08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਸੈਂਟਰ ਹੈੱਡ ਟੀਚਰ ਸਾਦਿਕ ਜਸਵਿੰਦਰ ਸਿੰਘ ਔਲਖ ਸਰਵੋਤਮ ਅਧਿਆਪਕ ਐਵਾਰਡ ਨਾਲ ਸਨਮਾਨਿਤ

ਸ੍ਰੀ ਮੁਕਤਸਰ ਸਾਹਿਬ -ਪ੍ਰਿੰਸੀਪਲ ਜਸਵੀਰ ਸਿੰਘ ਧੌਂਸੀ ਦਾ ਜਨਮ 4 ਸਤੰਬਰ 1966 ਨੂੰ ਪਿਤਾ ਸ. ਗੰਗਾ ਸਿੰਘ ਦੇ ਗ੍ਰਹਿ ਅਤੇ ਮਾਤਾ ਬਸੰਤ ਕੌਰ ਦੀ ਕੁੱਖੋਂ ਪਿੰਡ ਨੰਦਗੜ੍ਹ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਇਆ।

Ad Position 21
repet_subhas-goyals [Copy P29]
ਅਜੀਤ ਡੈਸਕ 06-09-2026
ਸ੍ਰੀ ਮੁਕਤਸਰ ਸਾਹਿਬ -ਪ੍ਰਿੰਸੀਪਲ ਜਸਵੀਰ ਸਿੰਘ ਧੌਂਸੀ ਦਾ ਜਨਮ 4 ਸਤੰਬਰ 1966 ਨੂੰ ਪਿਤਾ ਸ. ਗੰਗਾ ਸਿੰਘ ਦੇ ਗ੍ਰਹਿ ਅਤੇ ਮਾਤਾ ਬਸੰਤ ਕੌਰ ਦੀ ਕੁੱਖੋਂ ਪਿੰਡ ਨੰਦਗੜ੍ਹ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਇਆ। ਆਪ ਨੇ ਗਰੈਜੂਏਸ਼ਨ ਤੱਕ ਦੀ ਪੜ੍ਹਾਈ ਰਜਿੰਦਰਾ ਕਾਲਜ ਬਠਿੰਡਾ ਤੋਂ ਅਤੇ ਬੀ.ਐੱਡ. ਪੰਡਿਤ ਚੇਤਨ ਦੇਵ ਕਾਲਜ ਆਫ਼ ਐਜੂਕੇਸ਼ਨ ਫ਼ਰੀਦਕੋਟ ਤੋਂ ਪਾਸ ਕੀਤੀ। ਆਪ ਸਾਲ 1992 ਵਿਚ ਸਰਕਾਰੀ ਹਾਈ ਸਕੂਲ ਰੱਤਾ ਟਿੱਬਾ ਵਿਖੇ ਅਧਿਆਪਕ ਵਜੋਂ ਸਿੱਖਿਆ ਵਿਭਾਗ ਵਿਚ ਭਰਤੀ ਹੋਏ। ਆਪ ਦਾ ਵਿਆਹ 27 ਫ਼ਰਵਰੀ 1995 ਨੂੰ ਹਰਜਿੰਦਰ ਕੌਰ ਲੈਕਚਰਾਰ ਪੁੱਤਰੀ ਸਵ. ਗੁਲਾਬ ਸਿੰਘ ਵਾਸੀ ਪਿੰਡ ਭਾਈਰੂਪਾ ਨਾਲ ਹੋਇਆ। ਉਨ੍ਹਾਂ ਦੀ ਵੱਡੀ ਸਪੁੱਤਰੀ ਇੰਜੀਨੀਅਰ ਪ੍ਰਿੰਸਦੀਪ ਕੌਰ ਆਪਣੇ ਪਤੀ ਅਰਸ਼ਦੀਪ ਸਿੰਘ ਨਾਲ ਕੈਨੇਡਾ ਵਿਖੇ ਸੈਟਲ ਹਨ, ਜਦਕਿ ਛੋਟੀ ਸਪੁੱਤਰੀ ਖੁਸ਼ਦੀਪ ਕੌਰ ਨੇ ਡਾਕਟਰੀ ਦੀ ਪੜ੍ਹਾਈ ਕੀਤੀ ਹੈ। ਆਪ ਨੇ ਸਰਕਾਰੀ ਕੰਨਿਆ ਸਕੂਲ ਬਾਂਮ ਵਿਖੇ ਅਧਿਆਪਕ, ਕੋਟਲੀ ਦੇਵਨ ਅਤੇ ਸੰਗੂਧੌਣ ਵਿਖੇ ਮੁੱਖ ਅਧਿਆਪਕ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੂੰਦੜ ਵਿਖੇ ਪ੍ਰਿੰਸੀਪਲ ਵਜੋਂ ਆਪਣੀਆਂ ਸੇਵਾਵਾਂ ਨਿਭਾਈਆਂ। ਇਸ ਤੋਂ ਇਲਾਵਾ ਉਹ ਡਿਪਟੀ ਡੀ.ਈ.ਓ. ਐਲੀਮੈਂਟਰੀ ਵਜੋਂ ਵੀ ਸੇਵਾਵਾਂ ਨਿਭਾਉਂਦੇ ਰਹੇ ਅਤੇ ਸਿੱਖਿਆ ਸੁਧਾਰ ਟੀਮ ਦੇ ਇੰਚਾਰਜ ਸਮੇਤ ਸਿੱਖਿਆ ਵਿਭਾਗ ਦੀਆਂ ਕਈ ਅਹਿਮ ਡਿਊਟੀਆਂ ਬਾਖ਼ੂਬੀ ਨਿਭਾਈਆਂ। ਉਹ 30 ਸਤੰਬਰ 2025 ਨੂੰ ਸਿੱਖਿਆ ਵਿਭਾਗ ਵਿਚੋਂ ਸੇਵਾ ਮੁਕਤ ਹੋਏ। ਆਪ ਬਹੁਤ ਸ਼ਰੀਫ਼, ਮਿਲਣਸਾਰ, ਨਿਮਰ ਤੇ ਨੇਕਦਿਲ ਇਨਸਾਨ ਸਨ। ਪਿਛਲੇ ਦਿਨੀਂ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਸਦੀਵੀ ਵਿਛੋੜਾ ਦੇ ਗਏ ਪ੍ਰਿੰਸੀਪਲ ਜਸਵੀਰ ਸਿੰਘ ਧੌਂਸੀ ਨਮਿੱਤ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਕੀਰਤਨ ਅਤੇ ਅੰਤਿਮ ਅਰਦਾਸ 6 ਸਤੰਬਰ ਦਿਨ ਐਤਵਾਰ ਨੂੰ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਸ਼ਿਵ ਸ਼ਕਤੀ ਹਾਲ ਜਲਾਲਾਬਾਦ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਵੇਗੀ। - ਰਣਜੀਤ ਸਿੰਘ ਢਿੱਲੋਂ ਭੁੱਟੀਵਾਲਾ
Ad Position 22
No active advertisement
ਪਿਛਲੀ ਖ਼ਬਰ ਕਪਾਹ ਦੀ ਵਾਪਸੀ ਦੇ ਨਾਂਅ ’ਤੇ ਇਕ ਹੋਰ ਖੇਤੀ ਸੰਕਟ ਨਾ ਖੜ੍ਹਾ ਕੀਤਾ ਜਾਵੇ: ਖੇਤੀ ਵਿਰਾਸਤ ਮਿਸ਼ਨ ਅਗਲੀ ਖ਼ਬਰ ਸੇਵਾ ਮੁਕਤ ਪ੍ਰਿੰਸੀਪਲ ਜਸਵੀਰ ਸਿੰਘ ਧੌਂਸੀ ਨਮਿਤ ਅੰਤਿਮ ਅਰਦਾਸ ਅੱਜ
Ad Position 24