24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਗਿਆਨ ਜੋਤੀ ਐਜੂਕੇਸ਼ਨ ਮੁਫ਼ਤ ਕੋਚਿੰਗ ਸੈਂਟਰ ਵਿਚ ਤੀਆਂ ਦਾ ਮੇਲਾ ਕਰਵਾਇਆ

ਭੁੱਚੋ ਮੰਡੀ, 23 ਅਗਸਤ (ਪਰਵਿੰਦਰ ਸਿੰਘ ਜੌੜਾ)- ਪੁਰਾਣੇ ਸ਼ਿਵਾਲਿਕ ਸਕੂਲ ਦੀ ਇਮਾਰਤ ਵਿਚ ਝੁੱਗੀ ਝੌਪੜੀ ਵਾਲੇ ਬੱਚਿਆਂ ਨੂੰ ਸਿੱਖਿਆ ਦੇ ਰਹੀ ਸੰਸਥਾ ਗਿਆਨ ਜੋਤੀ ਐਜੂਕੇਸ਼ਨ ਮੁਫ਼ਤ ਕੋਚਿੰਗ ਸੈਂਟਰ ਵਲੋਂ ਤੀਆਂ ਦਾ ਮੇਲਾ ਕਰਵਾਇਆ। ਇਸ ਮੌਕੇ ਭੁੱਚੋ ਮੰਡੀ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਅੰਜਲੀ ਗਰਗ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।

Ad Position 21
No active advertisement
ਅਜੀਤ ਡੈਸਕ 24-08-2026
ਭੁੱਚੋ ਮੰਡੀ, 23 ਅਗਸਤ (ਪਰਵਿੰਦਰ ਸਿੰਘ ਜੌੜਾ)- ਪੁਰਾਣੇ ਸ਼ਿਵਾਲਿਕ ਸਕੂਲ ਦੀ ਇਮਾਰਤ ਵਿਚ ਝੁੱਗੀ ਝੌਪੜੀ ਵਾਲੇ ਬੱਚਿਆਂ ਨੂੰ ਸਿੱਖਿਆ ਦੇ ਰਹੀ ਸੰਸਥਾ ਗਿਆਨ ਜੋਤੀ ਐਜੂਕੇਸ਼ਨ ਮੁਫ਼ਤ ਕੋਚਿੰਗ ਸੈਂਟਰ ਵਲੋਂ ਤੀਆਂ ਦਾ ਮੇਲਾ ਕਰਵਾਇਆ। ਇਸ ਮੌਕੇ ਭੁੱਚੋ ਮੰਡੀ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਅੰਜਲੀ ਗਰਗ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਸੈਂਟਰ ਦੇ ਬੱਚਿਆਂ ਵਲੋਂ ਗਰੁੱਪ ਡਾਂਸ ਕੀਤੇ ਗਏ ਅਤੇ ਪੰਜਾਬੀ ਲੋਕ ਬੋਲੀਆਂ ‘ਤੇ ਗਿੱਧਾ ਪੇਸ਼ ਕੀਤਾ ਗਿਆ। ਬੱਚਿਆਂ ਦੀ ਪੇਸ਼ਕਾਰੀ ਨੇ ਮਹਿਮਾਨਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਸੰਸਥਾ ਦੇ ਆਗੂ ਸ਼ੁਕਲ ਮਹੇਸ਼ਵਰੀ ਨੇ ਕਿਹਾ ਕਿ ਤੀਆਂ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਇਸ ਪ੍ਰੋਗਰਾਮ ਵਿਚ ਬੱਚਿਆਂ ਦੇ ਮਾਪਿਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਅਮਿਤ ਸਿੰਗਲਾ ਨੇ ਕਿਹਾ ਸਿੱਖਿਆ ਦੇ ਨਾਲ-ਨਾਲ ਬੱਚਿਆਂ ਨੂੰ ਵੱਖ-ਵੱਖ ਗਤੀਵਿਧੀਆਂ ਵਿਚ ਹਿੱਸਾ ਲੈਣ ਦਾ ਮੌਕਾ ਦਿੱਤਾ ਜਾਂਦਾ ਹੈ। ਅਧਿਆਪਕਾ ਜੋਤੀ ਮਹੇਸ਼ਵਰੀ ਨੇ ਕਿਹਾ ਕਿ ਸੰਸਥਾ ਝੁੱਗੀ ਝੌਂਪੜੀ ਵਾਲੇ 70 ਬੱਚਿਆਂ ਨੂੰ ਰੋਜ਼ਾਨਾ ਸ਼ਾਮ ਨੂੰ ਕੋਚਿੰਗ ਦਿੰਦੀ ਹੈ, ਵਿਚ ਬੱਚਿਆਂ ਨੂੰ ਵਰਦੀਆਂ, ਬੂਟ, ਬੈਗ, ਸਟੇਸ਼ਨਰੀ ਅਤੇ ਰੋਜ਼ਾਨਾ ਰਿਫਰੈਸ਼ਮੈਂਟ ਦਿੱਤੀ ਜਾਂਦੀ ਹੈ ਅਤੇ ਇਸ ਕੰਮ ਲਈ ਬਹੁਤ ਸਾਰੇ ਲੋਕਾਂ ਦਾ ਸਹਿਯੋਗ ਮਿਲ ਰਿਹਾ ਹੈ। ਇਸ ਮੌਕੇ ਸੁਨੀਤਾ ਬਾਂਸਲ ਕੌਂਸਲਰ, ਜਸਵਿੰਦਰ ਕੌਰ ਕੌਂਸਲਰ, ਪੰਮੀ ਕੌਰ ਕੌਂਸਲਰ ਸਮੇਤ ਇਲਾਕੇ ਦੀਆਂ ਨਾਮੀ ਸ਼ਖ਼ਸੀਅਤਾਂ ਹਾਜ਼ਰ ਸਨ। ਸੈਂਟਰ ਇੰਚਾਰਜ ਰਾਜਵਿੰਦਰ ਸਿੰਘ ਰੰਗੀਲਾ ਵਲੋਂ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਹਸਪਤਾਲ ਤਲਵੰਡੀ ਸਾਬੋ ਵਿਖੇ ਬਜ਼ੁਰਗਾਂ ਲਈ ਵਿਸ਼ੇਸ਼ ਮੁਹਿੰਮ ਤਹਿਤ ਐਨਕਾਂ ਵੰਡੀਆਂ ਅਗਲੀ ਖ਼ਬਰ ਆਜ਼ਾਦ ਸਪੋਰਟਸ ਕਲੱਬ ਰਾਮਪੁਰਾ ਵਲੋਂ ਵਾਲੀਬਾਲ ਸ਼ੂਟਿੰਗ ਲੀਗ ਕਰਵਾਈ
Ad Position 24