ਆਜ਼ਾਦ ਸਪੋਰਟਸ ਕਲੱਬ ਰਾਮਪੁਰਾ ਵਲੋਂ ਵਾਲੀਬਾਲ ਸ਼ੂਟਿੰਗ ਲੀਗ ਕਰਵਾਈ
ਰਾਮਪੁਰਾ ਫੂਲ, 23 ਅਗਸਤ (ਹੇਮੰਤ ਕੁਮਾਰ ਸ਼ਰਮਾ)- ਆਜ਼ਾਦ ਸਪੋਰਟਸ ਕਲੱਬ ਰਾਮਪੁਰਾ ਵਲੋਂ ਫੁੱਲ ਵਾਲੀਬਾਲ ਸ਼ੂਟਿੰਗ ਲੀਗ ਦਾ ਆਯੋਜਨ ਸਥਾਨਕ ਬਿਜਲੀ ਬੋਰਡ ਦੇ ਗਰਾਊਂਡ ਵਿਖੇ ਸਫਲਤਾਪੂਰਵਕ ਕੀਤਾ ਗਿਆ। ਇਸ ਮੁਕਾਬਲੇ ਵਿਚ ਕੁੱਲ 15 ਟੀਮਾਂ ਨੇ ਭਾਗ ਲਿਆ, ਜਿਨ੍ਹਾਂ ਵਿਚ ਮੌੜ ਮੰਡੀ, ਸੇਲਬਰਾਹ, ਭੈਣੀ ਚੂਹੜ, ਕੁੱਤੀਵਾਲ ਕਲਾਂ, ਬੱਲੋ, ਪਿੱਥੋ, ਗਿੱਲ ਕਲਾਂ, ਭੁੱਚੋ, ਭੈਣੀ ਬਾਹੀਆ, ਰਾਮਪੁਰਾ ਫੂਲ, ਉੱਭਾ ਦੀਆਂ ਟੀਮਾਂ ਨੇ ਭਾਗ ਲਿਆ ਅਤੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਵ
ਵਾਲੀਬਾਲ ਟੂਰਨਾਮੈਂਟ ਦੌਰਾਨ ਜੇਤੂ ਟੀਮ ਨੂੰ ਸਨਮਾਨਿਤ ਕੀਤੇ ਜਾਣ ਦੀ ਤਸਵੀਰ। ਤਸਵੀਰ: ਹੇਮੰਤ ਸ਼ਰਮਾ
24-08-2026
ਰਾਮਪੁਰਾ ਫੂਲ, 23 ਅਗਸਤ (ਹੇਮੰਤ ਕੁਮਾਰ ਸ਼ਰਮਾ)- ਆਜ਼ਾਦ ਸਪੋਰਟਸ ਕਲੱਬ ਰਾਮਪੁਰਾ ਵਲੋਂ ਫੁੱਲ ਵਾਲੀਬਾਲ ਸ਼ੂਟਿੰਗ ਲੀਗ ਦਾ ਆਯੋਜਨ ਸਥਾਨਕ ਬਿਜਲੀ ਬੋਰਡ ਦੇ ਗਰਾਊਂਡ ਵਿਖੇ ਸਫਲਤਾਪੂਰਵਕ ਕੀਤਾ ਗਿਆ। ਇਸ ਮੁਕਾਬਲੇ ਵਿਚ ਕੁੱਲ 15 ਟੀਮਾਂ ਨੇ ਭਾਗ ਲਿਆ, ਜਿਨ੍ਹਾਂ ਵਿਚ ਮੌੜ ਮੰਡੀ, ਸੇਲਬਰਾਹ, ਭੈਣੀ ਚੂਹੜ, ਕੁੱਤੀਵਾਲ ਕਲਾਂ, ਬੱਲੋ, ਪਿੱਥੋ, ਗਿੱਲ ਕਲਾਂ, ਭੁੱਚੋ, ਭੈਣੀ ਬਾਹੀਆ, ਰਾਮਪੁਰਾ ਫੂਲ, ਉੱਭਾ ਦੀਆਂ ਟੀਮਾਂ ਨੇ ਭਾਗ ਲਿਆ ਅਤੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮੁਕਾਬਲਿਆਂ ਦੇ ਅੰਤਿਮ ਨਤੀਜਿਆਂ ਅਨੁਸਾਰ ਮੌੜ ਮੰਡੀ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕਰਕੇ ਬਾਜ਼ੀ ਮਾਰੀ, ਜਦਕਿ ਸੇਲਬਰਾਹ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਦੋਵੇਂ ਟੀਮਾਂ ਨੇ ਪੂਰੇ ਟੂਰਨਾਮੈਂਟ ਦੌਰਾਨ ਬਹੁਤ ਵਧੀਆ ਖੇਡ ਵਿਖਾਈ।ਆਜ਼ਾਦ ਸਪੋਰਟਸ ਕਲੱਬ ਦੇ ਆਗੂਆਂ ਰਮਿੰਦਰ ਸਿੰਘ ਜ਼ੈਲਦਾਰ, ਰਿੰਕੂ ਰੁਪਾਲ, ਸੁਖਜੀਤ ਸਿੰਘ ਅਤੇ ਸੋਨੀ ਭੂੰਦੜ, ਅਰਸ਼ ਰੁਪਾਲ ਨੇ ਦੱਸਿਆ ਕਿ ਇਸ ਲੀਗ ਦਾ ਮਕਸਦ ਨੌਜਵਾਨਾਂ ਵਿਚ ਖੇਡਾਂ ਪ੍ਰਤੀ ਰੁਚੀ ਵਧਾਉਣਾ ਅਤੇ ਖੇਡ ਭਾਵਨਾ ਨੂੰ ਉਤਸ਼ਾਹਿਤ ਕਰਨਾ ਹੈ। ਗਰਾਊਂਡ ਵਿਖੇ ਇਕੱਠੇ ਹੋਏ ਖਿਡਾਰੀਆਂ ਅਤੇ ਦਰਸ਼ਕਾਂ ਨੇ ਮੁਕਾਬਲਿਆਂ ਦਾ ਭਰਪੂਰ ਆਨੰਦ ਲਿਆ। ਇਸ ਮੌਕੇ ਕਲੱਬ ਵਲੋਂ ਜੇਤੂ ਟੀਮਾਂ ਨੂੰ ਇਨਾਮ ਅਤੇ ਸਨਮਾਨ ਪੱਤਰ ਵੀ ਭੇਟ ਕੀਤੇ ਗਏ। ਆਯੋਜਕਾਂ ਨੇ ਸਾਰੀਆਂ ਭਾਗੀਦਾਰ ਟੀਮਾਂ, ਖਿਡਾਰੀਆਂ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ ਅਤੇ ਅਗਲੇ ਟੂਰਨਾਮੈਂਟਾਂ ਲਈ ਵੀ ਇਸੇ ਤਰ੍ਹਾਂ ਦੀ ਭਾਗੀਦਾਰੀ ਦੀ ਉਮੀਦ ਜ਼ਾਹਿਰ ਕੀਤੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਪੱਪੀ ਪਿੱਥੋ, ਨੱਤ ਬੱਲੋ, ਗਗਨ ਗਿੱਲ ਕਲਾਂ, ਸਿੱਧੂ ਪਿੱਥੋ, ਬੱਬੂ ਪਿੱਥੋ, ਪਿਰਤਾ ਮਾਨ ਪਿੱਥੋ, ਗੁਰਸੇਵਕ ਬੱਲੋ,ਦਰਸ਼ਨ ਪਿੱਥੋ, ਗੁਰਸੇਵਕ ਪਿੱਥੋ, ਵਿੱਕੀ ਸ਼ੇਰਗਿੱਲ, ਹੈਪੀ ਰਾਮਪੁਰਾ, ਅਨੂ ਗਿੱਲ ਕਲਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਦਰਸ਼ਕ ਹਾਜ਼ਰ ਸਨ।