15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਗੁਰੂ ਗੋਬਿੰਦ ਸਿੰਘ ਸਕੂਲ ਵਿਖੇ ਆਜ਼ਾਦੀ ਦਿਵਸ ਮਨਾਇਆ

ਭਗਤਾ ਭਾਈਕਾ , 14 ਅਗਸਤ ( ਸੁਖਪਾਲ ਸਿੰਘ ਸੋਨੀ )- ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਲੂਕਾ ਵਿਖੇ ਪ੍ਰਿੰਸੀਪਲ ਗੁਰਿੰਦਰ ਕੌਰ ਦੀ ਅਗਵਾਈ ਹੇਠ ਆਜ਼ਾਦੀ ਦਿਵਸ ਮਨਾਇਆ ਗਿਆ । ਸਮਾਗਮ ਵਿਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ ।

Ad Position 21
No active advertisement
ਅਜੀਤ ਡੈਸਕ 15-08-2026
ਭਗਤਾ ਭਾਈਕਾ , 14 ਅਗਸਤ ( ਸੁਖਪਾਲ ਸਿੰਘ ਸੋਨੀ )- ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਲੂਕਾ ਵਿਖੇ ਪ੍ਰਿੰਸੀਪਲ ਗੁਰਿੰਦਰ ਕੌਰ ਦੀ ਅਗਵਾਈ ਹੇਠ ਆਜ਼ਾਦੀ ਦਿਵਸ ਮਨਾਇਆ ਗਿਆ । ਸਮਾਗਮ ਵਿਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ । ਸਮਾਗਮ ਦਾ ਪ੍ਰਬੰਧ ਊਧਮ ਸਿੰਘ ਹਾਊਸ ਵਲੋਂ ਕੀਤਾ ਗਿਆ । ਹਾਊਸ ਦੇ ਇੰਚਾਰਜ ਅਧਿਆਪਕ ਲਖਵੀਰ ਕੌਰ ਤੇ ਹਾਊਸ ਮੈਂਬਰਾਂ ਸੁਖਪਾਲ ਕੌਰ , ਸੀਮਾ ਸ਼ਰਮਾ , ਮੀਨਾ ਰਾਣੀ , ਨਵਦੀਪ ਕੌਰ , ਸੁਖਜਿੰਦਰ ਸਿੰਘ ਅਤੇ ਪਰਮਜੀਤ ਸਿੰਘ ਵੱਲੋਂ ਸਮਾਗਮ ਦਾ ਪ੍ਰਬੰਧ ਬਹੁਤ ਵਧੀਆ ਤਰੀਕੇ ਨਾਲ ਕੀਤਾ ਗਿਆ । ਐਕਟੀਵਿਟੀ ਇੰਚਾਰਜ ਅਮਨਦੀਪ ਕੌਰ , ਮਿਊਜ਼ਿਕ ਅਧਿਆਪਕ ਸੁਖਜਿੰਦਰ ਸਿੰਘ ਅਤੇ ਜੂਨੀਅਰ ਐਕਟੀਵਿਟੀ ਇੰਚਾਰਜ ਰਾਜੀਵ ਕੌਰ ਨੇ ਸਮਾਗਮ ਨੂੰ ਸਫਲ ਬਣਾਉਣ ਲਈ ਵਿਸ਼ੇਸ਼ ਯੋਗਦਾਨ ਪਾਇਆ । ਜਮਾਤ ਨਰਸਰੀ ਤੋਂ ਯੂਕੇ ਜੀ ਦੇ ਵਿਦਿਆਰਥੀ ਰੰਗ - ਬਰੰਗੇ ਕੱਪੜੇ ਪਹਿਨ ਕੇ ਆਏ ਅਤੇ ਉਨ੍ਹਾਂ ਨੇ ਭਾਰਤ ਦੇ ਤਿਰੰਗੇ ਝੰਡੇ ਵਿਚ ਰੰਗ ਭਰਿਆ ਅਤੇ ਕਵਿਤਾ ਪੇਸ਼ ਕੀਤੀ । ਪਹਿਲੀ ਜਮਾਤ ਦੇ ਵਿਦਿਆਰਥੀਆਂ ਨੇ ਆਜ਼ਾਦੀ ਦਿਵਸ ਦੀ ਮਹੱਤਤਾ ਬਾਰੇ 4-5 ਲਾਈਨਾਂ ਬੋਲ ਕੇ ਆਪਣੀ ਦੇਸ਼ - ਭਗਤੀ ਦਾ ਪ੍ਰਗਟਾਵਾ ਕੀਤਾ । ਜਮਾਤ ਦੂਜੀ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਦੇਸ਼ - ਭਗਤੀ ਭਰਪੂਰ ਭੰਗੜਾ ਪੇਸ਼ ਕੀਤਾ । ਇਸ ਤੋਂ ਬਾਅਦ ਸੀਨੀਅਰ ਗਰੁੱਪ ਦੇ ਵਿਦਿਆਰਥੀਆਂ ਵੱਲੋਂ ਆਜ਼ਾਦੀ ਦਿਵਸ ਨਾਲ ਸੰਬੰਧਿਤ ਸਮਾਗਮ ਕੀਤਾ ਗਿਆ , ਜਿਸ ਵਿਚ ਐਂਕਰਿੰਗ ਦਾ ਕੰਮ ਸੁਪਰੀਮ ਸਿੰਘ ਬਾਰ੍ਹਵੀਂ ਜਮਾਤ ਮੈਡੀਕਲ ਅਤੇ ਖੁਸ਼ਵਿੰਦਰ ਕੌਰ 11 ਵੀਂ ਜਮਾਤ ਕਮਰਸ ਦੋਨਾਂ ਵਿਦਿਆਰਥੀਆਂ ਨੇ ਸਟੇਜ ਸੰਭਾਲਣ ਦੀ ਭੂਮਿਕਾ ਨਿਭਾਈ । ਵਿਦਿਆਰਥੀ ਪਵਨਦੀਪ ਸਿੰਘ , ਗੁਰਨੂਰ ਸਿੰਘ , ਹਰਕੀਰਤ ਸਿੰਘ ਵੱਲੋਂ ਕਵੀਸ਼ਰੀ ‘ ਕੋਈ ਦੇਸ਼ ਪੰਜਾਬੋ ਸੋਹਣਾ ’ ਪੇਸ਼ ਕੀਤੀ ਗਈ । ਵਿਦਿਆਰਥੀਆਂ ਵਲੋਂ ਨਾਟਕ ਸੁਪਨਿਆਂ ਦੀ ਉਡਾਰੀ ਪੇਸ਼ ਕੀਤਾ ਗਿਆ । ਸੱਤਵੀਂ ਲਿਲੀ ਵਲੋਂ ਗਰੁੱਪ ਡਾਂਸ ਪੇਸ਼ ਕੀਤਾ ਗਿਆ । ਬਾਰ੍ਹਵੀਂ ਮੈਡੀਕਲ ਅਤੇ ਸਹਿਜਪ੍ਰੀਤ ਸਿੰਘ ਚੌਥੀ ਲਿਲੀ ਦੇ ਵਿਦਿਆਰਥੀ ਦੁਆਰਾ ਆਜ਼ਾਦੀ ਨੂੰ ਸਮਰਪਿਤ ਕਵਿਤਾ ਪੇਸ਼ ਕੀਤੀ ਗਈ । ਪ੍ਰਿੰਸੀਪਲ ਗੁਰਿੰਦਰ ਕੌਰ ਨੇ ਆ ਜ਼ਾਦੀ ਸੈਨਾਨੀਆਂ ਦੀਆਂ ਕੁਰਬਾਨੀਆਂ ਤੋਂ ਪ੍ਰੇਰਨਾ ਲੈਣ ਅਤੇ ਦੇਸ਼ ਦੀ ਤਰੱਕੀ ਵਿਚ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਬਠਿੰਡਾ ਦੀਆਂ ਚੋਣਾਂ 11 ਸਤੰਬਰ ਨੂੰ-ਚੋਣ ਅਧਿਕਾਰੀ ਨਿਯੁਕਤ ਅਗਲੀ ਖ਼ਬਰ ਐੱਮ. ਬੀ. ਇੰਟਰਨੈਸ਼ਨਲ ਤੇ ਮਾਈ ਭਾਗੋ ਸਕੂਲ ਦੇ ਖਿਡਾਰੀਆਂ ਦਾ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ ਐੱਸ.ਆਈ.ਆਰ : ਜ਼ਿਲ੍ਹੇ ਦੇ ਸਾ...
Ad Position 24