15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਮਰੀਜ਼ਾਂ ਲਈ ਲੰਗਰ ਦੀ ਸੇਵਾ ਲਈ ਹਰ ਮਹੀਨੇ ਦਿੱਤਾ ਜਾਂਦਾ ਹੈ ਸਹਿਯੋਗ ਕਵੀ ਦਰਬਾਰ ’ਚ ਕਾਵਿ ਸੰਗ੍ਰਹਿ ‘ਕੱਚੀ ਨੀਂਦ ਦਾ ਸੁਪਨਾ’ ਸਮੇਤ ਪੰਜ ਪੁਸਤਕਾਂ ਲੋਕ ਅਰਪਿਤ

ਬਠਿੰਡਾ, 14 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਸਥਾਨਕ ਟੀਚਰਜ਼ ਹੋਮ ਵਿਖੇ ਕਵੀ ਦਰਬਾਰ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਸ਼ਾਇਰ ਸੁਰਿੰਦਰਪ੍ਰੀਤ ਘਣੀਆਂ ਨੇ ਕੀਤੀ ਅਤੇ ਮੁੱਖ ਮਹਿਮਾਨ ਵਜੋਂ ਉੱਘੀ ਸ਼ਾਇਰਾ ਤੇ ਲੇਖਿਕਾ ਪਰਮਜੀਤ ਕੌਰ ਸਰਹਿੰਦ ਨੇ ਸ਼ਿਰਕਤ ਕੀਤੀ। ਪ੍ਰਧਾਨਗੀ ਮੰਡਲ ’ਚ ਪ੍ਰਸਿੱਧ ਸ਼ਾਇਰ ਬਲਵੰਤ ਭਾਟੀਆ, ਨਾਵਲਕਾਰ ਪ੍ਰਿੰ.

Ad Position 21
No active advertisement
ਲੰਗਰ ਦੀ ਸੇਵਾ ਦੌਰਾਨ ਨੌਜਵਾਨ। ਤਸਵੀਰ: ਗੁਰਪ੍ਰੀਤ ਸਿੰਘ ਅਰੋੜਾ 15-08-2026
ਬਠਿੰਡਾ, 14 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਸਥਾਨਕ ਟੀਚਰਜ਼ ਹੋਮ ਵਿਖੇ ਕਵੀ ਦਰਬਾਰ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਸ਼ਾਇਰ ਸੁਰਿੰਦਰਪ੍ਰੀਤ ਘਣੀਆਂ ਨੇ ਕੀਤੀ ਅਤੇ ਮੁੱਖ ਮਹਿਮਾਨ ਵਜੋਂ ਉੱਘੀ ਸ਼ਾਇਰਾ ਤੇ ਲੇਖਿਕਾ ਪਰਮਜੀਤ ਕੌਰ ਸਰਹਿੰਦ ਨੇ ਸ਼ਿਰਕਤ ਕੀਤੀ। ਪ੍ਰਧਾਨਗੀ ਮੰਡਲ ’ਚ ਪ੍ਰਸਿੱਧ ਸ਼ਾਇਰ ਬਲਵੰਤ ਭਾਟੀਆ, ਨਾਵਲਕਾਰ ਪ੍ਰਿੰ. ਜਗਮੇਲ ਸਿੰਘ ਜਠੌਲ, ਪ੍ਰੋ. ਤਰਸੇਮ ਨਰੂਲਾ ਤੇ ਲੇਖਕ ਭੁਪਿੰਦਰ ਮਾਨ ਸ਼ਾਮਿਲ ਹੋਏ। ਇਸ ਦੌਰਾਨ ਮੀਤ ਬਠਿੰਡਾ ਦਾ ਕਾਵਿ ਸੰਗ੍ਰਹਿ ‘ਕੱਚੀ ਨੀਂਦ ਦਾ ਸੁਪਨਾ’, ਹਰਮਨ ਹਬੀਬ ਦਾ ‘ਸਫ਼ਰ-ਏ-ਰਜ਼ਾ’, ਰਾਮ ਸਿੰਘ ਪਾਠਕ ਦਾ ਬਾਲ ਸੰਗ੍ਰਹਿ ‘ਮੁੜ ਆਈਆਂ ਰੌਣਕਾਂ’, ਜਗਜੀਤ ਸਿੰਘ ਦੀ ਖੋਜ ਪੁਸਤਕ, ਡਾ: ਦਰਸ਼ਨ ਗਿੱਲ ਦੀ ਕਾਵਿ-ਸੰਵੇਦਨਾ ਅਤੇ ਸਾਦਿਕ ਤਖਤੂਪੁਰੀਆ ਤੇ ਕੁਲਦੀਪ ਸਿੰਘ ਦੀਪ ਵਲੋਂ ਸੰਪਾਦਿਤ ਕਾਵਿ ਸੰਗ੍ਰਹਿ ‘ਸਾਂਝੇ ਅਹਿਸਾਸ’ ਲੋਕ ਅਰਪਿਤ ਕੀਤਾ ਗਿਆ। ਇਸ ਮੌਕੇ ਕਵੀ ਦਰਬਾਰ ਵਿਚ ਪ੍ਰੋੜ ਕਵੀਆਂ ਬਲਵੰਤ ਭਾਟੀਆ, ਗੁਰਚੇਤ ਫੱਤੇਵਾਲੀਆ, ਰਣਵੀਰ ਰਾਣਾ, ਸੁਰਿੰਦਰਪ੍ਰੀਤ ਘਣੀਆਂ, ਡਾ: ਜਸਪਾਲਜੀਤ, ਪ੍ਰੋ: ਤਰਸੇਮ ਨਰੂਲਾ, ਅਮਨਦੀਪ ਕੌਰ ਮਾਨ, ਸੁੱਖਾ ਗਿੱਲ, ਸੁਭਾਸ਼ ਸੋਲੰਕੀ, ਸੁਖਨੂਰ ਖ਼ਿਆਲੀ, ਜਗਜੀਤ ਕਾਉਣੀ, ਰਾਮ ਸਿੰਘ ਪਾਠਕ, ਹਰਮਨ ਹਬੀਬ, ਅਮਨਦੀਪ ਬੀਰੋਕੇ, ਸੁਖਦੇਵ ਭੱਟੀ, ਜਗਸੀਰ ਤਾਜੀ, ਪ੍ਰਿੰ: ਮੱਖਣ ਸਿੰਘ, ਸਿਕੰਦਰ ਮਾਨਵ, ਅਮਨਦੀਪ ਕੌਰ, ਹਰਨਫ਼ਸ, ਅਮਰਬੀਰ ਸਿੰਘ, ਗਗਨਦੀਪ ਸੰਧੂ, ਰੇਨੂੰ ਦੇਵੀ ਤੇ ਰੇਖਾ ਦੇਵੀ (ਪਠਾਨਕੋਟ), ਜਲੰਧਰ ਤੋਂ ਸ਼ਾਇਰ ਅਲੀ ਤੇ ਦਵਿੰਦਰ ਸਿੰਘ, ਜਗਸੀਰ ਤਾਜੀ, ਗੁਰਪ੍ਰੀਤ ਕੌਰ ਪ੍ਰੀਤ, ਰਜਿੰਦਰ ਸਰਾਵਾਂ ਨੇ ਆਪਣੀਆਂ ਕਵਿਤਾਵਾਂ ਸੁਣਾਕੇ ਵਾਹ-ਵਾਹ ਖੱਟੀ। ਇਸ ਮੌਕੇ ਟੀਚਰਜ਼ ਹੋਮ ਟਰੱਸਟ ਦੇ ਸਕੱਤਰ ਲਛਮਣ ਮਲੂਕਾ, ਲੇਖਕ ਜਸਵਿੰਦਰ ਸੁਰਗੀਤ, ਨਾਟਕਕਾਰ ਰਮੇਸ਼ ਗਰਗ, ਜ਼ਮਹੂਰੀ ਅਧਿਕਾਰ ਸਭਾ ਦੇ ਸਕੱਤਰ ਪ੍ਰਿਤਪਾਲ ਸਿੰਘ ਸਮੇਤ ਵੱਡੀ ਗਿਣਤੀ ਸਾਹਿਤ ਪ੍ਰੇਮੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਦਰਸ਼ਨ ਸਿੰਘ ਕੋਟ ਫੱਤਾ ਦਾ ਭਾਜਪਾ ਵਿਚ ਸ਼ਾਮਿਲ ਹੋਣਾ 2027 ਵਿਚ ਪੰਜਾਬ ‘ਚ ਸਰਕਾਰ ਬਣਨ ਦਾ ਸੰਕੇਤ- ਹਰਬੰਸ ਸਿੰਘ ਸੁਖਲੱਧੀ ਅਗਲੀ ਖ਼ਬਰ ਲਾਇਬ੍ਰੇਰੀ ਸਿਰਫ਼ ਕਿਤਾਬਾਂ ਦਾ ਸੰਗ੍ਰਹਿ ਹੀ ਨਹੀਂ ਸਗੋਂ ਗਿਆਨ, ਸਿੱਖਿਆ ਅਤੇ ਵਿਚਾਰਾਂ ਦਾ ਹੈ ਕੇਂਦਰ
Ad Position 24