14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਦਾਣਾ ਮੰਡੀ ਅਵਾਣ ਵਿਚ ਪਿਆ ਲੱਖਾਂ ਤੋੜੇ ਝੋਨਾ ਨਾ ਚੁੱਕਣ ’ਤੇ ਸੁੱਖ ਔਜਲਾ ਨੇ ਉਠਾਏ ਸਵਾਲ

ਗੱਗੋਮਾਹਲ, 14 ਨਵੰਬਰ (ਬਲਵਿੰਦਰ ਸਿੰਘ ਸੰਧੂ)-ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਪਾਰਲੀਮੈਂਟ ਮੈਂਬਰ ਗੁਰਜੀਤ ਸਿੰਘ ਔਜਲਾ ਦੇ ਭਰਾਤਾ ਤੇ ਵਿਧਾਨ ਸਭਾ ਹਲਕਾ ਅਜਨਾਲਾ ਤੋਂ ਕਾਂਗਰਸੀ ਟਿੱਕਟ ਦੇ ਦਾਅਵੇਦਾਰ ਸੁਖਜਿੰਦਰ ਸਿੰਘ ਸੁੱਖ ਔਜਲਾ ਨੇ ਸਾਥੀਆਂ ਨਾਲ ਦਾਣਾ ਮੰਡੀ ਅਵਾਣ ਦਾ ਦੌਰਾ ਕੀਤਾ। ਜਿੱਥੇ ਕਰੋੜਾਂ ਰੁਪਏ ਦਾ ਝੋਨਾ ਬਰਬਾਦ ਹੋ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 15-11-2026
ਗੱਗੋਮਾਹਲ, 14 ਨਵੰਬਰ (ਬਲਵਿੰਦਰ ਸਿੰਘ ਸੰਧੂ)-ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਪਾਰਲੀਮੈਂਟ ਮੈਂਬਰ ਗੁਰਜੀਤ ਸਿੰਘ ਔਜਲਾ ਦੇ ਭਰਾਤਾ ਤੇ ਵਿਧਾਨ ਸਭਾ ਹਲਕਾ ਅਜਨਾਲਾ ਤੋਂ ਕਾਂਗਰਸੀ ਟਿੱਕਟ ਦੇ ਦਾਅਵੇਦਾਰ ਸੁਖਜਿੰਦਰ ਸਿੰਘ ਸੁੱਖ ਔਜਲਾ ਨੇ ਸਾਥੀਆਂ ਨਾਲ ਦਾਣਾ ਮੰਡੀ ਅਵਾਣ ਦਾ ਦੌਰਾ ਕੀਤਾ। ਜਿੱਥੇ ਕਰੋੜਾਂ ਰੁਪਏ ਦਾ ਝੋਨਾ ਬਰਬਾਦ ਹੋ ਰਿਹਾ ਹੈ। ਇਸ ਸਮੇਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਔਜਲਾ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਸਰਕਾਰ ਵਲੋਂ ਝੋਨੇ ਦੀ ਖ੍ਰੀਦ ਕੀਤੀ ਜਾ ਚੁੱਕੀ ਹੈ, ਕਿਸਾਨਾਂ ਦੇ ਖਾਤਿਆ ਵਿਚ ਪੈਸੇ ਵੀ ਪਹੁੰਚ ਚੁੱਕੇ ਹਨ ਪ੍ਰੰਤੂ ਝੋਨਾ ਮੰਡੀ ਵਿਚ ਖੁੱਲ੍ਹਾ ਪਿਆ ਹੈ। ਜਦੋਂ ਕਿ ਭਰਾਈ ਵਾਸਤੇ ਨਾ ਤਾਂ ਬਾਰਦਾਨਾ ਉਪਲੱਬਧ ਹੈ ਤੇ ਨਾ ਹੀ ਕੋਈ ਝੋਨਾ ਚੁੱਕਣ ਵਾਲਾ। ਉਹਨਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਮੰਡੀ ਵਿਚ ਪਿਆ ਝੋਨਾ ਤਰੁੰਤ ਖ੍ਰੀਦ ਕੀਤਾ ਜਾਵੇ ਤੇ ਖ੍ਰੀਦਿਆ ਝੋਨਾ ਮੰਡੀ ਦੇ ਫੜ੍ਹ ਵਿਚੋਂ ਚੁੱਕਿਆ ਜਾਵੇ। ਜੇਕਰ ਇਹ ਕੰਮ ਤਰੁੰਤ ਨਾ ਹੋਇਆ ਤਾਂ ਉਹ ਕਿਸਾਨਾਂ ਨੂੰ ਨਾਲ ਲੈ ਕੇ ਖ੍ਰੀਦ ਪ੍ਰਬੰਧਾਂ ਨਾਲ ਸਬੰਧਿਤ ਉੱਚ ਅਧਿਕਾਰੀਆਂ ਦਾ ਘਿਰਾਓ ਕਰਨ ਲਈ ਮਜਬੂਰ ਹੋਣਗੇ। ਦੂਜੇ ਪਾਸੇ ਜਦੋਂ ਖ੍ਰੀਦ ਕੀਤੇ ਝੋਨੇ ਬਾਰੇ ਜਿਲ੍ਹਾ ਫੂਡ ਤੇ ਸਪਲਾਈ ਕੰਟਰੋਲਰ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਮੰਡੀ ਵਿਚ ਪਏ ਝੋਨੇ ਸਬੰਧੀ ਆਰ.ੳ. ਜਾਰੀ ਕਰ ਦਿੱਤਾ ਗਿਆ ਹੈ ਤੇ ਦੋ-ਤਿੰਨ ਦਿਨ ਵਿਚ ਹੀ ਮੰਡੀ ਵਿਚ ਪਿਆ ਸਾਰਾ ਝੋਨਾ ਚੁੱਕ ਲਿਆ ਜਾਵੇਗਾ। ਇਸ ਮੌਕੇ ਔਜਲਾ ਨਾਲ ਹਰਪ੍ਰੀਤ ਸਿੰਘ ਬੌਬੀ, ਰਣਜੀਤ ਸਿੰਘ, ਮੋਹਨ ਸਿੰਘ ਤੋਂ ਇਲਾਵਾ ਕਈ ਆੜਤੀ ਤੇ ਮਜਦੂਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੇਂਟ ਸੋਵਰੇਨ ਕਾਨਵੈਂਟ ਸਕੂਲ ਵਿਚ ਬਜ਼ੁਰਗਾਂ ਨੂੰ ਸਮਰਪਿਤ ਸਮਾਗਮ ਅਤੇ ਬਾਲ ਦਿਵਸ ਮਨਾਇਆ ਅਗਲੀ ਖ਼ਬਰ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਮਹਿਤਾ ਚੌਕ ਵਿਖੇ ਬਾਲ ਦਿਵਸ ਮਨਾਇਆ
Ad Position 24