05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਭੋਗ ’ਤੇ ਵਿਸ਼ੇਸ਼:- ਜਗੀਰ ਸਿੰਘ ਗਿੱਲ ਵਡਾਲੀ

ਛੇਹਰਟਾ-ਧਾਰਮਿਕ ਬਿਰਤੀ ਤੇ ਨਿੱਘੇ ਸੁਭਾਅ ਵਾਲੀ ਇਲਾਕੇ ਦੀ ਨਾਮਵਰ ਸ਼ਖਸ਼ੀਅਤ ਸ੍ਰ: ਜਗੀਰ ਸਿੰਘ ਗਿੱਲ ਦਾ ਜਨਮ 1940 ਨੂੰ ਪਿਤਾ ਸ੍ਰ: ਕਰਨੈਲ ਸਿੰਘ ਤੇ ਮਾਤਾ ਸਰਦਾਰਨੀ ਗੁਰਨਾਮ ਕੌਰ ਦੇ ਗ੍ਰਹਿ ਪਿੰਡ ਗੁਰੂ ਕੀ ਵਡਾਲੀ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ। ਮੁੱਢਲੀ ਪੜ੍ਹਾਈ ਮੈਟ੍ਰਿਕ ਉਰਦੂ ਵਿਚ ਕਰਨ ਉਪਰੰਤ ਆਪ ਆਪਣੇ ਪਿਤਾ ਦੇ ਨਾਲ ਖੇਤੀਬਾੜੀ ਦਾ ਕੰਮ ਕਰਨ ਲੱਗ ਪਏ ਤੇ ਜਵਾਨ ਹੋਣ ਤੇ ਆਪ ਜੀ ਦਾ ਵਿਆਹ 1961 ਵਿਚ ਸਰਦਾਰਨੀ ਗੁਰਮੇਜ ਕੌਰ ਪੁੱਤਰੀ ਸ੍ਰ: ਬੰਤਾ ਸਿੰਘ ਵਾਸੀ ਪਿੰਡ ਬਾਠ ਜ਼ਿਲ੍ਹਾ ਤਰਨਤਾਰਨ ਨਾਲ ਹੋਇਆ।

Ad Position 21
No active advertisement
ਅਜੀਤ ਡੈਸਕ 05-11-2026
ਛੇਹਰਟਾ-ਧਾਰਮਿਕ ਬਿਰਤੀ ਤੇ ਨਿੱਘੇ ਸੁਭਾਅ ਵਾਲੀ ਇਲਾਕੇ ਦੀ ਨਾਮਵਰ ਸ਼ਖਸ਼ੀਅਤ ਸ੍ਰ: ਜਗੀਰ ਸਿੰਘ ਗਿੱਲ ਦਾ ਜਨਮ 1940 ਨੂੰ ਪਿਤਾ ਸ੍ਰ: ਕਰਨੈਲ ਸਿੰਘ ਤੇ ਮਾਤਾ ਸਰਦਾਰਨੀ ਗੁਰਨਾਮ ਕੌਰ ਦੇ ਗ੍ਰਹਿ ਪਿੰਡ ਗੁਰੂ ਕੀ ਵਡਾਲੀ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ। ਮੁੱਢਲੀ ਪੜ੍ਹਾਈ ਮੈਟ੍ਰਿਕ ਉਰਦੂ ਵਿਚ ਕਰਨ ਉਪਰੰਤ ਆਪ ਆਪਣੇ ਪਿਤਾ ਦੇ ਨਾਲ ਖੇਤੀਬਾੜੀ ਦਾ ਕੰਮ ਕਰਨ ਲੱਗ ਪਏ ਤੇ ਜਵਾਨ ਹੋਣ ਤੇ ਆਪ ਜੀ ਦਾ ਵਿਆਹ 1961 ਵਿਚ ਸਰਦਾਰਨੀ ਗੁਰਮੇਜ ਕੌਰ ਪੁੱਤਰੀ ਸ੍ਰ: ਬੰਤਾ ਸਿੰਘ ਵਾਸੀ ਪਿੰਡ ਬਾਠ ਜ਼ਿਲ੍ਹਾ ਤਰਨਤਾਰਨ ਨਾਲ ਹੋਇਆ। ਆਪ ਦੇ ਘਰ 2 ਪੁੱਤਰ ਹਰਜਿੰਦਰ ਸਿੰਘ ਗਿੱਲ ਤੇ ਗੁਰਿੰਦਰਬੀਰ ਸਿੰਘ ਗਿੱਲ ਤੇ ਤਿੰਨ ਪੁੱਤਰੀਆਂ ਨੇ ਜਨਮ ਲਿਆ ਤੇ ਆਪ ਵਲੋਂ ਉਨ੍ਹਾਂ ਨੂੰ ਦਿੱਤੇ ਚੰਗੇ ਸੰਸਕਾਰਾਂ ਕਰਨ ਅੱਜ ਸਾਰਾ ਪਰਿਵਾਰ ਹੀ ਵਧੀਆ ਸੈਟਲ ਹੈ ਤੇ ਉਨ੍ਹਾਂ ਦੇ ਪੋਤਰੇ ਉਘੇ ਸਮਾਜ ਸੇਵਕ ਨਵਰੂਪ ਸਿੰਘ ਵਡਾਲੀ ਜੋ ਕਿ ਯੂਥ ਅਕਾਲੀ ਦਲ ਬਾਦਲ ਦੇ ਕੌਮੀ ਜਨਰਲ ਸਕੱਤਰ ਵਜੋਂ ਸੇਵਾਵਾਂ ਨਿਭਾ ਰਹੇ ਹਨ ਤੇ ਜਗਰੂਪ ਸਿੰਘ ਗਿੱਲ ਕਨੇਡਾ ਵਿਚ ਸੈਟਲਡ ਹਨ। ਬਾਪੂ ਜਗੀਰ ਸਿੰਘ ਗਿੱਲ ਬਹੁਤ ਹੀ ਮਿਲਾਪੜੇ ਸੁਭਾਅ ਅਤੇ ਧਾਰਮਿਕ ਖਿਆਲਾਂ ਵਾਲੀ ਸ਼ਖ਼ਸੀਅਤ ਸਨ । ਸ੍ਰ: ਜਗੀਰ ਸਿੰਘ ਗਿੱਲ ਜੋ ਬੀਤੇ ਦਿਨੀਂ ਅਚਾਨਕ ਸਵਾਸਾਂ ਦੀ ਪੂੰਝੀ ਨੂੰ ਖ਼ਰਚ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰਖਾਏ ਗਏ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਤੇ ਅੰਤਮ ਅਰਦਾਸ ਉਨ੍ਹਾਂ ਦੇ ਗ੍ਰਹਿ ਵਿਖੇ 5 ਨਵੰਬਰ 2026 ਦਿਨ ਵੀਰਵਾਰ ਨੂੰ ਪੈਣ ਉਪਰੰਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਇਤਿਹਾਸਿਕ ਗੁਰਦੁਆਰਾ ਜਨਮ ਅਸਥਾਨ ਗੁਰੂ ਕੀ ਵਡਾਲੀ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਦੁਪਹਿਰ 12-00 ਤੋਂ 1.30 ਵਜੇ ਤੱਕ ਹੋਵੇਗੀ। - ਪੱਤਰ ਪ੍ਰੇਰਕ
Ad Position 22
No active advertisement
ਪਿਛਲੀ ਖ਼ਬਰ ਸੰਗਰੂਰ ਰੈਲੀ ਲਈ ਰਾਹੁਲ ਗਾਂਧੀ ਦੀ ਅਗਵਾਈ ਹੇਠ ਉਮੜਿਆ ਜਨ ਸੈਲਾਬ : ਸੱਚਰ ਅਗਲੀ ਖ਼ਬਰ ਜੇਲ੍ਹ ’ਚ ਨਜ਼ਰਬੰਦ ਭਾਈ ਸੰਨੀ ਦੀ ਸਿਹਤਯਾਬੀ ਤੇ ਚੜ੍ਹਦੀ ਕਲਾ ਲਈ ਅਕਾਲ ਤਖ਼ਤ ਸਾਹਿਬ ਸਨਮੁੱਖ ਕੀਤੀ ਅਰਦਾਸ
Ad Position 24