03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਟੈਕਨੀਕਲ ਸਰਵਿਸਜ਼ ਯੂਨੀਅਨ ਸਬਅਰਬਨ ਸਰਕਲ ਅੰਮ੍ਰਿਤਸਰ ਕਮੇਟੀ ਦੀ ਸਰਬਸੰਮਤੀ ਨਾਲ ਹੋਈ ਚੋਣ ਦੌਰਾਨ ਮਲਕੀਅਤ ਸਿੰਘ ਸੈਂਸਰਾ ਪ੍ਰਧਾਨ ਨਿਯੁਕਤ

ਮਜੀਠਾ, 2 ਨਵੰਬਰ (ਜਗਤਾਰ ਸਿੰਘ ਸਹਿਮੀ) - ਟੈਕਨੀਕਲ ਸਰਵਿਸਜ਼ ਯੂਨੀਅਨ ਦੀ ਸੂਬਾ ਕਮੇਟੀ ਵਲੋਂ ਜਾਰੀ ਚੋਣ ਨੋਟੀਫਿਕੇਸ਼ਨ ਅਨੁਸਾਰ ਬਿਜਲੀ ਦਫ਼ਤਰ ਮਜੀਠਾ ਵਿਖੇ ਸਰਕਲ ਪ੍ਰਧਾਨ ਮਲਕੀਅਤ ਸਿੰਘ ਸੈਂਸਰਾ ਦੀ ਪ੍ਰਧਾਨਗੀ ਹੇਠ ਹੋਏ ਚੋਣ ਇਜਲਾਸ ਦੌਰਾਨ ਸਬਅਰਬਨ ਸਰਕਲ ਅਮ੍ਰਿਤਸਰ ਦੀ ਨਵੀਂ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ। ਇਸ ਚੋਣ ਅਜਲਾਸ ਵਿਚ ਸਬਅਰਬਨ ਸਰਕਲ ਅੰਮ੍ਰਿਤਸਰ ਅਧੀਨ ਆਉਂਦੇ ਵੱਖ-ਵੱਖ ਮੰਡਲਾਂ ਅਤੇ ਉੱਪ ਮੰਡਲਾਂ ਦੇ ਡੈਲੀਗੇਟਾਂ ਅਤੇ ਮੈਂਬਰਾਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ।

Ad Position 21
No active advertisement
ਅਜੀਤ ਡੈਸਕ 03-11-2026
ਮਜੀਠਾ, 2 ਨਵੰਬਰ (ਜਗਤਾਰ ਸਿੰਘ ਸਹਿਮੀ) - ਟੈਕਨੀਕਲ ਸਰਵਿਸਜ਼ ਯੂਨੀਅਨ ਦੀ ਸੂਬਾ ਕਮੇਟੀ ਵਲੋਂ ਜਾਰੀ ਚੋਣ ਨੋਟੀਫਿਕੇਸ਼ਨ ਅਨੁਸਾਰ ਬਿਜਲੀ ਦਫ਼ਤਰ ਮਜੀਠਾ ਵਿਖੇ ਸਰਕਲ ਪ੍ਰਧਾਨ ਮਲਕੀਅਤ ਸਿੰਘ ਸੈਂਸਰਾ ਦੀ ਪ੍ਰਧਾਨਗੀ ਹੇਠ ਹੋਏ ਚੋਣ ਇਜਲਾਸ ਦੌਰਾਨ ਸਬਅਰਬਨ ਸਰਕਲ ਅਮ੍ਰਿਤਸਰ ਦੀ ਨਵੀਂ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ। ਇਸ ਚੋਣ ਅਜਲਾਸ ਵਿਚ ਸਬਅਰਬਨ ਸਰਕਲ ਅੰਮ੍ਰਿਤਸਰ ਅਧੀਨ ਆਉਂਦੇ ਵੱਖ-ਵੱਖ ਮੰਡਲਾਂ ਅਤੇ ਉੱਪ ਮੰਡਲਾਂ ਦੇ ਡੈਲੀਗੇਟਾਂ ਅਤੇ ਮੈਂਬਰਾਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ। ਅਜਲਾਸ ਦੀ ਸ਼ੁਰੂਆਤ ਵਿਚ ਸਰਕਲ ਸਕੱਤਰ ਸੁਖਪਾਲ ਸਿੰਘ ਮਜੀਠਾ ਨੇ ਜਥੇਬੰਦੀ ਦੀ ਲਿਖਤੀ ਕਾਰਗੁਜ਼ਾਰੀ ਰਿਪੋਰਟ ਤੇ ਸਰਕਲ ਖਜ਼ਾਨਚੀ ਕੁੰਦਨ ਲਾਲ ਹਰੀਆਂ ਨੇ ਫੰਡਾਂ ਸਬੰਧੀ ਵਿੱਤ ਰਿਪੋਰਟ ਪੇਸ਼ ਕੀਤੀ। ਇਸ ਚੋਣ ਅਜਲਾਸ ਵਿਚ ਸੂਬਾ ਪ੍ਰਧਾਨ ਕ੍ਰਿਸ਼ਨ ਸਿੰਘ ਔਲਖ ਅਤੇ ਸੂਬਾ ਜਨਰਲ ਸਕੱਤਰ ਜਸਵਿੰਦਰ ਸਿੰਘ ਨੇ ਨਿਗਰਾਨ ਕਮੇਟੀ ਵਜੋਂ ਜ਼ਿੰਮੇਵਾਰੀ ਨਿਭਾਈ। ਇਸ ਮੌਕੇ ਪੈਨਸ਼ਨਰ ਐਸੋਸੀਏਸ਼ਨ ਦੇ ਸਰਕਲ ਆਗੂ ਰਾਮ ਲੁਭਾਇਆ ਅਤੇ ਮਹਿੰਦਰ ਸਿੰਘ ਖੈਹਿਰਾ ਵੀ ਭਰਾਤਰੀ ਤੌਰ ’ਤੇ ਹਾਜ਼ਰ ਸਨ। ਅਜਲਾਸ ਦੌਰਾਨ ਬਿਜਲੀ ਮੁਲਾਜ਼ਮਾਂ ਦੀਆਂ ਅਹਿਮ ਮੰਗਾਂ ਜਿਨ੍ਹਾਂ ਵਿਚ ਬਿਜਲੀ ਵਿਭਾਗ ਦੇ ਨਿੱਜੀਕਰਨ ਦੀ ਨੀਤੀ ਨੂੰ ਰੱਦ ਕਰਵਾਉਣਾ, ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰਵਾਉਣਾ, ਮਿਤੀ 15.01.2015 ਅਤੇ 17.07.2020 ਦੇ ਮੁਲਾਜ਼ਮ ਵਿਰੋਧੀ ਪੱਤਰਾਂ ਨੂੰ ਰੱਦ ਕਰਵਾਉਣਾ, ਪ੍ਰਮੋਟ ਹੋਏ ਸਾਥੀਆਂ ਦਾ 35400 ਰੁਪਏ ਵਾਲਾ ਸਕੇਲ ਲਾਗੂ ਕਰਵਾਉਣਾ ਅਤੇ ਸੇਵਾ ਸ਼ਰਤਾਂ ਵਿਚ ਤਬਦੀਲੀ ਦੇ ਹਮਲੇ ਨੂੰ ਰੋਕਣਾ ਸ਼ਾਮਿਲ ਸਨ ’ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕਰਦਿਆਂ ਇਨ੍ਹਾਂ ਮੰਗਾਂ ਦੀ ਪੂਰਤੀ ਲਈ ਆਉਣ ਵਾਲੇ ਸਮੇਂ ਵਿਚ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਫ਼ੈਸਲਾ ਕੀਤਾ ਗਿਆ। ਉਪਰੰਤ ਦੋਵਾਂ ਰਿਪੋਰਟਾਂ ਨੂੰ ਸਰਬਸੰਮਤੀ ਨਾਲ ਪਾਸ ਕਰਨ ਤੇ ਪੁਰਾਣੀ ਕਮੇਟੀ ਨੂੰ ਭੰਗ ਕਰਕੇ ਨਵੀਂ ਕਮੇਟੀ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਜਿਸ ਵਿਚ ਪ੍ਰਧਾਨ ਵਜੋਂ ਮਲਕੀਅਤ ਸਿੰਘ ਸੈਂਸਰਾ, ਮੀਤ ਪ੍ਰਧਾਨ ਵਜੋਂ ਬਲਜੀਤ ਸਿੰਘ ਚਿਤੌੜਗੜ੍ਹ, ਸਕੱਤਰ ਵਜੋਂ ਸੁਖਪਾਲ ਸਿੰਘ ਮਜੀਠਾ, ਸਹਾਇਕ ਸਕੱਤਰ ਵਜੋਂ ਰਘਬੀਰ ਸਿੰਘ ਮਜੀਠਾ ਅਤੇ ਖਜ਼ਾਨਚੀ ਵਜੋਂ ਕੁੰਦਨ ਲਾਲ ਹਰੀਆਂ ਨੂੰ ਚੁਣਿਆ ਗਿਆ। ਨਵੀਂ ਚੁਣੀ ਕਮੇਟੀ ਨੇ ਅਜਲਾਸ ਵਿੱਚ ਹਾਜ਼ਰ ਸਾਰੇ ਆਗੂਆਂ ਤੇ ਮੈਂਬਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਜੱਥੇਬੰਦੀ ਦੀ ਮਜ਼ਬੂਤੀ ਲਈ ਇਮਾਨਦਾਰੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣਗੇ।
Ad Position 22
No active advertisement
ਪਿਛਲੀ ਖ਼ਬਰ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਵਲੋਂ ਹਲਕਾ ਰਾਜਾਸਾਂਸੀ ਤੋਂ ਅਲਿਆਸ ਮਸੀਹ ਹਲਕਾ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਮਾਂਵਾਂ ਧੀਆਂ ਸਤਿਕਾਰ ਯੋਜਨਾ ਨੂੰ ਘਰ-ਘਰ ਪਹੁੰਚਾਉਣ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੀਆਂ ਸਖੀਆਂ ਦਾ ਧਾਲੀਵਾਲ ਵਲੋਂ ਵਿਸ਼ੇ...
Ad Position 24