03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਮਾਂਵਾਂ ਧੀਆਂ ਸਤਿਕਾਰ ਯੋਜਨਾ ਨੂੰ ਘਰ-ਘਰ ਪਹੁੰਚਾਉਣ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੀਆਂ ਸਖੀਆਂ ਦਾ ਧਾਲੀਵਾਲ ਵਲੋਂ ਵਿਸ਼ੇਸ਼ ਸਨਮਾਨ

ਗੱਗੋਮਾਹਲ/ਰਮਦਾਸ, 2 ਨਵੰਬਰ (ਬਲਵਿੰਦਰ ਸਿੰਘ ਸੰਧੂ, ਜਸਵੰਤ ਸਿੰਘ ਵਾਹਲਾ)-ਵਿਧਾਨ ਸਭਾ ਹਲਕਾ ਅਜਨਾਲਾ ਦੇ ਕਸਬਾ ਰਮਦਾਸ, ਪਿੰਡ ਅਵਾਣ, ਪਿੰਡ ਸਮਰਾਏ ਭੰਡਾਲ ਵਿਖੇ ਮਾਂਵਾਂ ਧੀਆਂ ਸਤਿਕਾਰ ਯੋਜਨਾ ਨੂੰ ਘਰ ਘਰ ਪਹੁੰਚਾਉਣ ਵਿਚ ਅਹਿਮ ਭੂਮਿਕਾ ਨਿਭਾਉੇਣ ਵਾਲੀਆਂ ਸਖੀਆਂ ਨੂੰ ਹਲਕਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੌਪੀ ਗਈ ਇਹ ਜ਼ਿੰਮੇਵਾਰੀ ਤੇ ਇਸ ਯੋਜਨਾ ਦਾ ਲਾਭ ਹਰੇਕ ਪਰਿਵਾਰ ਤੱਕ ਪਹੁੰਚਾਉਣ ਲਈ ਸਖੀਆਂ ਵਲੋਂ ਨਿਭਾਈ ਗਈ ਤੇ ਨਿਭਾਈ ਜਾ ਰਹੀ ਜ਼ਿੰਮੇਵਾਰੀ ਅਤਿ ਸਲਾਂਘਾਯੋਗ ਹੈ, ਪਾਰਟੀ ਵਲੋਂ ਸਖੀਆਂ ਦਾ ਵਿਸੇਸ਼ ਸਨਮਾਨ ਇੱਕ ਛੋਟਾ ਜਿਹਾ ਯਤਨ ਹੈ ਤਾਂ ਜੋ ਇਹ ਬੀਬੀਆ ਕੀਤੇ ਕਾਰਜ ਤੇ ਮਾਣ ਮਹਿਸੂਸ ਕਰ ਸਕਣ।

Ad Position 21
No active advertisement
ਅਜੀਤ ਡੈਸਕ 03-11-2026
ਗੱਗੋਮਾਹਲ/ਰਮਦਾਸ, 2 ਨਵੰਬਰ (ਬਲਵਿੰਦਰ ਸਿੰਘ ਸੰਧੂ, ਜਸਵੰਤ ਸਿੰਘ ਵਾਹਲਾ)-ਵਿਧਾਨ ਸਭਾ ਹਲਕਾ ਅਜਨਾਲਾ ਦੇ ਕਸਬਾ ਰਮਦਾਸ, ਪਿੰਡ ਅਵਾਣ, ਪਿੰਡ ਸਮਰਾਏ ਭੰਡਾਲ ਵਿਖੇ ਮਾਂਵਾਂ ਧੀਆਂ ਸਤਿਕਾਰ ਯੋਜਨਾ ਨੂੰ ਘਰ ਘਰ ਪਹੁੰਚਾਉਣ ਵਿਚ ਅਹਿਮ ਭੂਮਿਕਾ ਨਿਭਾਉੇਣ ਵਾਲੀਆਂ ਸਖੀਆਂ ਨੂੰ ਹਲਕਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੌਪੀ ਗਈ ਇਹ ਜ਼ਿੰਮੇਵਾਰੀ ਤੇ ਇਸ ਯੋਜਨਾ ਦਾ ਲਾਭ ਹਰੇਕ ਪਰਿਵਾਰ ਤੱਕ ਪਹੁੰਚਾਉਣ ਲਈ ਸਖੀਆਂ ਵਲੋਂ ਨਿਭਾਈ ਗਈ ਤੇ ਨਿਭਾਈ ਜਾ ਰਹੀ ਜ਼ਿੰਮੇਵਾਰੀ ਅਤਿ ਸਲਾਂਘਾਯੋਗ ਹੈ, ਪਾਰਟੀ ਵਲੋਂ ਸਖੀਆਂ ਦਾ ਵਿਸੇਸ਼ ਸਨਮਾਨ ਇੱਕ ਛੋਟਾ ਜਿਹਾ ਯਤਨ ਹੈ ਤਾਂ ਜੋ ਇਹ ਬੀਬੀਆ ਕੀਤੇ ਕਾਰਜ ਤੇ ਮਾਣ ਮਹਿਸੂਸ ਕਰ ਸਕਣ। ਉਪਰੰਤ ਵਿਧਾਇਕ ਧਾਲੀਵਾਲ ਪਿੰਡ ਸਮਰਾਏ ਭੰਡਾਲ ਦੇ ਵਾਸੀ ਦਰਸਨ ਸਿੰਘ ਨੰਬਰਦਾਰ, ਪਿੰਡ ਦੂਜੋਵਾਲ ਤੋਂ ਆਪ ਆਗੂ ਜਤਿੰਦਰ ਸਿੰਘ ਦੇ ਪਿਤਾ ਚਰਨ ਸਿੰਘ ਤੇ ਪਿੰਡ ਕੋਟਲਾ ਕੇਸਰ ਸਿੰਘ ਜੌਹਲ ਤੋ ਪਾਰਟੀ ਆਗੂ ਮੇਜਰ ਸਿੰਘ ਦੇ ਚਾਚਾ ਦਾਰਾ ਸਿੰਘ ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਪਰਿਵਾਰਾਂ ਨਾਲ ਦੁੱਖ ਸਾਝਾ ਕੀਤਾ ਤੇ ਪ੍ਰਮਾਤਮਾ ਅੱਗੇ ਵਿਛੜੀਆਂ ਰੂਹਾਂ ਨੂੰ ਚਰਨਾਂ ਵਿਚ ਨਿਵਾਸ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਲਈ ਅਰਦਾਸ ਬੇਨਤੀ ਕੀਤੀ। ਇਸ ਪਿਛੋਂ ਵਿਧਾਇਕ ਧਾਲੀਵਾਲ ਨੇ ਬਾਬਾ ਜੀਤੋ ਸ਼ਾਹ ਦੀ ਦਰਗਾਹ ਪਿੰਡ ਤਲਵੰਡੀ ਸ਼ਿਪਾਹੀ ਮੱਲ ਵਿਖੇ ਕਰਵਾਏ ਜਾ ਰਹੇ ਕਬੱਡੀ ਕੱਪ ਵਿਚ ਹਾਜ਼ਰੀ ਭਰੀ ਤੇ ਨੌਜਵਾਨਾਂ ਨੂੰ ਨਸ਼ਿਆ ਤੋਂ ਦੂਰ ਰਹਿਣ ਲਈ ਪ੍ਰੇਰਿਆ। ਇਸ ਮੌਕੇ ਉਹਨਾਂ ਨਾਲ ਆਪ ਦੇ ਕਈ ਆਗੂ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਟੈਕਨੀਕਲ ਸਰਵਿਸਜ਼ ਯੂਨੀਅਨ ਸਬਅਰਬਨ ਸਰਕਲ ਅੰਮ੍ਰਿਤਸਰ ਕਮੇਟੀ ਦੀ ਸਰਬਸੰਮਤੀ ਨਾਲ ਹੋਈ ਚੋਣ ਦੌਰਾਨ ਮਲਕੀਅਤ ਸਿੰਘ ਸੈਂਸਰਾ ਪ... ਅਗਲੀ ਖ਼ਬਰ ਮਜੀਠਾ ਹਲਕੇ ਦੇ ਕਾਂਗਰਸੀ ਆਗੂ ਤੇ ਵਰਕਰ ਭਲਕੇ ਹੋਣ ਵਾਲੀ ਇਨਸਾਫ਼ ਰੈਲੀ ’ਚ ਵੱਡੀ ਗਿਣਤੀ ਵਿਚ ਹੋਣਗੇ ਸ਼ਾਮਿਲ -ਭਗਵੰਤਪਾਲ...
Ad Position 24