02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਪੰਜਾਬ ਨੂੰ ਨਾਅਰਿਆਂ ਦੀ ਨਹੀਂ ਪੱਕੀਆਂ ਗਰੰਟੀਆਂ ਤੇ ਇਮਾਨਦਾਰ ਨੀਤੀਆਂ ਦੀ ਲੋੜ-ਭਾਈ ਸੁਰਿੰਦਰਪਾਲ ਤਾਲਬਪੁਰਾ

ਗੱਗੋਮਾਹਲ, 1 ਨਵੰਬਰ (ਬਲਵਿੰਦਰ ਸਿੰਘ ਸੰਧੂ)-ਪੰਜਾਬ ਅੱਜ ਨਸ਼ਿਆਂ ਦੀ ਗੰਭੀਰ ਚੁਣੌਤੀ ਵਿਚੋਂ ਲੰਘ ਰਿਹਾ ਹੈ, ਨਸ਼ਿਆਂ ਨੇ ਸਾਡੀ ਨੌਜਵਾਨੀ ਨੂੰ ਪ੍ਰਭਾਵਿਤ ਕੀਤਾ ਹੈ ,ਕਿਸਾਨ ਆਰਥਿਕ ਸੰਕਟ ਤੇ ਨੌਜਵਾਨ ਰੁਜਗਾਰ ਦੀ ਭਾਲ ਵਿਚ ਵਿਦੇਸ਼ਾਂ ਨੂੰ ਭੱਜ ਰਹੇ ਹਨ, ਆਮ ਲੋਕਾਂ ਤੇ ਮਹਿੰਗਾਈ ਤੇ ਟੈਕਸਾਂ ਦਾ ਬੋਝ ਵੱਧ ਰਿਹਾ ਹੈ ਪ੍ਰੰਤੂ ਸਮੇ ਦੀਆਂ ਸਰਕਾਰਾਂ ਕੁੰਭਕਰਨੀ ਨੀਂਦ ਸੁੱਤੀਆਂ ਪਈਆਂ ਹਨ ਉਕਤ ਵਿਚਾਰ ਕਰਤਾਰਪੁਰ ਸਾਹਿਬ ਕਾਰੀਡੋਰ ਕਮੇਟੀ ਦੇ ਮੁੱਖ ਮੈਂਬਰ ਭਾਈ ਸੁਰਿੰਦਰਪਾਲ ਸਿੰਘ ਤਾਲਬਪੁਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਹੇ । ਉਨ੍ਹਾਂ ਕਿਹਾ ਕਿ ਸਿੱਖ ਸੰਗਤ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਖੁੱਲ੍ਹੇ ਦਰਸ਼ਨ ਦੀਦਾਰ ਦੀ ਉਡੀਕ ਕਰ ਰਹੀ ਹੈ ਜਦੋਂ ਕਿ ਪੰਜਾਬ ਦੀ ਸਿਆਸਤ ਦਾ ਕੇਂਦਰ ਸਤਾ ਨਹੀਂ ਸਗੋ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਹੋਣਾ ਚਾਹੀਦਾ ਹੈ ।

Ad Position 21
No active advertisement
ਅਜੀਤ ਡੈਸਕ 02-11-2026
ਗੱਗੋਮਾਹਲ, 1 ਨਵੰਬਰ (ਬਲਵਿੰਦਰ ਸਿੰਘ ਸੰਧੂ)-ਪੰਜਾਬ ਅੱਜ ਨਸ਼ਿਆਂ ਦੀ ਗੰਭੀਰ ਚੁਣੌਤੀ ਵਿਚੋਂ ਲੰਘ ਰਿਹਾ ਹੈ, ਨਸ਼ਿਆਂ ਨੇ ਸਾਡੀ ਨੌਜਵਾਨੀ ਨੂੰ ਪ੍ਰਭਾਵਿਤ ਕੀਤਾ ਹੈ ,ਕਿਸਾਨ ਆਰਥਿਕ ਸੰਕਟ ਤੇ ਨੌਜਵਾਨ ਰੁਜਗਾਰ ਦੀ ਭਾਲ ਵਿਚ ਵਿਦੇਸ਼ਾਂ ਨੂੰ ਭੱਜ ਰਹੇ ਹਨ, ਆਮ ਲੋਕਾਂ ਤੇ ਮਹਿੰਗਾਈ ਤੇ ਟੈਕਸਾਂ ਦਾ ਬੋਝ ਵੱਧ ਰਿਹਾ ਹੈ ਪ੍ਰੰਤੂ ਸਮੇ ਦੀਆਂ ਸਰਕਾਰਾਂ ਕੁੰਭਕਰਨੀ ਨੀਂਦ ਸੁੱਤੀਆਂ ਪਈਆਂ ਹਨ ਉਕਤ ਵਿਚਾਰ ਕਰਤਾਰਪੁਰ ਸਾਹਿਬ ਕਾਰੀਡੋਰ ਕਮੇਟੀ ਦੇ ਮੁੱਖ ਮੈਂਬਰ ਭਾਈ ਸੁਰਿੰਦਰਪਾਲ ਸਿੰਘ ਤਾਲਬਪੁਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਹੇ । ਉਨ੍ਹਾਂ ਕਿਹਾ ਕਿ ਸਿੱਖ ਸੰਗਤ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਖੁੱਲ੍ਹੇ ਦਰਸ਼ਨ ਦੀਦਾਰ ਦੀ ਉਡੀਕ ਕਰ ਰਹੀ ਹੈ ਜਦੋਂ ਕਿ ਪੰਜਾਬ ਦੀ ਸਿਆਸਤ ਦਾ ਕੇਂਦਰ ਸਤਾ ਨਹੀਂ ਸਗੋ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਹੋਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਪੰਜਾਬ ਦੇ ਭਵਿੱਖ ਵਿਚ 5 ਵੱਡੀਆਂ ਗਰੰਟੀਆਂ ਸਿਆਸੀ ਏਜੰਡੇ ਦਾ ਹਿੱਸਾ ਬਣਾਉਣਾ ਜਰੂਰੀ ਹੈ ,ਨਸ਼ਾ ਮੁਕਤ ਪੰਜਾਬ, ਨਸ਼ਾ ਵੇਚਣ ਵਾਲੇ ਵੱਡੇ ਨੈੱਟਵਰਕ ਤੇ ਉਨ੍ਹਾਂ ਦੀ ਸ੍ਰਪਰਸਤੀ ਵਾਲਿਆਂ ਖਿਲਾਫ਼ ਨਿਰਪੱਖ ਕਰਵਾਈ, ਨੌਜਵਾਨਾਂ ਲਈ ਖੇਡਾਂ, ਸਿੱਖਿਆ, ਰੁਜਗਾਰ ਤੇ ਨਸ਼ਾ ਛੁਡਾਊ ਕੇਂਦਰਾਂ ਦਾ ਪ੍ਰਬੰਧ, ਟੋਲ ਟੈਕਸ ਤੋ ਮੁਕਤ ਪੰਜਾਬ, ਕਿਸਾਨਾਂ ਦੀ ਆਮਦਨ ਦੀ ਗਰੰਟੀ ਤੇ ਨੌਜਵਾਨਾਂ ਲਈ ਰੁਜਗਾਰ ਅਤੇ ਨਾਲ ਹੀ ਸ੍ਰੀ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਖੋਲ੍ਹਣਾ ਸ਼ਾਮਿਲ ਹੋਣਾ ਚਾਹੀਦਾ ਹੈ। ਸਾਡਾ ਮਕਸਦ ਕਿਸੇ ਕੁਰਸੀ ਦੀ ਸਿਆਸਤ ਨਹੀਂ ਸਗੋਂ ਪੰਜਾਬ ਦੀ ਜਵਾਨੀ, ਕਿਸਾਨੀ, ਵਿਉਪਾਰ, ਮਜਦੂਰ ਵਰਗ ਤੇ ਸਿੱਖ ਪੰਥ ਦੇ ਹਿੱਤਾਂ ਦੀ ਰਾਖੀ ਕਰਨਾ ਹੈ । ਇਸ ਮੌਕੇ ਰਜਵੰਤ ਸਿੰਘ ਮਹਿਲਾਂਵਾਲਾ, ਡਾ. ਦਰਸ਼ਨ ਸਿੰਘ ਗੁੱਜਰਪੁਰਾ, ਡਾ. ਸੁਖਪ੍ਰੀਤ ਸਿੰਘ ਭਲਾਪਿੰਡ, ਭਾਈ ਗੁਰਬੀਰ ਸਿੰਘ ਦੁਧਰਾਏ, ਯੂਥ ਆਗੂ ਸਰਤਾਜਪ੍ਰੀਤ ਸਿੰਘ ਭੰਗੂ ਆਦਿ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਰਾਮ ਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਪਿੰਡ ਕਰਨਾਲਾ ਤੋਂ ਅਕਾਲੀ ਦਲ ਨੂੰ ਛੱਡ ਕੇ ਵੱਡੀ ਗਿਣਤੀ ਵਿਚ ਲੋਕ ਆਮ ਆਦਮੀ ਪਾਰਟੀ ਵਿਚ ਸ਼ਾਮਿਲ
Ad Position 24