02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਦੇਸ਼ ਵਿਚ ਸਭ ਤੋਂ ਵੱਧ ਭ੍ਰਿਸ਼ਟਾਚਾਰ ਕਰਨ ਵਾਲੀ ਸਾਬਤ ਹੋਈ ਪੰਜਾਬ ਵਿਚਲੀ ਭਗਵੰਤ ਮਾਨ ਦੀ ਸਰਕਾਰ-ਮਜੀਠੀਆ

ਮਜੀਠਾ, 1 ਨਵੰਬਰ (ਮਨਿੰਦਰ ਸਿੰਘ ਸੋਖੀ)- ਦੇਸ ਵਿਚ ਸਭ ਤੋਂ ਜਿਆਦਾ ਭ੍ਰਿਸ਼ਟਾਚਾਰ ਕਰਨ ਵਾਲੀ ਸਰਕਾਰ ਸਾਬਤ ਹੋਈ ਹੈ ਪੰਜਾਬ ਵਿਚਲੀ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬਿਕਰਮ ਸਿੰਘ ਮਜੀਠੀਆ ਨੇ ਮਜੀਠਾ ਵਿਖੇ ਅਕਾਲੀ ਵਰਕਰਾਂ ਨਾਲ 2027 ਵਿਚ ਹੋਣ ਵਾਲੀਆਂ ਆਮ ਚੋਣਾ ਸੰਬੰਧੀ ਵਿਚਾਰ ਚਰਚਾ ਕਰਨ ਮੌਕੇ ਗੱਲਬਾਤ ਕਰਦਿਆਂ ਕੀਤਾ।

Ad Position 21
No active advertisement
ਅਜੀਤ ਡੈਸਕ 02-11-2026
ਮਜੀਠਾ, 1 ਨਵੰਬਰ (ਮਨਿੰਦਰ ਸਿੰਘ ਸੋਖੀ)- ਦੇਸ ਵਿਚ ਸਭ ਤੋਂ ਜਿਆਦਾ ਭ੍ਰਿਸ਼ਟਾਚਾਰ ਕਰਨ ਵਾਲੀ ਸਰਕਾਰ ਸਾਬਤ ਹੋਈ ਹੈ ਪੰਜਾਬ ਵਿਚਲੀ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬਿਕਰਮ ਸਿੰਘ ਮਜੀਠੀਆ ਨੇ ਮਜੀਠਾ ਵਿਖੇ ਅਕਾਲੀ ਵਰਕਰਾਂ ਨਾਲ 2027 ਵਿਚ ਹੋਣ ਵਾਲੀਆਂ ਆਮ ਚੋਣਾ ਸੰਬੰਧੀ ਵਿਚਾਰ ਚਰਚਾ ਕਰਨ ਮੌਕੇ ਗੱਲਬਾਤ ਕਰਦਿਆਂ ਕੀਤਾ। ਮਜੀਠੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੀ ਜਨਤਾ ਦਾ ਭਰੋਸਾ ਗੁਆ ਚੁੱਕੀ ਹੈ ਕਿਉਂਕਿ ਸੱਤਾ ਵਿਚ ਆਉਣ ਤੋਂ ਪਹਿਲਾਂ ਜਿਹੜਾ ਆਪ ਦੇ ਕਨਵੀਨਰ ਕੇਜ਼ਰੀਵਾਲ ਤੇ ਭਗਵੰਤ ਮਾਨ ਨੇ ਕਿਹਾ ਕਿ ਸੱਤਾ ਵਿਚ ਆਉਣ ਦਿਉ ਕੁਝ ਦਿਨਾਂ ਵਿਚ ਪੰਜਾਬ ਵਿਚੋਂ ਨਸ਼ਾ ਖਤਮ ਕਰ ਦਿਆਂਗੇ, ਪੰਜਾਬ ਵਿਚ ਚੱਲ ਰਹੀ ਨਾਜਾਇਜ਼ ਮਾਈਨਿੰਗ ਬਾਰੇ ਕਿਹਾ ਕਿ ਆਪ ਨੂੰ ਸੱਤਾ ਵਿਚ ਲਿਆਓ ਸਾਨੂੰ ਪਤਾ ਹੈ ਕਿ ਨਾਜਾਇਜ ਮਾਈਨਿੰਗ ਵਿਚੋਂ 20 ਹਜ਼ਾਰ ਕਰੋੜ ਰੁਪਏ ਪੰਜਾਬ ਦੇ ਖਜਾਨੇ ਵਿਚ ਕਿਸ ਤਰ੍ਹਾਂ ਲਿਆਉਣੇ ਹਨ, ਪੰਜਾਬ ਵਿਚ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੇ ਨਾਲ ਨਾਲ ਕਈ ਤਰ੍ਹਾਂ ਦੇ ਐਲਾਨ ਕੀਤੇ ਸਨ ਪਰ ਪੰਜਾਬ ਵਿਚ ਨਸ਼ਾ ਕਥਿਤ ਤੌਰ ’ਤੇ ਆਪ ਦੇ ਆਗੂਆਂ ਦੀ ਸ਼ਹਿ ਤੇ ਨਸ਼ਾ ਤਸਕਰਾਂ ਨਾਲ ਮਿਲੀਭੁਗਤ ਕਰਕੇ ਵਿਕ ਰਿਹਾ ਹੈ, ਨਾਜਾਇਜ਼ ਮਾਈਨਿੰਗ ਸਭ ਤੋਂ ਜਿਆਦਾ ਆਪ ਦੇ ਆਗੂਆਂ ਰਾਹੀਂ ਹੋ ਰਹੀ ਹੈ, ਆਪ ਦੇ ਭ੍ਰਿਸਟਾਚਾਰ ਦੀ ਪੋਲ ਸੀ.ਬੀ.ਆਈ ਅਤੇ ਈ.ਡੀ. ਦੀਆਂ ਰੇਡਾਂ ਨੇ ਖੋਲ ਦਿੱਤੀ ਹੈ। ਜਿਸ ਤੋਂ ਪੰਜਾਬ ਦੇ ਲੋਕ ਭਲੀ ਭਾਂਤ ਜਾਣੂੰ ਹਨ। ਜਿਸ ਕਰਕੇ ਪੰਜਾਬ ਦੀ ਜਨਤਾ ਹੁਣ ਇਸ ਵਾਰ ਆਮ ਆਦਮੀ ਪਾਰਟੀ ਦੇ ਫੋਕੇ ਵਾਅਦਿਆਂ ਤੇ ਵਿਸ਼ਵਾਸ਼ ਨਹੀ ਕਰਨਗੇ। ਆਮ ਚੋਣਾ ਵਿਚ ਆਮ ਆਦਮੀ ਪਾਰਟੀ ਨੂੰ ਪੰਜਾਬ ਦੀ ਸੱਤਾ ਤੋਂ ਬਾਹਰ ਕਰਨਗੇ। ਇਸ ਮੌਕੇ ਮਜੀਠੀਆ ਦੇ ਨਾਲ ਜਥੇਦਾਰ ਸੰਤੋਖ ਸਿੰਘ ਸਮਰਾ, ਬਾਬਾ ਹਰਭਿੰਦਰ ਸਿੰਘ ਡੇਰਾ ਭਾਈ ਸਾਲੋ ਵਾਲੇ, ਨਰੇਸ਼ ਕੁਮਾਰ, ਰਾਜੇਸ਼ ਕੁਮਾਰ ਜੀਵਨ, ਐਡਵੋਕੇਟ ਰਾਕੇਸ਼ ਪ੍ਰਾਸ਼ਰ, ਭੁਪਿੰਦਰ ਸਿੰਘ ਭਿੰਡੂ ਪ੍ਰਧਾਨ, ਦਿਲਬਾਗ ਸਿੰਘ ਗਿੱਲ, ਤਰੁਨ ਕੁਮਾਰ ਅਬਰੋਲ, ਸਲਵੰਤ ਸਿੰਘ ਸੇਠ, ਪ੍ਰਿੰਸ ਨਈਅਰ, ਅਜੈ ਕੁਮਾਰ ਚੋਪੜਾ, ਲਖਬੀਰ ਸਿੰਘ ਐੱਸ.ਡੀ.ਓ ਰਿਟਾ:, ਚਾਚਾ ਬਿਸ਼ਨ ਸਿੰਘ, ਦਲਜੀਤ ਕੁਮਾਰ, ਭੁਪਿੰਦਰ ਸਿੰਘ ਮਜੀਠਾ ਦਿਹਾਤੀ, ਅਰੁਨ ਭੱਲਾ, ਬਲਕਾਰ ਸਿੰਘ ਗਿੱਲ, ਕੌਸਲਰ ਦਵਿੰਦਰ ਸਿੰਘ,ਜਥੇਦਾਰ ਹਰਪਾਲ ਸਿੰਘ, ਹਰਦਿਆਲ ਸਿੱਘ ਲੁੱਧੜ੍ਹ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕਾ ਗਨੀਵ ਕੌਰ ਮਜੀਠੀਆ ਨੇ ਪਿੰਡ ਹਰੀਆਂ ਦੇ ਅਕਾਲੀ ਵਰਕਰ ਦੀ ਮੌਤ ’ਤੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਅਗਲੀ ਖ਼ਬਰ ਬੇਰਿੰਗ ਸਕੂਲ ਵਿਖੇ ਉਤਸ਼ਾਹ ਨਾਲ ਮਨਾਇਆ ਪੰਜਾਬ ਦਿਵਸ
Ad Position 24