26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਮੁੱਦਾ ਕਾਲੋਨੀ ਦੇ ਪਾਣੀ ਦਾ ਨਿਕਾਸ ਨਾ ਹੋਣ ਦਾ ਵਿਧਾਇਕਾ ਜੀਵਨਜੋਤ ਕੌਰ ਤੇ ਜਰਨੈਲ ਸਿੰਘ ਢੋਟ ਵਲੋਂ ਗੁਰੂ ਤੇਗ਼ ਬਹਾਦਰ ਅਸਟੇਟ ਵੈਲਫੇਅਰ ਐਸੋਸੀਏਸ਼ਨ, ਵੱਲ੍ਹਾ ਨਾਲ ਮੀਟਿੰਗ

ਨਵਾਂ ਪਿੰਡ, 25 ਅਕਤੂਬਰ (ਜਸਪਾਲ ਸਿੰਘ )-ਕਹਾਵਤ ਹੈ ਕਿ ‘ਆਖਰ 12 ਸਾਲਾਂ ਬਾਅਦ ਰੂੜੀ ਦੀ ਵੀ ਸੁਣੀ ਜਾਂਦੀ ਹੈ’ ਉਦੋਂ ਸੱਚ ਹੋ ਗੁਜ਼ਰੀ ਜਦੋਂ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਆਮ ਆਦਮੀ ਦੇ ਵਿਧਾਇਕਾ ਡਾ. ਜੀਵਨਜੋਤ ਕੌਰ ਤੇ ਜਰਨੈਲ ਸਿੰਘ ਢੋਟ ਲੋਕ ਸਭਾ ਹਲਕਾ ਇੰਚਾਰਜ ਅੰਮ੍ਰਿਤਸਰ ਵਲੋਂ ਅੰਮ੍ਰਿਤਸਰ-ਮਹਿਤਾ ਸੜਕ ’ਤੇ ਸਥਿਤ ਸ੍ਰੀ ਗੁਰੂ ਰਸਮਦਾਸ ਹਸਪਤਾਲ ਵੱਲ੍ਹਾ ਦੇ ਸਾਹਮਣੇ ਕਾਲੋਨੀ ਦੇ ਪਿਛਲੇ 20 ਸਾਲਾਂ ਤੋਂ ਪਾਣੀ ਦੇ ਕਿਧਰੇ ਨਿਕਾਸ ਹੋਣ ਨੂੰ ਲੈ ਕੇ ਕਾਲੋਨੀ ਵਿਕਾਸ ਸੰਗਠਨ ‘ਗੁਰੂ ਤੇਗ਼ ਬਹਾਦਰ ਅਸਟੇਟ ਵੈਲਫੇਅਰ ਐਸੋਸੀਏਸ਼ਨ, ਵੱਲ੍ਹਾ (ਅੰਮ੍ਰਿਤਸਰ)’ ਨਾਲ ਐਸੋਸੀਏਸ਼ਨ ਦੇ ਪ੍ਰਧਾਨ ਹਰਿੰਦਰ ਸਿੰਘ ਲਾਲੀ ਛਾਪਾ ਦੇ ਗ੍ਰਹਿ ਵਿਖੇ ਸੰਗਠਨ ਨਾਲ ਮੀਟਿੰਗ ਕੀਤੀ ਗਈ।

Ad Position 21
No active advertisement
ਕਾਲੋਨੀ ਵਿਖੇ ਵਿਕਾਸ ਕਾਰਜਾਂ ਸੰਬੰਧੀ ਵਿਧਾਇਕਾ ਜੀਵਨਜੋਤ ਕੌਰ ਤੇ ਜਰਨੈਲ ਸਿੰਘ ਢੋਟ ਨਾਲ ਮੀਟਿੰਗ ਮੌਕੇ ਪ੍ਰਧਾਨ ਹਰਿੰਦਰ ਸਿੰਘ ਲਾਲੀ, ਵਾਈਸ ਪ੍ਰਧਾਨ ਸਤਨਾਮ ਸਿੰਘ, ਸਕੱਤਰ ਮਾਣਕ ਸਿੰਘ ਤੇ ਹੋਰ। ਤਸਵੀਰ : ਜਸਪਾਲ ਸਿੰਘ 26-10-2026
ਨਵਾਂ ਪਿੰਡ, 25 ਅਕਤੂਬਰ (ਜਸਪਾਲ ਸਿੰਘ )-ਕਹਾਵਤ ਹੈ ਕਿ ‘ਆਖਰ 12 ਸਾਲਾਂ ਬਾਅਦ ਰੂੜੀ ਦੀ ਵੀ ਸੁਣੀ ਜਾਂਦੀ ਹੈ’ ਉਦੋਂ ਸੱਚ ਹੋ ਗੁਜ਼ਰੀ ਜਦੋਂ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਆਮ ਆਦਮੀ ਦੇ ਵਿਧਾਇਕਾ ਡਾ. ਜੀਵਨਜੋਤ ਕੌਰ ਤੇ ਜਰਨੈਲ ਸਿੰਘ ਢੋਟ ਲੋਕ ਸਭਾ ਹਲਕਾ ਇੰਚਾਰਜ ਅੰਮ੍ਰਿਤਸਰ ਵਲੋਂ ਅੰਮ੍ਰਿਤਸਰ-ਮਹਿਤਾ ਸੜਕ ’ਤੇ ਸਥਿਤ ਸ੍ਰੀ ਗੁਰੂ ਰਸਮਦਾਸ ਹਸਪਤਾਲ ਵੱਲ੍ਹਾ ਦੇ ਸਾਹਮਣੇ ਕਾਲੋਨੀ ਦੇ ਪਿਛਲੇ 20 ਸਾਲਾਂ ਤੋਂ ਪਾਣੀ ਦੇ ਕਿਧਰੇ ਨਿਕਾਸ ਹੋਣ ਨੂੰ ਲੈ ਕੇ ਕਾਲੋਨੀ ਵਿਕਾਸ ਸੰਗਠਨ ‘ਗੁਰੂ ਤੇਗ਼ ਬਹਾਦਰ ਅਸਟੇਟ ਵੈਲਫੇਅਰ ਐਸੋਸੀਏਸ਼ਨ, ਵੱਲ੍ਹਾ (ਅੰਮ੍ਰਿਤਸਰ)’ ਨਾਲ ਐਸੋਸੀਏਸ਼ਨ ਦੇ ਪ੍ਰਧਾਨ ਹਰਿੰਦਰ ਸਿੰਘ ਲਾਲੀ ਛਾਪਾ ਦੇ ਗ੍ਰਹਿ ਵਿਖੇ ਸੰਗਠਨ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਪ੍ਰਧਾਨ ਲਾਲੀ ਨੇ ਕਾਲੋਨੀ ਵਾਸੀਆਂ ਨੂੰ ਦਰਪੇਸ਼ ਮੁਸ਼ਕਿਲਾਂ ਜਿਨ੍ਹਾਂ ’ਚ ਮੁੱਖ ਤੌਰ ’ਤੇ ਕਾਲੋਨੀ ਵਿਚਲੇ ਗੰਦੇ ਤੇ ਮੀਂਹ ਦੇ ਪਾਣੀ ਦੇ ਕਿਸੇ ਪਾਸੇ ਨਿਕਾਸ ਨਾ ਹੋਣ ਆਦਿ ਬਾਰੇ ਜੀਵਨ ਜੋਤ ਕੌਰ ਤੇ ਢੋਟ ਨੂੰ ਜਾਣੂੰ ਕਰਵਾਉਂਦਿਆਂ ਹੋਇਆਂ ਕਾਲੋਨੀ ’ਚ ਸੀਵਰੇਜ਼ ਪਾਉਣ ਦੀ ਕਾਲੋਨੀ ਵਾਸੀਆਂ ਦੀ ਮੰਗ ਨੂੰ ਤਰਕ ਤੇ ਦਲੀਲ ਪੂਰਵਕ ਉਨ੍ਹਾਂ ਦੇ ਸਾਹਮਣੇ ਰੱਖਿਆ। ਕਾਲੋਨੀ ਵਾਸੀਆਂ ਦੀ ਇਸ ਜਾਇਜ਼ ਮੰਗ ਨਾਲ ਸਹਿਮਤ ਹੁੰਦਿਆਂ ਵਿਧਾਇਕਾ ਜੀਵਨਜੋਤ ਕੌਰ ਨੇ ਜਲਦ ਸੀਵਰੇਜ਼ ਪਾਉਣ ਦਾ ਭਰੋਸਾ ਦਿੱਤਾ ਗਿਆ। ਪ੍ਰਧਾਨ ਤੇ ਉਨ੍ਹਾਂ ਨਾਲ ਵਾਈਸ ਪ੍ਰਧਾਨ ਸਤਨਾਮ ਸਿੰਘ, ਸਕੱਤਰ ਮਾਣਕ ਸਿੰਘ, ਖਜਾਨਚੀ ਸੁਖਜਿੰਦਰ ਸਿੰਘ ਨੇ ਜੀਵਨਜੋਤ ਕੌਰ ’ਤੇ ਆਪ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਡਮ ਵਲੋਂ ਪਾਣੀ ਦੇ ਨਿਕਾਸ ਦੀ ਮੁਸ਼ਕਿਲ ਦਾ ਜਲਦ ਹੱਲ ਕਰਵਾਉਣ ਦਾ ਭਰੋਸਾ ਦੇ ਕੇ ਉਨ੍ਹਾਂ ਨੂੰ ਵੱਡੀ ਰਾਹਤ ਦਿੱਤੀ ਹੈ। ਇਸ ਮੌਕੇ ਐਡਵੋਕੇਟ ਸੁੱਖਪਾਲ ਸਿੰਘ, ਪਰਮਪਾਲ ਸਿੰਘ, ਬਾਜ਼ ਸਿੰਘ ਥਿੰਦ, ਧਰਮਿੰਦਰ ਸਿੰਘ, ਬਲਵਿੰਦਰ ਸਿੰਘ, ਪਵਨ ਸਿੰਘ, ਪ੍ਰਮਜੀਤ ਸਿੰਘ ਫੌਜ਼ੀ, ਰਜਵੰਤ ਕੌਰ, ਰਾਜਬੀਰ ਕੌਰ, ਜਸਵਿੰਦਰ ਸਿੰਘ, ਹਰਜੀਤ ਸਿੰਘ, ਰਣਜੀਤ ਸਿੰਘ, ਰਾਜਾ ਉਠੀਆਂ, ਗੁਰਵਿੰਦਰ ਸਿੰਘ, ਰਾਜਵਿੰਦਰ ਸਿੰਘ ਰਾਜਾ, ਰਵੀਦੱਤ ਸਿੰਘ ਸਾਬਕਾ ਥਾਣੇਦਾਰ ਆਦਿ ਹਾਜ਼ਰ ਸਨ। 25 ਏਐਸਆਰ29
Ad Position 22
No active advertisement
ਪਿਛਲੀ ਖ਼ਬਰ ਵਡਾਲਾ ਜੌਹਲ ਵਿਖੇ ਕ੍ਰਿਸ਼ੀ ਉੱਨਤੀ ਯੋਜਨਾ ਤਹਿਤ ਖੇਤ ਦਿਵਸ ਮਨਾਇਆ ਅਗਲੀ ਖ਼ਬਰ ਕੈਨੇਡਾ ਦੇ ਸਰੀ ਨੌਰਥ ਹਲਕੇ ਤੋਂ ਮਨਦੀਪ ਸਿੰਘ ਧਾਲੀਵਾਲ (ਸਠਿਆਲਾ) ਦਾ ਦੂਜੀ ਵਾਰ ਵਿਧਾਇਕ ਬਣਨ ’ਤੇ ਲੱਡੂ ਵੰਡੇ
Ad Position 24