ਗਲੋਬਲ ਗਰੁੱਪ ਆਫ਼ ਇੰਸਟੀਚਿਊਟ ’ਚ ਕਰਵਾਏ ਦੋ ਰੋਜਾ ਕ੍ਰਿਕਟ ਟੂਰਨਾਮੈਂਟ ’ਚ ਹੋਟਲ ਐਂਡ ਟੂਰਿਜ਼ਮ ਦੀ ਟੀਮ ਨੇ ਜਿੱਤ ਕੇ ਟਰਾਫੀ ’ਤੇ ਕੀਤਾ ਕਬਜ਼ਾ
ਜੇਠੂਵਾਲ, 25 ਅਕਤੂਬਰ( ਮਿੱਤਰਪਾਲ ਸਿੰਘ ਰੰਧਾਵਾ)-ਅੰਮ੍ਰਿਤਸਰ-ਬਟਾਲਾ ਜੀ. ਟੀ.
ਜੇਠੂਵਾਲ, 25 ਅਕਤੂਬਰ( ਮਿੱਤਰਪਾਲ ਸਿੰਘ ਰੰਧਾਵਾ)-ਅੰਮ੍ਰਿਤਸਰ-ਬਟਾਲਾ ਜੀ. ਟੀ. ਰੋਡ ’ਤੇ ਸਥਿਤ ਗਲੋਬਲ ਇੰਸਟੀਚਿਊਟ ਸੋਹੀਆਂ ਖੁਰਦ ਅੰਮ੍ਰਿਤਸਰ ’ਚ ਕਰਵਾਏ-ਦੋ ਰੋਜਾ ਕ੍ਰਿਕਟ ਟੂਰਨਾਮੈਂਟ ਦਾ ਉਦਘਾਟਨ ਕਾਲਜ ਦੇ ਵਾਇਸ ਚੇਅਰਮੈਨ ਡਾ. ਅਕਾਸ਼ਦੀਪ ਸਿੰਘ ਚੰਦੀ, ਡਾਇਰੈਕਟਰ ਐੱਮ. ਐੱਸ. ਸੈਣੀ, ਡਾਇਰੈਕਟਰ ਪ੍ਰੋ: ਬੀ. ਡੀ. ਸ਼ਰਮਾ, ਡਾਇਰੈਕਟਰ ਪੀ. ਕੇ. ਸ਼ਰਮਾ ਵਲੋਂ ਸਾਂਝੇ ਤੌਰ ’ਤੇ ਹਵਾ ’ਚ ਗੁਬਾਰੇ ਛੱਡ ਕੇ ਕੀਤਾ ਗਿਆ । ਇਸ ਕ੍ਰਿਕਟ ਦਾ ਪਹਿਲਾ ਸੈਮੀ-ਫਾਈਨਲ ਡਿਫੈਂਡਿੰਗ ਚੈਂਪੀਅਨ ਬੀ. ਐੱਚ. ਐੱਮ. ਸੀ. ਟੀ./ਬੀ. ਟੀ. ਟੀ. ਐਮ. ਅਤੇ ਬੀ. ਟੈੱਕ ਮਕੈਨੀਕਲ ਅਤੇ ਸਿਵਲ ਇੰਜੀਨੀਅਰਿੰਗ ਵਿਚਕਾਰ ਬੀਐਚਐਮਸੀਟੀ/ਬੀਟੀਟੀਐਮ ਵਿਭਾਗ ਨੇ 93 ਦੌੜਾਂ ਬਣਾਈਆਂ ਅਤੇ ਫਾਈਨਲ ਵਿਚ ਪ੍ਰਵੇਸ਼ ਕੀਤਾ ਅਤੇ ਫਾਈਨਲ ਮੈਚ ਦੌਰਾਨ ਹੋਟਲ ਐਂਡ ਟੂਰ ਜਿਮ ਵਿਭਾਗ ਦੀ ਟੀਮ ਨੇ ਜਿੱਤ ਕੇ ਟਰਾਫੀ ’ਤੇ ਕਬਜ਼ਾ ਕੀਤਾ ਅਤੇ ਸੀ. ਐੱਸ. ਈ. ਵਿਭਾਗ ਦੀ ਟੀਮ ਦੇ ਕਪਤਾਨ ਫਹੀਮ ਨੂੰ ਪੂਰੇ ਟੂਰਨਾਮੈਂਟ ਦੌਰਾਨ ਉਨ੍ਹਾਂ ਦੇ ਸ਼ਾਨਦਾਰ ਆਲ-ਰਾਊਂਡ ਪ੍ਰਦਰਸ਼ਨ ਲਈ ‘ਪਲੇਅਰ ਆਫ਼ ਦਾ ਟੂਰਨਾਮੈਂਟ’ ਐਲਾਨਿਆ ਗਿਆ। ਇੰਸਟੀਚਿਊਟਸ ਦੇ ਉਪ ਚੇਅਰਮੈਨ ਡਾ. ਆਕਾਸ਼ਦੀਪ ਸਿੰਘ ਚੰਦੀ ਵਲੋਂ ਕ੍ਰਿਕਟ ਦੀ ਜੇਤੂ ਟੀਮ ਨੂੰ ਟਰਾਫੀ ਅਤੇ ਜੇਤੂਆਂ ਤੇ ਉਪ-ਜੇਤੂਆਂ ਨੂੰ ਤਗਮੇ ਅਤੇ ਸਰਟੀਫਿਕੇਟ ਦੇ ਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ । ਇਸ ਮੌਕੇ ਡਾਇਰੈਕਟਰ ਪ੍ਰੋ. ਬੀ.ਡੀ. ਸ਼ਰਮਾ, ਡਾਇਰੈਕਟਰ ਡਾ. ਪੀ.ਕੇ. ਸ਼ਰਮਾ, ਪ੍ਰੋ. ਵਿਕਾਸ ਸਿੰਘ ਰਾਣਾ ਅਤੇ ਸ੍ਰੀ ਦਿਲਰਾਜ ਸਿੰਘ ਖੇਡ ਇੰਚਾਰਜ ਸਮੇਤ ਹੋਰ ਸਟਾਫ ਤੇ ਵਿਦਿਆਰਥੀ ਸ਼ਾਮਿਲ ਸਨ।