ਐੱਸ.ਐੱਸ.ਈ. ਕੈਂਬਰਿਜ ਸਕੂਲ ਵਿਖੇ ਬਿਨਾਂ ਅੱਗ ਦੇ ਖਾਣਾ ਬਣਾਉਣ ਦਾ ਮੁਕਾਬਲਾ ਕਰਵਾਇਆ
ਰਾਮ ਤੀਰਥ, 24 ਅਕਤੂਬਰ (ਧਰਵਿੰਦਰ ਸਿੰਘ ਔਲਖ) -ਸੇਂਟ ਸੋਲਜਰ ਐਲੀਟ ਕੈਂਬਰਿਜ ਸਕੂਲ, ਰਾਮ ਤੀਰਥ ਰੋਡ ਵਿਖੇ ਵਿਦਿਆਰਥੀਆਂ ਦੀ ਰਚਨਾਤਮਕਤਾ, ਟੀਮ ਭਾਵਨਾ ਅਤੇ ਪਕਵਾਨ ਬਣਾਉਣ ਦੇ ਹੁਨਰ ਨੂੰ ਨਿਖਾਰਨ ਦੇ ਨਾਲ-ਨਾਲ ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਬਿਨਾਂ ਅੱਗ ਦੇ ਖਾਣਾ ਬਣਾਉਣ ਦਾ ਮੁਕਾਬਲਾ ਕਰਵਾਇਆ ਗਿਆ। ਇਸ ਮੌਕੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਡਾ.
ਸ
ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਅਪਣਾਉਣ ਲਈ ਵਿਦਿਆਰਥੀਆਂ ਨੂੰ ਕੀਤਾ ਪ੍ਰੇਰਿਤ
25-10-2026
ਰਾਮ ਤੀਰਥ, 24 ਅਕਤੂਬਰ (ਧਰਵਿੰਦਰ ਸਿੰਘ ਔਲਖ) -ਸੇਂਟ ਸੋਲਜਰ ਐਲੀਟ ਕੈਂਬਰਿਜ ਸਕੂਲ, ਰਾਮ ਤੀਰਥ ਰੋਡ ਵਿਖੇ ਵਿਦਿਆਰਥੀਆਂ ਦੀ ਰਚਨਾਤਮਕਤਾ, ਟੀਮ ਭਾਵਨਾ ਅਤੇ ਪਕਵਾਨ ਬਣਾਉਣ ਦੇ ਹੁਨਰ ਨੂੰ ਨਿਖਾਰਨ ਦੇ ਨਾਲ-ਨਾਲ ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਬਿਨਾਂ ਅੱਗ ਦੇ ਖਾਣਾ ਬਣਾਉਣ ਦਾ ਮੁਕਾਬਲਾ ਕਰਵਾਇਆ ਗਿਆ। ਇਸ ਮੌਕੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਡਾ. ਮੰਗਲ ਸਿੰਘ ਕਿਸ਼ਨਪੁਰੀ, ਡਾਇਰੈਕਟਰ ਡਾ. ਅਮਨਦੀਪ ਕੌਰ, ਪ੍ਰਿੰਸੀਪਲ ਸੁਹਾਸਿਨੀ ਗੁਲਾਟੀ ਅਤੇ ਕੋਆਰਡੀਨੇਟਰ ਪ੍ਰਿਯੰਕਾ ਸ਼ਰਮਾ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਮੁਕਾਬਲੇ ਵਿਚ ਟ੍ਰਾਇੰਫ, ਵਿਜ਼ਡਮ ਅਤੇ ਐਂਡਿਊਰੈਂਸ ਹਾਊਸ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਉਨ੍ਹਾਂ ਪੁੰਗਰੇ ਹੋਏ ਅਨਾਜ ਦਾ ਸਲਾਦ, ਸੈਂਡਵਿਚ, ਕੋਲਡ ਕੌਫੀ, ਫਰੂਟ ਚਾਟ ਅਤੇ ਕੇਲੇ ਦਾ ਸ਼ੇਕ ਸਮੇਤ ਕਈ ਪਕਵਾਨ ਤਿਆਰ ਕੀਤੇ। ਮੁਕਾਬਲੇ ਵਿਚ ਟ੍ਰਾਇੰਫ ਹਾਊਸ ਨੇ ਪਹਿਲਾ, ਵਿਜ਼ਡਮ ਹਾਊਸ ਨੇ ਦੂਜਾ ਅਤੇ ਐਂਡਿਊਰੈਂਸ ਹਾਊਸ ਨੇ ਤੀਜਾ ਸਥਾਨ ਹਾਸਲ ਕੀਤਾ। ਡਾ. ਸੀਮਾ ਬਾਵਾ ਅਤੇ ਸੁਸ਼੍ਰੀ ਗਰੀਮਾ ਨੇ ਟ੍ਰਾਇੰਫ ਹਾਊਸ, ਸੁਸ਼੍ਰੀ ਸਿਮਰ ਅਤੇ ਸੁਸ਼੍ਰੀ ਰਿਤੂ ਨੇ ਵਿਜ਼ਡਮ ਹਾਊਸ, ਜਦਕਿ ਸ਼੍ਰੀ ਮਨਸੀਰਤ ਕੌਰ ਨੇ ਐਂਡਿਊਰੈਂਸ ਹਾਊਸ ਦੇ ਵਿਦਿਆਰਥੀਆਂ ਦਾ ਮਾਰਗਦਰਸ਼ਨ ਕੀਤਾ।