ਸ. ਦੇਸਾ ਸਿੰਘ ਮਜੀਠੀਆ ਸਕੂਲ ਵਿਖੇ ਦੋ ਰੋਜ਼ਾ ਪਹਿਲਾ ਅੰਤਰ-ਸਕੂਲ 7-ਏ-ਸਾਈਡ ਫੁੱਟਬਾਲ ਟੂਰਨਾਮੈਂਟ ਸ਼ੁਰੂ
ਮਜੀਠਾ, 24 ਅਕਤੂਬਰ (ਜਗਤਾਰ ਸਿੰਘ ਸਹਿਮੀ)- ਸ. ਦੇਸਾ ਸਿੰਘ ਮਜੀਠੀਆ ਪਬਲਿਕ ਸਕੂਲ ਮਜੀਠਾ ਵਿਖੇ ਚੀਫ਼ ਖ਼ਾਲਸਾ ਦੀਵਾਨ ਦੀ ਸਰਪ੍ਰਸਤੀ ਹੇਠ ਪਹਿਲਾ ਦੋ ਰੋਜ਼ਾ ਅੰਤਰ-ਸਕੂਲ 7-ਏ-ਸਾਈਡ ਫੁੱਟਬਾਲ ਟੂਰਨਾਮੈਂਟ ਸ਼ੁਰੂ ਹੋ ਗਿਆ, ਜਿਸ ਵਿਚ 13 ਸਕੂਲਾਂ ਦੀਆਂ ਫੁੱਟਬਾਲ ਖਿਡਾਰੀਆਂ ਦੀਆਂ ਟੀਮਾਂ ਭਾਗ ਲੈਣਗੀਆਂ।
ਮਜੀਠਾ, 24 ਅਕਤੂਬਰ (ਜਗਤਾਰ ਸਿੰਘ ਸਹਿਮੀ)- ਸ. ਦੇਸਾ ਸਿੰਘ ਮਜੀਠੀਆ ਪਬਲਿਕ ਸਕੂਲ ਮਜੀਠਾ ਵਿਖੇ ਚੀਫ਼ ਖ਼ਾਲਸਾ ਦੀਵਾਨ ਦੀ ਸਰਪ੍ਰਸਤੀ ਹੇਠ ਪਹਿਲਾ ਦੋ ਰੋਜ਼ਾ ਅੰਤਰ-ਸਕੂਲ 7-ਏ-ਸਾਈਡ ਫੁੱਟਬਾਲ ਟੂਰਨਾਮੈਂਟ ਸ਼ੁਰੂ ਹੋ ਗਿਆ, ਜਿਸ ਵਿਚ 13 ਸਕੂਲਾਂ ਦੀਆਂ ਫੁੱਟਬਾਲ ਖਿਡਾਰੀਆਂ ਦੀਆਂ ਟੀਮਾਂ ਭਾਗ ਲੈਣਗੀਆਂ। ਇਹ ਟੂਰਨਾਮੈਂਟ ਸਰਪ੍ਰਸਤ ਚੀਫ ਖਾਲਸਾ ਦੀਵਾਨ ਰਾਜ ਮਹਿੰਦਰ ਸਿੰਘ ਮਜੀਠਾ, ਮੈਂਬਰ ਇੰਚਾਰਜ ਸੁਖਦੀਪ ਸਿੰਘ ਗਿੱਲ,ਹਰਵਿੰਦਰ ਸਿੰਘ ਭੁੱਲਰ ਤੇ ਸਕੂਲ ਪ੍ਰਿੰ: ਅੰਮ੍ਰਿਤਬੀਰ ਕੌਰ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ। ਟੂਰਨਾਮੈਂਟ ਦਾ ਰਸਮੀ ਉਦਘਾਟਨ ਸਾਬਕਾ ਰਾਜ ਸਭਾ ਮੈਂਬਰ ਤੇ ਸਰਪ੍ਰਸਤ ਰਾਜ ਮਹਿੰਦਰ ਸਿੰਘ ਮਜੀਠਾ, ‘ਆਪ’ ਦੇ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ, ਸਕੂਲ ਪ੍ਰਧਾਨ ਤੇ ਸਾਬਕਾ ਆਰ.ਟੀ.ਆਈ. ਕਮਿਸ਼ਨਰ ਹੇਮਿੰਦਰ ਸਿੰਘ ਮਜੀਠਾ, ਚੀਫ਼ ਖ਼ਾਲਸਾ ਦੀਵਾਨ ਦੇ ਵਾਈਸ ਪ੍ਰਧਾਨ ਜਗਜੀਤ ਸਿੰਘ ਬੰਟੀ, ਵਾਈਸ ਪ੍ਰਧਾਨ ਸੰਤੋਖ ਸਿੰਘ ਸੇਠੀ, ਆਨਰੇਰੀ ਸਕੱਤਰ ਰਮਣੀਕ ਸਿੰਘ ਅਤੇ ਜੁਆਇੰਟ ਸਕੱਤਰ ਖੇਡਾਂ ਦੀਪ ਇੰਦਰ ਸਿੰਘ ਸਮੇਤ ਪਹੁੰਚੇ ਮੁਹਤਬਰਾਂ ਵਲੋਂ ਸਾਂਝੇ ਤੌਰ ’ਤੇ ਕੀਤਾ ਗਿਆ। ਇਸ ਮੌਕੇ ਪ੍ਰਿੰ: ਅੰਮ੍ਰਿਤਬੀਰ ਕੌਰ ਨੇ ਕਿਹਾ ਕਿ ਇਸ ਟੂਰਨਾਮੈਂਟ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਖੇਡਾਂ ਨਾਲ ਜੋੜਨਾ ਹੈ। ਇਸ ਮੌਕੇ ਉਕਤ ਤੋਂ ਇਲਾਵਾ ਬਚਿੱਤਰ ਸਿੰਘ ਲਾਨੀ ਢਿੰਗਨੰਗਲ, ਰਣਜੀਤ ਸਿੰਘ ਭੋਮਾ, ਸੁਖਜਿੰਦਰ ਸਿੰਘ ਸੁੱਖ ਭੰਗਵਾਂ, ਚੇਅਰਮੈਨ ਯਾਦਵਿੰਦਰ ਸਿੰਘ ਪੰਧੇਰ, ਪਿੰਕਾ ਮਜੀਠਾ, ਅਪਰਮਦੀਪ ਸਿੰਘ ਅੱਪੂ, ਤਜਿੰਦਰ ਸਿੰਘ, ਹਰਦੀਸ ਸਿੰਘ ਭੰਗਾਲੀ, ਸਰਪੰਚ ਪਰਮਿੰਦਰ ਸਿੰਘ, ਕੌਂਸਲਰ ਸੋਨੂੰ ਸੇਠ, ਨਿਸ਼ਾਨ ਸਿੰਘ, ਅਮਰਜੀਤ ਸਿੰਘ, ਕੌਂਸਲਰ ਮਿੱਠੂ, ਕਮਲ ਸ਼ਾਹ, ਗੁਰਪ੍ਰੀਤ ਗੋਪੀ, ਬੌਬੀ ਟੈਲੀਕਮ ਤੇ ਹੋਰ ਹਾਜ਼ਰ ਸਨ।