ਜੰਡਿਆਲਾ ਗੁਰੂ ਵਿਖੇ ਮਨਾਇਆ ਦੁਸਹਿਰੇ ਦਾ ਤਿਉਹਾਰ
ਜੰਡਿਆਲਾ ਗੁਰੂ 21 ਅਕਤੂਬਰ (ਅੰਮ੍ਰਿਤ ਪਾਲ ਸਿੰਘ, ਪ੍ਰਮਿੰਦਰ ਸਿੰਘ ਜੋਸਨ)- ਸ੍ਰੀ ਰਾਮ ਨੌਮੀ ਉਤਸਵ ਕਮੇਟੀ ਵਲੋਂ ਪ੍ਰਧਾਨ ਮੁਕੇਸ਼ ਕੁਮਾਰ ਸੋਨੀ ਦੀ ਪ੍ਰਧਾਨਗੀ ਹੇਠ ਦੁਸਹਿਰਾ ਗਰਾਊਂਡ ਜੰਡਿਆਲਾ ਗੁਰੂ ਵਿਖੇ ਵਿਜੈ ਦਸ਼ਮੀ ਦਾ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.
ਜੰਡਿਆਲਾ ਗੁਰੂ 21 ਅਕਤੂਬਰ (ਅੰਮ੍ਰਿਤ ਪਾਲ ਸਿੰਘ, ਪ੍ਰਮਿੰਦਰ ਸਿੰਘ ਜੋਸਨ)- ਸ੍ਰੀ ਰਾਮ ਨੌਮੀ ਉਤਸਵ ਕਮੇਟੀ ਵਲੋਂ ਪ੍ਰਧਾਨ ਮੁਕੇਸ਼ ਕੁਮਾਰ ਸੋਨੀ ਦੀ ਪ੍ਰਧਾਨਗੀ ਹੇਠ ਦੁਸਹਿਰਾ ਗਰਾਊਂਡ ਜੰਡਿਆਲਾ ਗੁਰੂ ਵਿਖੇ ਵਿਜੈ ਦਸ਼ਮੀ ਦਾ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਰਾਵਣ ਦੇ ਪੁਤਲੇ ਨੂੰ ਅਗਨ ਭੇਟ ਕਰਕੇ ਬਦੀ ’ਤੇ ਨੇਕੀ ਦੀ ਜਿੱਤ ਦਾ ਸੰਦੇਸ਼ ਦਿੱਤਾ। ਇਸ ਮੌਕੇ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਅਤੇ ਸ਼ਹਿਰ ਵਾਸੀਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਮਨਦੀਪ ਸ਼ਰਮਾ ਮੋਨੂੰ, ਰਾਹੁਲ ਪਸਾਹਣ, ਰੌਕੀ ਜੈਨ, ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਸਰਬਜੀਤ ਸਿੰਘ ਡਿੰਪੀ, ਨਰੇਸ਼ ਪਾਠਕ, ਸਤਿੰਦਰ ਸਿੰਘ, ਓਮ ਸੂਰੀ, ਮਦਨ ਮੋਹਨ ਮਹਿਤਾ, ਮੁਨੀਸ਼ ਜੈਨ, ਪ੍ਰਿੰਸ ਅਨੇਜਾ, ਅੰਸ਼ੁਲ ਜੈਨ, ਵਿਸ਼ਾਲ ਠੇਕੇਦਾਰ, ਨਿਸ਼ਾਤ ਅਰੋੜਾ, ਮੋਨੂੰ ਸ਼ਰਮਾ, ਮੋਨੂੰ ਵਰਿਆਣਾ, ਸਨੇਹ ਜੈਨ, ਸੰਜੀਵ ਧਵਨ, ਲਵਿਸ਼ ਕਪੂਰ, ਸੋਨੂੰ ਕੁਮਾਰ, ਸਾਹਿਲ ਕਾਲੜਾ ਅਤੇ ਸੁਨੈਨਾ ਰੰਧਾਵਾ ਸਮੇਤ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।