‘ ਅੰਮ੍ਰਿਤਸਰ-ਹਿਸਾਰ ਐਕਸਪ੍ਰੈੱਸ’ ਦਾ ਜੰਡਿਆਲਾ ਗੁਰੂ ਰੇਲਵੇ ਸਟੇਸ਼ਨ ’ਤੇ ਠਹਿਰਾਅ ਬਹਾਲ ਕਰਨ ਦੀ ਮੰਗ
ਜੰਡਿਆਲਾ ਗੁਰੂ, 21 ਅਕਤੂਬਰ (ਅੰਮ੍ਰਿਤ ਪਾਲ ਸਿੰਘ)-ਅੰਮ੍ਰਿਤਸਰ ਤੋਂ ਜੰਡਿਆਲਾ ਗੁਰੂ (ਗਹਿਰੀ ਮੰਡੀ) ਤੱਕ ਰੋਜ਼ਾਨਾ ਰੇਲਗੱਡੀ ਰਾਹੀਂ ਸਫ਼ਰ ਕਰਨ ਵਾਲੇ ਸੈਂਕੜੇ ਯਾਤਰੀਆਂ ਨੂੰ ‘ਅੰਮ੍ਰਿਤਸਰ-ਹਿਸਾਰ ਐਕਸਪ੍ਰੈੱਸ’ ਦਾ ਠਹਿਰਾਅ ਬੰਦ ਹੋਣ ਕਾਰਨ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੇਲਵੇ ਵਿਭਾਗ ਵਲੋਂ ਜੰਡਿਆਲਾ ਗੁਰੂ ਰੇਲਵੇ ਸਟੇਸ਼ਨ ਨੂੰ ਚਾਰ ਮਾਰਗੀ ਬਣਾਏ ਜਾਣ ਦੇ ਬਾਵਜੂਦ ਕੋਰੋਨਾ ਕਾਲ ਤੋਂ ਇਸ ਰੇਲਗੱਡੀ ਦਾ ਇੱਥੇ ਠਹਿਰਾਅ ਬੰਦ ਹੈ।
ਜੰਡਿਆਲਾ ਗੁਰੂ, 21 ਅਕਤੂਬਰ (ਅੰਮ੍ਰਿਤ ਪਾਲ ਸਿੰਘ)-ਅੰਮ੍ਰਿਤਸਰ ਤੋਂ ਜੰਡਿਆਲਾ ਗੁਰੂ (ਗਹਿਰੀ ਮੰਡੀ) ਤੱਕ ਰੋਜ਼ਾਨਾ ਰੇਲਗੱਡੀ ਰਾਹੀਂ ਸਫ਼ਰ ਕਰਨ ਵਾਲੇ ਸੈਂਕੜੇ ਯਾਤਰੀਆਂ ਨੂੰ ‘ਅੰਮ੍ਰਿਤਸਰ-ਹਿਸਾਰ ਐਕਸਪ੍ਰੈੱਸ’ ਦਾ ਠਹਿਰਾਅ ਬੰਦ ਹੋਣ ਕਾਰਨ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੇਲਵੇ ਵਿਭਾਗ ਵਲੋਂ ਜੰਡਿਆਲਾ ਗੁਰੂ ਰੇਲਵੇ ਸਟੇਸ਼ਨ ਨੂੰ ਚਾਰ ਮਾਰਗੀ ਬਣਾਏ ਜਾਣ ਦੇ ਬਾਵਜੂਦ ਕੋਰੋਨਾ ਕਾਲ ਤੋਂ ਇਸ ਰੇਲਗੱਡੀ ਦਾ ਇੱਥੇ ਠਹਿਰਾਅ ਬੰਦ ਹੈ। ਜਾਣਕਾਰੀ ਅਨੁਸਾਰ, ਰੇਲਗੱਡੀ ਨੰਬਰ 14654 ਅੰਮ੍ਰਿਤਸਰ ਤੋਂ ਸ਼ਾਮ 6 ਵੱਜ ਕੇ 5 ਮਿੰਟ ’ਤੇ ਰਵਾਨਾ ਹੁੰਦੀ ਹੈ ਅਤੇ ਹਿਸਾਰ ਲਈ ਆਪਣਾ ਸਫ਼ਰ ਤੈਅ ਕਰਦੀ ਹੈ। ਕੋਰੋਨਾ ਕਾਲ ਤੋਂ ਪਹਿਲਾਂ ਇਹ ਗੱਡੀ ਜੰਡਿਆਲਾ ਗੁਰੂ ਰੇਲਵੇ ਸਟੇਸ਼ਨ ’ਤੇ ਰੁਕਦੀ ਸੀ, ਪਰ ਠਹਿਰਾਅ ਬੰਦ ਹੋਣ ਕਾਰਨ ਜੰਡਿਆਲਾ ਗੁਰੂ ਅਤੇ ਨੇੜਲੇ ਦਰਜਨਾਂ ਪਿੰਡਾਂ ਦੇ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਹਿਸਾਰ ਜਾਣ ਵਾਲੇ ਯਾਤਰੀਆਂ ਨੂੰ ਗੱਡੀ ਫੜਨ ਲਈ ਅੰਮ੍ਰਿਤਸਰ ਜਾਂ ਬਿਆਸ ਜਾਣਾ ਪੈਂਦਾ ਹੈ, ਜਿਸ ਨਾਲ ਉਨ੍ਹਾਂ ਦਾ ਸਮਾਂ ਅਤੇ ਪੈਸਾ ਦੋਵੇਂ ਖ਼ਰਚ ਹੁੰਦੇ ਹਨ। ਇਸ ਤੋਂ ਇਲਾਵਾ, ਅੰਮ੍ਰਿਤਸਰ ਤੋਂ ਜੰਡਿਆਲਾ ਗੁਰੂ ਆਉਣ ਵਾਲੇ ਯਾਤਰੀਆਂ ਨੂੰ ਵੀ ਲੰਮਾ ਸਮਾਂ ਉਡੀਕ ਕਰਨੀ ਪੈਂਦੀ ਹੈ। ਉਨ੍ਹਾਂ ਨੂੰ ਰਾਤ 8.30 ਵਜੇ ਤੋਂ ਬਾਅਦ ਜੰਡਿਆਲਾ ਗੁਰੂ ਪਹੁੰਚਣ ਵਾਲੀ ਟਾਟਾ ਮੋਰੀ ਰੇਲਗੱਡੀ ਰਾਹੀਂ ਸਫ਼ਰ ਕਰਨਾ ਪੈਂਦਾ ਹੈ। ।