19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਨਗਰ ਕੌਂਸਲ ਪ੍ਰਧਾਨ ਸਤਿੰਦਰ ਸਿੰਘ ਸਮੇਤ ਕਈ ਸ਼ਖ਼ਸੀਅਤਾਂ ਨੇ ਭਰੀ ਮਹਾਂਮਾਈ ਦੇ ਜਾਗਰਣ ਵਿਚ ਹਾਜ਼ਰੀ

ਜੰਡਿਆਲਾ ਗੁਰੂ 18 ਅਕਤੂਬਰ (ਅੰਮ੍ਰਿਤ ਪਾਲ ਸਿੰਘ) ਸਥਾਨਕ ਮੁਹੱਲਾ ਸੇਖਪੁਰਾ ਵਿਖੇ ਜਸਪਾਲ ਸਿੰਘ ਬੱਬੂ ਵਲੋਂ ਪਿਛਲੇ 35 ਸਾਲਾਂ ਤੋਂ ਲਗਾਤਾਰ ਮਹਾਂਮਾਈ ਦਾ ਜਾਗਰਣ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਗਾਇਕਾਂ ਅਤੇ ਭਜਨ ਮੰਡਲੀਆਂ ਵਲੋਂ ਮਹਾਮਾਈ ਦੀਆਂ ਭੇਟਾਂ ਦਾ ਗੁਣਗਾਨ ਕੀਤਾ ਗਿਆ, ਜਿਸ ਨਾਲ ਸਮੁੱਚਾ ਪੰਡਾਲ ਭਗਤੀਮਈ ਮਾਹੌਲ ਵਿਚ ਰੰਗਿਆ ਗਿਆ।

Ad Position 21
No active advertisement
ਅਜੀਤ ਡੈਸਕ 19-10-2026
ਜੰਡਿਆਲਾ ਗੁਰੂ 18 ਅਕਤੂਬਰ (ਅੰਮ੍ਰਿਤ ਪਾਲ ਸਿੰਘ) ਸਥਾਨਕ ਮੁਹੱਲਾ ਸੇਖਪੁਰਾ ਵਿਖੇ ਜਸਪਾਲ ਸਿੰਘ ਬੱਬੂ ਵਲੋਂ ਪਿਛਲੇ 35 ਸਾਲਾਂ ਤੋਂ ਲਗਾਤਾਰ ਮਹਾਂਮਾਈ ਦਾ ਜਾਗਰਣ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਗਾਇਕਾਂ ਅਤੇ ਭਜਨ ਮੰਡਲੀਆਂ ਵਲੋਂ ਮਹਾਮਾਈ ਦੀਆਂ ਭੇਟਾਂ ਦਾ ਗੁਣਗਾਨ ਕੀਤਾ ਗਿਆ, ਜਿਸ ਨਾਲ ਸਮੁੱਚਾ ਪੰਡਾਲ ਭਗਤੀਮਈ ਮਾਹੌਲ ਵਿਚ ਰੰਗਿਆ ਗਿਆ। ਜਾਗਰਣ ਵਿਚ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਦੇ ਭਰਾ ਅਤੇ ਨਗਰ ਕੌਂਸਲ ਜੰਡਿਆਲਾ ਗੁਰੂ ਦੇ ਪ੍ਰਧਾਨ ਸਤਿੰਦਰ ਸਿੰਘ, ਕੌਂਸਲਰ ਅਵਤਾਰ ਸਿੰਘ, ਅਨਮੋਲ ਗਰੋਵਰ ਮੰਗਾ ਮਾਸਟਰ, ਮਨਦੀਪ ਸਿੰਘ ਹੈਪੀ, ਸੁਖਦੇਵ ਸਿੰਘ, ਰੁਕਵਿੰਦਰ ਸਿੰਘ, ਸੁਖਬੀਰ ਸਿੰਘ ਬਿੱਟੂ, ਮੋਹਿੰਦਰ ਸਿੰਘ ਇੱਟਾਂਵਾਲਾ, ਰਵੀਪਾਲ ਸਿੰਘ, ਸੂਰਜਪਾਲ ਸਿੰਘ ਅਤੇ ਸਤਪਾਲ ਸਿੰਘ ਸਮੇਤ ਹੋਰ ਪਤਵੰਤੇ ਸੱਜਣਾਂ ਨੇ ਹਾਜ਼ਰੀ ਭਰੀ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਸਤਿੰਦਰ ਸਿੰਘ ਨੇ ਕਿਹਾ ਕਿ ਮਹਾਮਾਈ ਦੇ ਜਾਗਰਣ ਵਰਗੇ ਧਾਰਮਿਕ ਸਮਾਗਮ ਸਾਡੀ ਧਾਰਮਿਕ ਅਤੇ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਜਸਪਾਲ ਸਿੰਘ ਬੱਬੂ ਵਲੋਂ 35 ਸਾਲਾਂ ਤੋਂ ਲਗਾਤਾਰ ਜਾਗਰਣ ਕਰਵਾਉਣਾ ਉਨ੍ਹਾਂ ਦੀ ਸ਼ਰਧਾ ਅਤੇ ਸੇਵਾ ਭਾਵਨਾ ਦੀ ਮਿਸਾਲ ਹੈ। ਉਨ੍ਹਾਂ ਜਸਪਾਲ ਸਿੰਘ ਬੱਬੂ ਵਲੋਂ ਇਸ ਧਾਰਮਿਕ ਪਰੰਪਰਾ ਨੂੰ ਨਿਰੰਤਰ ਜਾਰੀ ਰੱਖਣ ਦੇ ਉਪਰਾਲੇ ਦੀ ਸ਼ਲਾਘਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਫ਼ਤਹਿ ਵਰਲਡ ਸਕੂਲ ਰਈਆ ਵਿਖੇ ਗ੍ਰੈਜੂਏਸ਼ਨ ਸਮਾਰੋਹ ਯਾਦਗਾਰੀ ਹੋ ਨਿਬੜਿਆ ਅਗਲੀ ਖ਼ਬਰ ਜੰਡਿਆਲਾ ਗੁਰੂ ਪੁਲਿਸ ਵਲੋਂ ਪਟਾਕੇ ਬਣਾਉਣ ਵਾਲੀ ਧਮਾਕਾਖੇਜ਼ ਸਮੱਗਰੀ ਸਮੇਤ 3 ਕਾਬੂ, ਹਥਿਆਰ ਤੇ ਹਵਾਲਾ ਰਾਸ਼ੀ ਸਮੇਤ 4 ਹ...
Ad Position 24