19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਸਾਬਕਾ ਕਾਂਗਰਸੀ ਵਿਧਾਇਕ ਭਲਾਈਪੁਰ ਨੇ ਹਲਕੇ ਵਿਚ ਕਾਂਗਰਸੀ ਵਰਕਰਾਂ ’ਤੇ ਝੂਠੇ ਕੇਸ ਦਰਜ ਕਰਨ ਦੇ ਲਾਏ ਦੋਸ਼

ਬਾਬਾ ਬਕਾਲਾ ਸਾਹਿਬ, 18 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)- ਇੱਥੇ ਅਮਨ ਰੈਸਟੋਰੈਂਟ ਵਿਖੇ ਕਾਂਗਰਸੀ ਵਰਕਰਾਂ ਦੀ ਇਕ ਵਿਸ਼ਾਲ ਮੀਟਿੰਗ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਦੀ ਅਗਵਾਈ ਹੇਠ ਹੋਈ, ਜਿਸ ਨੂੰ ਸੰਬੋਧਨ ਕਰਦਿਆਂ ਸ: ਭਲਾਈਪੁਰ ਨੇ ਜਿੱਥੇ ਹਲਕਾ ਬਾਬਾ ਬਕਾਲਾ ਸਾਹਿਬ ਵਿਚ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਵਰਕਰਾਂ ਨੂੰ ਲਾਮਬੱਧ ਕੀਤਾ । ਉਥੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਦੋਸ਼ ਲਾਇਆ ਕਿ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਹਲਕੇ ਦੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਉਪਰ ਝੂਠੇ ਅਤੇ ਨਾਜਾਇਜ਼ ਕੇਸ ਪਾਕੇ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ।

Ad Position 21
No active advertisement
ਅਮਨ ਰੈਸਟੋਰੈਂਟ ਬਾਬਾ ਬਕਾਲਾ ਸਾਹਿਬ ਵਿਖੇ ਕਾਂਗਰਸੀ ਵਰਕਰਾਂ ਦੀ ਵਿਸ਼ਾਲ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ । ਤਸਵੀਰ : ਸ਼ੇਲਿੰਦਰਜੀਤ ਸਿੰਘ ਰਾਜਨ 19-10-2026
ਬਾਬਾ ਬਕਾਲਾ ਸਾਹਿਬ, 18 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)- ਇੱਥੇ ਅਮਨ ਰੈਸਟੋਰੈਂਟ ਵਿਖੇ ਕਾਂਗਰਸੀ ਵਰਕਰਾਂ ਦੀ ਇਕ ਵਿਸ਼ਾਲ ਮੀਟਿੰਗ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਦੀ ਅਗਵਾਈ ਹੇਠ ਹੋਈ, ਜਿਸ ਨੂੰ ਸੰਬੋਧਨ ਕਰਦਿਆਂ ਸ: ਭਲਾਈਪੁਰ ਨੇ ਜਿੱਥੇ ਹਲਕਾ ਬਾਬਾ ਬਕਾਲਾ ਸਾਹਿਬ ਵਿਚ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਵਰਕਰਾਂ ਨੂੰ ਲਾਮਬੱਧ ਕੀਤਾ । ਉਥੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਦੋਸ਼ ਲਾਇਆ ਕਿ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਹਲਕੇ ਦੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਉਪਰ ਝੂਠੇ ਅਤੇ ਨਾਜਾਇਜ਼ ਕੇਸ ਪਾਕੇ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ । ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ 20 27 ਦੀਆਂ ਚੋਣਾਂ ਦੌਰਾਨ ਕਾਂਗਰਸ ਦੇ ਸੱਤਾ ਵਿਚ ਆਉਣ ‘ਤੇ ਝੂਠੇ ਕੇਸ ਬਣਾਉਣ ਵਾਲੇ ਬਖਸ਼ੇ ਨਹੀ ਜਾਣਗੇ ਅਤੇ ਪਾਈ ਪਾਈ ਦਾ ਹਿਸਾਬ ਚੁੱਕਤਾ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿਚ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਹਰ ਫਰੰਟ ’ਤੇ ਫੇਲ ਹੋ ਚੁੱਕੀ ਹੈ । ਇਸ ਮੌਕੇ ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾ ਚੇਅਰਮੈਨ ਬਲਕਾਰ ਸਿੰਘ ਬੱਲ, ਚੇਅਰਮੈਨ ਗੁਰਦਿਆਲ ਸਿੰਘ ਢਿੱਲੋਂ ਦੌਲੋ ਨੰਗਲ, ਸਰਪੰਚ ਗੁਰਦਿਆਲ ਸਿੰਘ ਕੰਗ ਬੁਟਾਰੀ, ਚੇਅਰਮੈਨ ਨਿਰਵੈਰ ਸਿੰਘ ਸਾਬ੍ਹੀ, ਸਰਪੰਚ ਪ੍ਰਦੀਪ ਸਿੰਘ ਭਲਾਈਪੁਰ ਪ੍ਰਧਾਨ ਯੂਥ ਵਿੰਗ, ਸਰਪੰਚ ਦਲਜੀਤ ਸਿੰਘ ਭੱਪੀ, ਸਰਪੰਚ ਇਕਬਾਲ ਸਿੰਘ ਬੱਲ ਸੱਤੋਵਾਲ (ਦੋਵੇਂ ਮੈਂਬਰ ਬਲਾਕ ਸੰਮਤੀ), ਸਰਪੰਚ ਦਲਬੀਰ ਸਿੰਘ ਸਠਿਆਲਾ, ਸਰਪੰਚ ਸੂਬੇਦਾਰ ਇੰਦਰਜੀਤ ਸਿੰਘ ਸ਼ੇਰੋਂ, ਪ੍ਰਧਾਨ ਰੌਬਿਨ ਮਾਨ, ਸਰਪੰਚ ਪ੍ਰਭ ਥੋਥੀਆਂ, ਜੈਵਿੰਦਰ ਸਿੰਘ ਭੁੱਲਰ ਸ਼ਹਿਰੀ ਪ੍ਰਧਾਨ, ਗੁਰਦੀਪ ਸਿੰਘ ਸਾਬਕਾ ਐੱਮ.ਸੀ., ਸਰਪੰਚ ਗੁਰਬਿੰਦਰ ਸਿੰਘ ਸਾਬੀ, ਕੋਟ ਮਹਿਤਾਬ, ਸਰਪੰਚ ਗੁਲਜਾਰ ਸਿੰਘ ਛੱਜਲਵੱਡੀ ਨੇ ਵੀ ਸੰਬੋਧਨ ਕੀਤਾ ਅਤੇ ਕਿਹਾ ਕਿ ਹਲਕੇ ’ਚ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਦੀ ਅਗਵਾਈ ਹੇਠ ਕਾਂਗਰਸ ਪੂਰੀ ਤਰ੍ਹਾਂ ਮਜ਼ਬੂਤ ਹੈ ਅਤੇ 2027 ਦੀਆਂ ਚੋਣਾਂ ਵਿਚ ਸ: ਭਲਾਈਪੁਰ ਨੁੰ ਭਾਰੀ ਬਹੁਮੱਤ ਨਾਲ ਜਿਤਾਕੇ ਵਿਧਾਨ ਸਭਾ ਵਿਚ ਭੇਜਾਂਗੇ । ਇਸ ਮੌਕੇ ਸਰਪੰਚ ਨੌਬੀ ਗਿੱਲ ਨਰੋਤਮਪੁਰ, ਠੇਕੇਦਾਰ ਮਲਕੀਅਤ ਸਿੰਘ ਬੇਦਾਦਪੁਰ, ਸੰਤੋਖ ਸਿੰਘ ਹਸਨਪੁਰ, ਦਸੰਦਾ ਸਿੰਘ ਅਤੇ ਸਤਪਾਲ ਸਿੰਘ ਖਾਨਪੁਰ, ਚੈਂਚਲ ਸਿੰਘ ਭੁੱਲਰ, ਬਲਵਿੰਦਰ ਸਿੰਘ ਭਿੰਡਰ, ਗੁਰਭੇਜ ਸਿੰਘ, ਕੁੰਨਣ ਸਿੰਘ ਬਾਣੀਆ, ਸਰਪੰਚ ਮੇਜਰ ਸਿੰਘ ਠੱਠੀਆਂ, ਸਰਪੰਚ ਹਰਦੀਪ ਸਿੰਘ ਪੱਡਾ, ਸਰਪੰਚ ਗੁਰਮੁੱਖ ਸਿੰਘ ਸੁਧਾਰ, ਪ੍ਰੀਤਮ ਸਿੰਘ ਠੱਠੀਆਂ, ਸਰਪੰਚ ਮੰਗਲ ਸਿੰਘ, ਸੁਖਦੇਵ ਸਿੰਘ ਪੱਡਾ, ਪ੍ਰਿੰਸ ਬਿਆਸ ਮੈਂਬਰ ਬਲਾਕ ਸੰਮਤੀ, ਮਲੂਕ ਸਿੰਘ ਜੱਲੂਵਾਲ, ਸਰਪੰਚ ਸੁੱਚਾ ਸਿੰਘ ਭੋਰਸ਼ੀ, ਚੇਅਰਮੈਨ ਸਵਰਨਜੀਤ ਸਿੰਘ ਖਿਲਚੀਆਂ, ਬਲਦੇਵ ਸਿੰਘ, ਐਸ.ਪੀ. ਸਿੰਘ ਖਿਲਚੀਆਂ, ਮਨਜੀਤ ਸਿੰਘ ਠੁਕਰਾਲ ,ਜੁਗਰਾਜ ਸਿੰਘ ਕੋਟ ਮਹਿਤਾਬ, ਸਰਪੰਚ ਮਲਕੀਤ ਸਿੰਘ ਸੰਘਰਕੋਟ, ਸੁਖਦੇਵ ਸਿੰਘ, ਮਨਜੀਤ ਸਿੰਘ ਭਿੰਡਰ, ਰਣਜੀਤ ਸਿੰਘ ਪੱਡਾ, ਸੰਨੀ ਵੋਹਰਾ, ਸੁਮਨਦੀਪ ਸਿੰਘ ਬੁਤਾਲਾ, ਮੈਂਬਰ ਰਤਨ ਸਿੰਘ, ਸਰਬਜੀਤ ਸਿੰਘ, ਰਵਿੰਦਰ ਕੁਮਾਰ ਭੋਰਸ਼ੀ ਸਾਬਕਾ ਸਰਪੰਚ, ਸੁਖਜੀਤ ਸਿੰਘ ਜੱਲੂਵਾਲ ਆਦਿ ਹਾਜਰ ਸਨ ।
Ad Position 22
No active advertisement
ਪਿਛਲੀ ਖ਼ਬਰ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਹਰਪ੍ਰਤਾਪ ਸਿੰਘ ਅਜਨਾਲਾ ਦੀ ਅਗਵਾਈ ਹੇਠ ਅਜਨਾਲਾ ’ਚ ਮੋਮਬੱਤੀ... ਅਗਲੀ ਖ਼ਬਰ ਨਸ਼ੇ ਖਿਲਾਫ ਤੇ ਪਰਵਿੰਦਰ ਸਿੰਘ ਝੋਟੇ ਨੂੰ ਇਨਸਾਫ ਦਿਵਾਉਣ ਲਈ ਵਾਰਿਸ ਪੰਜਾਬ ਦੇ ਆਗੂਆਂ ਵਲੋਂ ਰੋਸ ਮਾਰਚ
Ad Position 24