ਕਸ਼ਮੀਰ ਸਿੰਘ (ਨੀਡਜ਼ ਹੋਲਸੇਲ) ਦੀ ਸਾਲਾਨਾ ਬਰਸੀ ਮਨਾਈ
ਬਾਬਾ ਬਕਾਲਾ ਸਾਹਿਬ, 8 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ ਸੱਚਖੰਡਵਾਸੀ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਕੀਰਤਨ ਸਿੰਘ (ਪਿੰਡ ਕੋਟਲੀ ਲੇਹਲ) ਦੇ ਭਰਾਤਾ, ਉੱਘੇ ਸਮਾਜ ਸੇਵੀ ਅਤੇ ਹਲਕਾ ਬਾਬਾ ਬਕਾਲਾ ਸਾਹਿਬ ਦੇ ਨਾਮਵਰ ਕਾਰੋਬਾਰੀ, ਨੀਡਜ਼ ਹੌਲਸੇਲਜ਼ ਸਟੋਰ ਬਾਬਾ ਬਕਾਲਾ ਸਾਹਿਬ ਦੇ ਮਾਲਕ ਸ: ਕਸ਼ਮੀਰ ਸਿੰਘ, ਜੋ ਕਿ ਬੀਤੇ ਵਰ੍ਹਿਆਂ ਦੌਰਾਨ 19 ਅਕਤੂਬਰ 2019 ਨੂੰ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਬਿਰਾਜੇ ਸਨ, ਉਹਨਾਂ ਦੀ ਮਿੱਠੀ ਯਾਦ ਨੂੰ ਤਾਜ਼ਾ ਕਰਦਿਆਂ, ਉਹਨਾਂ ਦੀ ਸਲਾਨਾ ਬਰਸੀ ਦੇ ਸਬੰਧ ਵਿਚ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਭੋਗ ਉਨ੍ਹਾਂ ਦੇ ਗ੍ਰਹਿ ਨੀਡਜ਼ ਹੌਲਸੇਲ ਸਟੋਰ, ਨੇੜੇ-ਸਿਵਲ ਹਸਪਤਾਲ, ਬਾਬਾ ਬਕਾਲਾ ਸਾਹਿਬ (ਅੰਮ੍ਰਿਤਸਰ) ਵਿਖੇ ਪਾਇਆ ਗਿਆ। ਭਾਈ ਬਲਜਿੰਦਰ ਸਿੰਘ ਦੇ ਹਜ਼ੂਰੀ ਰਾਗੀ ਜਥੇ ਵਲੋਂ ਕੀਰਤਨ ਅਤੇ ਭਾਈ ਮਨਜੀਤ ਸਿੰਘ ਕਥਾ ਵਾਚਕ ਵਲੋਂ ਕਥਾ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ।
ਬਾਬਾ ਬਕਾਲਾ ਸਾਹਿਬ, 8 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ ਸੱਚਖੰਡਵਾਸੀ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਕੀਰਤਨ ਸਿੰਘ (ਪਿੰਡ ਕੋਟਲੀ ਲੇਹਲ) ਦੇ ਭਰਾਤਾ, ਉੱਘੇ ਸਮਾਜ ਸੇਵੀ ਅਤੇ ਹਲਕਾ ਬਾਬਾ ਬਕਾਲਾ ਸਾਹਿਬ ਦੇ ਨਾਮਵਰ ਕਾਰੋਬਾਰੀ, ਨੀਡਜ਼ ਹੌਲਸੇਲਜ਼ ਸਟੋਰ ਬਾਬਾ ਬਕਾਲਾ ਸਾਹਿਬ ਦੇ ਮਾਲਕ ਸ: ਕਸ਼ਮੀਰ ਸਿੰਘ, ਜੋ ਕਿ ਬੀਤੇ ਵਰ੍ਹਿਆਂ ਦੌਰਾਨ 19 ਅਕਤੂਬਰ 2019 ਨੂੰ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਬਿਰਾਜੇ ਸਨ, ਉਹਨਾਂ ਦੀ ਮਿੱਠੀ ਯਾਦ ਨੂੰ ਤਾਜ਼ਾ ਕਰਦਿਆਂ, ਉਹਨਾਂ ਦੀ ਸਲਾਨਾ ਬਰਸੀ ਦੇ ਸਬੰਧ ਵਿਚ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਭੋਗ ਉਨ੍ਹਾਂ ਦੇ ਗ੍ਰਹਿ ਨੀਡਜ਼ ਹੌਲਸੇਲ ਸਟੋਰ, ਨੇੜੇ-ਸਿਵਲ ਹਸਪਤਾਲ, ਬਾਬਾ ਬਕਾਲਾ ਸਾਹਿਬ (ਅੰਮ੍ਰਿਤਸਰ) ਵਿਖੇ ਪਾਇਆ ਗਿਆ। ਭਾਈ ਬਲਜਿੰਦਰ ਸਿੰਘ ਦੇ ਹਜ਼ੂਰੀ ਰਾਗੀ ਜਥੇ ਵਲੋਂ ਕੀਰਤਨ ਅਤੇ ਭਾਈ ਮਨਜੀਤ ਸਿੰਘ ਕਥਾ ਵਾਚਕ ਵਲੋਂ ਕਥਾ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਕਵੀਸ਼ਰ ਸੁੱਖਾ ਸਿੰਘ-ਮਹਿਤਾਬ ਸਿੰਘ ਤਰਨਾ ਦਲ ਵਾਲੇ, ਕਵੀਸ਼ਰ ਅਮਰਜੀਤ ਸਿੰਘ ਰਤਨਗੜ੍ਹ ਨੇ ਕਵੀਸ਼ਰੀ ਪੇਸ਼ ਕੀਤੀ । ਇਸ ਮੌਕੇ ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ 16ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਾ ਸਿੰਘ, ਸੰਤ ਬਾਬਾ ਗੁਰਦੇਵ ਸਿੰਘ ਸ਼ਹੀਦੀ ਬਾਗ ਸ੍ਰੀ ਆਨੰਦਪੁਰ ਸਾਹਿਬ ਵਾਲਿਆਂ ਨੇ ਸ: ਕਸ਼ਮੀਰ ਸਿਘ ਦੀ ਸੁਪਤਨੀ ਮਾਤਾ ਜਗੀਰ ਕੌਰ ਅਤੇ ਸਪੁੱਤਰਾਂ ਸ: ਇੰਦਰਜੀਤ ਸਿੰਘ, ਸੁਖਵਿੰਦਰ ਸਿੰਘ ਅਤੇ ਜਸਵਿੰਦਰ ਸਿੰਘ, ਪਤੋਰਿਆਂ ਨਵਜੋਤ ਸਿੰਘ, ਕਰਮ ਸਿੰਘ (ਨੀਡਜ ਹੌਲਸੇਲ ਪਰਿਵਾਰ) ਨੂੰ ਸਿਰੋਪਾਉ ਦੇਕੇ ਸਨਮਾਨਿਤ ਕੀਤਾ । ਇਸ ਮੌਕੇ ਬਾਬਾ ਸੁੱਖਾ ਸਿੰਘ, ਬਾਬਾ ਭਗਵਾਨ ਸਿੰਘ, ਅਵਤਾਰ ਸਿੰਘ ਉਮਰਾ ਨੰਗਲ ਸਾਬਕਾ ਚੀਫ ਇੰਜੀਨੀਅਰ, ਜਥੇਦਾਰ ਜਰਨੈਲ ਸਿੰਘ ਚੀਮਾਂਬਾਠ, ਅੰਮ੍ਰਿਤਪਾਲ ਸਿੰਘ ਚੀਮਾਬਾਠ, ਹੈੱਡਗ੍ਰੰਥੀ ਕੇਵਲ ਸਿੰਘ, ਗਿ: ਰਛਪਾਲ ਸਿੰਘ ਮਹਿਤਾ, ਗਿਆਨੀ ਜਤਿੰਦਰ ਸਿੰਘ, ਗਿਆਨੀ ਅਨੂਪ ਸਿੰਘ, ਮੁਖਤਿਆਰ ਸਿੰਘ ਦੌਲੋ ਨੰਗਲ, ਮੋਹਣ ਸਿੰਘ ਕੰਗ ਪ੍ਰਧਾਨ ਸ਼ਹਿਰੀ, ਕੌਂਸਲਰ ਕੁਲਵੰਤ ਸਿੰਘ ਰੰਧਾਵਾ, ਗੁਰਬਚਨ ਸਿੰਘ ਬਾਠ, ਰਣਜੀਤ ਸਿੰਘ ਕੋਟ ਮਹਿਤਾਬ, ਮਨਜੀਤ ਸਿੰਘ ਮੱਲ੍ਹੀ, ਸਕੱਤਰ ਸਿੰਘ ਕੋਟਲੀ, ਗੁਰਮੁੱਖ ਸਿੰਘ ਕੋਟਲੀ, ਹਰਦੀਪ ਸਿੰਘ ਪ੍ਰਧਾਨ ਬਜ਼ਾਰ ਕਮੇਟੀ, ਪ੍ਰਧਾਨ ਸਵਰਨ ਸਿੰਘ ਕਾਲਾ, ਸੁਖਜਿੰਦਰ ਸਿੰਘ ਲਵਲੀ, ਹਰਿੰਦਰ ਸਿੰਘ ਲਾਲੀ, ਪਰਤਾਪ ਸਿੰਘ, ਜਗਜੀਤ ਸਿੰਘ ਧਾਮੀ, ਕੁਲਜੀਤ ਸਿੰਘ ਬੁੱਢਾ ਥੇਹ, ਇੰਦਰਜੀਤ ਸਿੰਘ ਗੋਲ੍ਹਣ, ਸਰਪੰਚ ਰਾਜਬੀਰ ਸਿੰਘ ਉਮਰਾ ਨੰਗਲ, ਬਾਬਾ ਨਿਰਮਲ ਸਿੰਘ ਉਮਰਾ ਨੰਗਲ, ਕੌਂਸਲਰ ਜੈਮਲ ਸਿੰਘ ਭੁੱਲਰ, ਰਾਜਵਿੰਦਰ ਸਿੰਘ ਮਾਹਲਾ, ਨਵ ਪੱਡਾ, ਦਿਲਬਾਗ ਸਿੰਘ ਲਿੱਦੜ, ਕੁਲਦੀਪ ਸਿੰਘ ਸਹਿਦੇਵ (ਗੈਸ ਏਜੰਸੀ ਵਾਲੇ), ਮਲਕੀਅਤ ਸਿੰਘ ਜੇ.ਈ., ਗੁਰਜੰਟ ਸਿੰਘ ਸਠਿਆਲਾ, ਸੁਖਜਿੰਦਰ ਸਿੰਘ ਰਈਆ, ਸੁਪਰਡੈਂਟ ਬਲਵਿੰਦਰ ਸਿੰਘ ਮੁੱਛਲ ਅਤੇ ਹੋਰ ਸ਼ਖ਼ਸਅਤਾਂ ਇਸ ਮੌਕੇ ਹਾਜ਼ਰ ਸਨ ।