03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਹਾਦਸਿਆਂ ਦਾ ਸਬੱਬ ਬਣ ਰਹੇ ਹਨ ਗਰਿੱਲਾਂ ਪੁੱਟੇ ਜਾਣ ਤੋਂ ਬਾਅਦ ਬੀ.ਆਰ.ਟੀ.ਐੱਸ. ਲਾਂਘੇ ਦੇ ‘ਸੈਂਟਰ ਕਰਬ’

ਅੰਮ੍ਰਿਤਸਰ,2 ਅਕਤੂਬਰ (ਹਰਮਿੰਦਰ ਸਿੰਘ)-ਅੰਮ੍ਰਿਤਸਰ ਦੀਆਂ ਸੜਕਾਂ ਦੇ ਵਿਚਕਾਰ ਬਣਾਏ ਗਏ ਬੀ. ਆਰ.

Ad Position 21
No active advertisement
ਅਜੀਤ ਡੈਸਕ 03-10-2026
ਅੰਮ੍ਰਿਤਸਰ,2 ਅਕਤੂਬਰ (ਹਰਮਿੰਦਰ ਸਿੰਘ)-ਅੰਮ੍ਰਿਤਸਰ ਦੀਆਂ ਸੜਕਾਂ ਦੇ ਵਿਚਕਾਰ ਬਣਾਏ ਗਏ ਬੀ.ਆਰ.ਟੀ.ਐੱਸ. ਲਾਂਘੇ ਦੇ ਆਸੇ ਪਾਸੇ ਲੱਗੀਆਂ ਗਰਿਲਾਂ ਤੋਂ ਸੱਖਣੇ ਕਰਬ ਹਾਦਸਿਆਂ ਦਾ ਸਬੱਬ ਬਣ ਰਹੇ ਹਨ। ਅੰਮ੍ਰਿਤਸਰ ’ਚ 600 ਕਰੋੜ ਦਾ ਬੀ.ਆਰ.ਟੀ.ਐੱਸ. ਪ੍ਰੋਜੈਕਟ 2012 ’ਚ ਹੋਂਦ ਵਿਚ ਆਇਆ ਅਤੇ ਇਸ ਦਾ ਕੰਮ 201 4 ਵਿਚ ਸ਼ੁਰੂ ਹੋਇਆ ਅਤੇ 2016 ਵਿਚ ਇਹ ਪ੍ਰੋਜੈਕਟ ਚਾਲੂ ਹੋਇਆ। ਕਰੀਬ 10 ਦਸ ਸਾਲ ਤੱਕ ਚੱਲਿਆ ਇਹ ਪ੍ਰੋਜੈਕਟ ਇਸ ਅਰਸੇ ਦੌਰਾਨ ਕਈ ਵਾਰ ਬੰਦ ਹੋਇਆ ਅਤੇ ਚਾਲੂ ਹੋਇਆ ਅਤੇ ਆਖ਼ਰਕਾਰ 2 ਜੁਲਾਈ 2023 ਨੂੰ ਬੀ.ਆਰ.ਟੀ.ਐੱਸ. ਪ੍ਰੋਜੈਕਟ ਤਹਿਤ ਚੱਲਣ ਵਾਲੀਆਂ ਮੈਟਰੋ ਬੱਸਾਂ ਦੀਆਂ ਬਰੇਕਾਂ ਲੱਗ ਗਈਆਂ। ਇਨ੍ਹਾਂ ਵਿਚੋਂ ਨਗਰ ਨਿਗਮ ਦੀਆਂ ਚੋਣਾਂ ਦੌਰਾਨ 2024 ਵਿਚ ਅੱਧੀ ਦਰਜਨ ਦੇ ਕਰੀਬ ਬੱਸਾਂ ਇਕ ਰੂਟ ’ਤੇ ਚਲਾਈਆਂ ਗਈਆਂ ਪਰ ਉਹ ਵੀ ਜ਼ਿਆਦਾ ਸਮਾਂ ਨਾ ਚੱਲਿਆਂ ਅਤੇ ਅੱਜ ਇਹ ਪ੍ਰੋਜੈਕਟ ਖ਼ਤਮ ਹੋ ਗਿਆ ਹੈ। ਇਸ ਦੀਆਂ ਰਹਿੰਦੀਆਂ ਨਿਸ਼ਾਨੀਆਂ ਵੀ ਖ਼ਤਮ ਕੀਤੀਆਂ ਜਾ ਰਹੀਆਂ ਹਨ। ਬੀ.ਆਰ.ਟੀ.ਐੱਸ. ਦੇ ਵਿਸ਼ੇਸ਼ ਲਾਂਘੇ ਨੂੰ ਖ਼ਤਮ ਕਰਨ ਦੀਆਂ ਤਿਆਰੀਆਂ ਕੀਤੀਆਂ ਗਈਆਂ ਅਤੇ ਲਾਂਘੇ ਦੇ ਆਲੇ ਦੁਆਲੇ ਲੱਗੀਆਂ ਗਰਿੱਲਾਂ ਅਤੇ ਲਾਂਘੇ ਵਿਚ ਬਣੇ ਸਟੇਸ਼ਨ ਖ਼ਤਮ ਕਰਕੇ ਲਾਂਘੇ ਨੂੰ ਸੜਕ ਦੇ ਮਿਲਾਉਣ ਲਈ ਨਗਰ ਨਿਗਮ ਵਲੋਂ ਕੰਮ ਠੇਕੇ ’ਤੇ ਦਿੱਤਾ। ਠੇਕੇਦਾਰਾਂ ਨੂੰ ਨਿਗਮ ਕੋਲੋਂ ਪੈਸੇ ਤਾਂ ਮਿਲਣੇ ਹਨ ਇਸ ਦੇ ਨਾਲ ਲਾਂਘੇ ਦੇ ਆਲੇ ਦੁਆਲੇ ਅਤੇ ਸਟੇਸ਼ਨਾਂ ’ਚ ਲੱਗੀਆਂ ਗਰਿੱਲਾਂ ਵੀ ਠੇਕੇਦਾਰਾਂ ਨੂੰ ਦੇਣਾ ਕੀਤੀਆਂ ਗਈਆਂ ਸਨ। 9 ਸਤੰਬਰ ਨੂੰ ਗਰਿੱਲਾਂ ਤੋੜਨ ਦਾ ਕੰਮ ਸ਼ੁਰੂ ਹੋਇਆ ਅਤੇ ਠੇਕੇਦਾਰਾਂ ਨੇ ਲਾਹੇਵੰਦਾ ਸੌਦਾ ਦੇਖ ਕੇ ਦਿਨ ਰਾਤ ਇਕ ਕਰਕੇ ਤੇਜ਼ੀ ਨਾਲ ਲਾਂਘੇ ਅਤੇ ਸਟੇਸ਼ਨਾਂ ਦੀਆਂ ਗਰਿੱਲਾਂ ਤੋੜਨੀਆਂ ਸ਼ੁਰੂ ਕਰ ਦਿੱਤੀਆਂ । ਲਾਂਘੇ ਦੇ ਵੱਡਾ ਹਿੱਸੇ ਤੋਂ ਗਰਿੱਲਾਂ ਟੁੱਟ ਗਈਆਂ ਹਨ ਅਤੇ ਹੁਣ ਸਿਰਫ਼ ਕੰਕਰੀਟ ਦੇ ਬਣੇ ਇਕ ਇਕ ਫੁੱਟ ਦੇ ਸੈਂਟਰਲ ਕਰਬ ਰਹਿ ਗਏ ਹਨ ਜੋ ਅਕਸਰ ਹੀ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਇਸ ਸੰਬੰਧ ਵਿਚ ਸਮਾਜ ਸੇਵੀ ਕੰਵਰ ਬਿਕਰਮ ਅਤੇ ਤਰਕਸ਼ੀਲ ਆਗੂ ਯਸ਼ ਪਾਲ ਝਬਾਲ ਨੇ ਦੱਸਿਆ ਕਿ ਗਰਿੱਲਾਂ ਹਟਾਉਣ ਤੋਂ ਪਹਿਲਾਂ ਕੋਈ ਠੋਸ ਯੋਜਨਾ ਨਹੀਂ ਬਣਾਈ ਗਈ ਸੀ। ਜੇਕਰ ਗਰਿਲਾਂ ਹਟਾਉਣੀਆਂ ਸਨ ਤਾਂ ਪਹਿਲਾਂ ਸੜਕਾਂ ’ਤੇ ਚੱਲਣ ਵਾਲੇ ਰਾਹਗੀਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ। ਅਤੇ ਜਿਨ੍ਹਾਂ ਜਗ੍ਹਾ ’ਤੇ ਸੈਂਟਰਲ ਕਰਬ ਗਰਿੱਲਾਂ ਤੋਂ ਬਿਨਾਂ ਹੈ ਉੱਥੇ ਨਾਲ ਦੇ ਨਾਲ ਰਾਤ ਦੇ ਹਨੇਰੇ ’ਚ ਚਮਕਣ ਵਾਲੀਆਂ ਰੇਡੀਅਮ ਦੀਆਂ ਟੇਪਾਂ ਲਗਾਉਣੀਆਂ ਚਾਹੀਦੀਆਂ ਸਨ ਜਾ ਸਾਵਧਾਨ ਰਹਿਣ ਲਈ ਬੋਰਡ ਲਗਾਉਣੇ ਚਾਹੀਦੇ ਹਨ।
Ad Position 22
No active advertisement
ਪਿਛਲੀ ਖ਼ਬਰ ਵਾਂਸਾ ਵਾਲੇ ਬਾਜ਼ਾਰ ’ਚ ਅੱਧੀ ਰਾਤ ਨੂੰ ਹੋਈ ਹੁੱਲੜ੍ਹਬਾਜ਼ੀ ਤੇ ਗੋਲੀਆਂ ਚਲੀਆਂ, ਦਹਿਸ਼ਤ ਦਾ ਮਾਹੌਲ ਅਗਲੀ ਖ਼ਬਰ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਜਨਮ ਦਿਵਸ ਮੌਕੇ ਲੱਖਾਂ ਸੈਲਾਨੀਆਂ ਨੇ ਰੀਟਰੀਟ ਸੈਰਾਮਨੀ ਦਾ ਮਾਣਿਆ ਆਨੰਦ
Ad Position 24