ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਨੌਜਵਾਨ ਵਲੋਂ ਫਾਹਾ ਲੈ ਕੇ ਖੁਦਕੁਸ਼ੀ ਦੀ ਕੋਸ਼ਿਸ਼
ਅੰਮ੍ਰਿਤਸਰ, 2 ਅਕਤੂਬਰ (ਰੇਸ਼ਮ ਸਿੰਘ)-ਗੁਆਂਡ ਰਹਿੰਦੇ ਮੁਹੱਲਾ ਪ੍ਰਧਾਨ ਵਲੋਂ ਝੂਠੇ ਕੇਸ ’ਚ ਫਸਾ ਦੇਣ ਦਾ ਡਰਾਵਾ ਦਿੱਤੇ ਜਾਣ ਤੋਂ ਨਿਰਾਸ਼ ਹੋ ਕੇ ਇਕ ਨੌਜਵਾਨ ਨੇ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਵੀਡੀਓ ਪਾਈ ਤੇ ਇਸ ਉਪਰੰਤ ਫਾਹਾ ਲੈ ਕੇ ਖੁਦਕੁਸ਼ੀ ਦੀ ਕੋਸ਼ਿਸ ਕੀਤੀ ਪਰ ਵੇਲੇ ਸਿਰ ਪਤਾ ਲਗਣ ਕਾਰਨ ਉਸਨੂੰ ਗੁਰੂ ਨਾਨਕ ਦੇਵ ਹਸਪਤਾਲ ਪਹੁੰਚਾ ਦਿੱਤਾ ਗਿਆ ਜਿਸ ਕਾਰਨ ਉਸਦੀ ਜਾਨ ਬੱਚ ਗਈ। ਜ਼ੇਰੇ ਇਲਾਜ਼ ਨੌਜਵਾਨ ਸ਼ਨਾਖਤ ਰਣਜੀਤ ਗਿਰੀ (20) ਪੁੱਤਰ ਰਾਮ ਚੰਦਰ ਗਿਰੀ ਵਾਸੀ ਨਿਊ ਪ੍ਰੀਤ ਨਗਰ ਬਟਾਲਾ ਰੋਡ ਅੰਮ੍ਰਿਤਸਰ ਵਜੋਂ ਹੋਈ ਹੈ।
ਅੰਮ੍ਰਿਤਸਰ, 2 ਅਕਤੂਬਰ (ਰੇਸ਼ਮ ਸਿੰਘ)-ਗੁਆਂਡ ਰਹਿੰਦੇ ਮੁਹੱਲਾ ਪ੍ਰਧਾਨ ਵਲੋਂ ਝੂਠੇ ਕੇਸ ’ਚ ਫਸਾ ਦੇਣ ਦਾ ਡਰਾਵਾ ਦਿੱਤੇ ਜਾਣ ਤੋਂ ਨਿਰਾਸ਼ ਹੋ ਕੇ ਇਕ ਨੌਜਵਾਨ ਨੇ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਵੀਡੀਓ ਪਾਈ ਤੇ ਇਸ ਉਪਰੰਤ ਫਾਹਾ ਲੈ ਕੇ ਖੁਦਕੁਸ਼ੀ ਦੀ ਕੋਸ਼ਿਸ ਕੀਤੀ ਪਰ ਵੇਲੇ ਸਿਰ ਪਤਾ ਲਗਣ ਕਾਰਨ ਉਸਨੂੰ ਗੁਰੂ ਨਾਨਕ ਦੇਵ ਹਸਪਤਾਲ ਪਹੁੰਚਾ ਦਿੱਤਾ ਗਿਆ ਜਿਸ ਕਾਰਨ ਉਸਦੀ ਜਾਨ ਬੱਚ ਗਈ। ਜ਼ੇਰੇ ਇਲਾਜ਼ ਨੌਜਵਾਨ ਸ਼ਨਾਖਤ ਰਣਜੀਤ ਗਿਰੀ (20) ਪੁੱਤਰ ਰਾਮ ਚੰਦਰ ਗਿਰੀ ਵਾਸੀ ਨਿਊ ਪ੍ਰੀਤ ਨਗਰ ਬਟਾਲਾ ਰੋਡ ਅੰਮ੍ਰਿਤਸਰ ਵਜੋਂ ਹੋਈ ਹੈ। ਮ੍ਰਿਤਕ ਦੇ ਪਿਤਾ ਰਾਮ ਚੰਦਰ ਗਿਰੀ ਨੇ ਥਾਣਾ ਮੋਹਕਮਪੁਰਾ ਦੀ ਪੁਲਿਸ ਨੂੰ ਦੱਸਿਆਕਿ ਉਸਦੇ ਪੁਤਰ ਰਣਜੀਤ ਗਿਰੀ ਨੇ ਘਰ ’ਚ ਛੱਤ ਵਾਲੇ ਪੱਖੇ ਨਾਲ ਪਰਨਾ ਪਾ ਕੇ ਫਾਹਾ ਲੈ ਲਿਆ ਜਦੋਂ ਕਿ ਉਸਨੂੰ ਹਸਪਤਾਲ ਦਾਖਲ ਕਰਵਾ ਦਿੱਤਾ। ਉਸਦੇ ਪੁੱਤਰ ਨੇ ਸ਼ੋਸਲ ਮੀਡੀਆ ’ਤੇ ਲਾਈਵ ਹੋ ਕੇ ਗੁਆਂਡ ’ਚ ਰਹਿੰਦੇ ਸੁਮਿਤ ਕਾਲੀ ਨਾਮ ਦੇ ਵਿਅਕਤੀ ਖਿਲਾਫ਼ ਇਲਜ਼ਾਮ ਲਾਏ ਸਨ ਕਿ ਉਹ ਉਸਨੂੰ ਕਿਸੇ ਝੂਠੇ ਮਾਮਲੇ ’ਚ ਫਸਾਉਣ ਦੀਆਂ ਧਮਕੀਆਂ ਦੇ ਰਿਹਾ ਹੈ। ਉਸਨੂੰ ਨਾਮਲੂਮ ਵਿਅਕਤੀਆਂ ਤੋਂ ਚਪੇੜਾ ਵੀ ਮਰਵਾਈਆਂ ਸੀ ਤੇ ਇਸ ਤੋਂ ਦੁਖੀ ਹੋ ਕੇ ਉਸਨੇ ਜੀਵਨ ਲੀਲਾ ਖਤਮ ਕਰਨ ਦੀ ਕੋਸ਼ਿਸ ਕੀਤੀ। ਥਾਣਾ ਮੋਹਕਮਪੁਰਾ ਦੇ ਮੁਖੀ ਇੰਸ: ਹਰਪ੍ਰਕਾਸ਼ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।