28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਪਿੰਡਾਂ ’ਚ ਸ਼ਰੇਆਮ ਵਿਕ ਰਹੇ ਨਸ਼ਿਆਂ ’ਤੇ ਕ੍ਰਾਂਤੀਕਾਰੀਆਂ ਨੇ ਚਿੰਤਾ ਪ੍ਰਗਟਾਈ

ਤਰਸਿੱਕਾ, 27 ਸਤੰਬਰ (ਅਤਰ ਸਿੰਘ ਤਰਸਿੱਕਾ)-ਪਿੰਡਾਂ ’ਚ ਸ਼ਰੇਆਮ ਵਿਕ ਰਹੇ ਨਸ਼ਿਆਂ ਤੇ ਕ੍ਰਾਂਤੀਕਾਰੀਆਂ ਨੇ ਚਿੰਤਾ ਪ੍ਰਗਟਾਈ ਹੈ। ਇਸ ਸੰਬੰਧ ’ਚ ਪ੍ਰਿੰ: ਬਚਿੱਤਰ ਸਿੰਘ ਤਰਸਿੱਕਾ ਪ੍ਰਧਾਨ ਕ੍ਰਾਂਤੀਕਾਰੀ ਲੋਕ ਚੇਤਨਾ ਲਹਿਰ ਨੇ ਦੱਸਿਆ ਕਿ ਪੰਜਾਬ ਵਿਚ ਪਿੱਛਲੇ ਕੁਝ ਕੁ ਸਾਲਾਂ ਵਿਚ ਨਸ਼ੇ ਦੀ ਅਜਿਹੀ ਹਨੇਰੀ ਝੁੱਲੀ, ਜਿਸ ਨੇ ਬਹੁਤ ਸਾਰੇ ਹੱਸਦੇ ਵੱਸਦੇ ਘਰਾਂ ਨੂੰ ਆਰਥਿਕ ਤੌਰ ’ਤੇ ਉਜਾੜ ਦਿੱਤਾ, ਨਾਲ ਹੀ ਕੁਝ ਸਮੇਂ ਬਾਅਦ ਨੌਜਵਾਨ ਪੀੜ੍ਹੀ ਨੂੰ ਮੌਤ ਦੇ ਖੂਹ ਵਿਚ ਧੱਕ ਦਿੱਤਾ।

Ad Position 21
No active advertisement
ਅਜੀਤ ਡੈਸਕ 28-09-2026
ਤਰਸਿੱਕਾ, 27 ਸਤੰਬਰ (ਅਤਰ ਸਿੰਘ ਤਰਸਿੱਕਾ)-ਪਿੰਡਾਂ ’ਚ ਸ਼ਰੇਆਮ ਵਿਕ ਰਹੇ ਨਸ਼ਿਆਂ ਤੇ ਕ੍ਰਾਂਤੀਕਾਰੀਆਂ ਨੇ ਚਿੰਤਾ ਪ੍ਰਗਟਾਈ ਹੈ। ਇਸ ਸੰਬੰਧ ’ਚ ਪ੍ਰਿੰ: ਬਚਿੱਤਰ ਸਿੰਘ ਤਰਸਿੱਕਾ ਪ੍ਰਧਾਨ ਕ੍ਰਾਂਤੀਕਾਰੀ ਲੋਕ ਚੇਤਨਾ ਲਹਿਰ ਨੇ ਦੱਸਿਆ ਕਿ ਪੰਜਾਬ ਵਿਚ ਪਿੱਛਲੇ ਕੁਝ ਕੁ ਸਾਲਾਂ ਵਿਚ ਨਸ਼ੇ ਦੀ ਅਜਿਹੀ ਹਨੇਰੀ ਝੁੱਲੀ, ਜਿਸ ਨੇ ਬਹੁਤ ਸਾਰੇ ਹੱਸਦੇ ਵੱਸਦੇ ਘਰਾਂ ਨੂੰ ਆਰਥਿਕ ਤੌਰ ’ਤੇ ਉਜਾੜ ਦਿੱਤਾ, ਨਾਲ ਹੀ ਕੁਝ ਸਮੇਂ ਬਾਅਦ ਨੌਜਵਾਨ ਪੀੜ੍ਹੀ ਨੂੰ ਮੌਤ ਦੇ ਖੂਹ ਵਿਚ ਧੱਕ ਦਿੱਤਾ। ਜਿਸ ਕਾਰਨ ਪੰਜਾਬ ਦੇ ਬਹੁਤ ਸਾਰੇ ਲੋਕ ਨਸ਼ਿਆਂ ਦੀ ਆਦਤ ਕਾਰਨ ਉੱਜੜਦੇ ਜਾ ਰਹੇ ਹਨ ਤੇ ਇਹ ਸਿਲਸਿਲਾ ਅੱਜ ਵੀ ਜਾਰੀ ਹੈ । ਨਸ਼ੇੜੀਆਂ ਦੇ ਮਾਂ ਬਾਪ ਤੇ ਬਾਕੀ ਪਰਿਵਾਰ ਮੈਂਬਰ ਰੋਂਦੇ ਵਿਲਕਦੇ ਵੇਖੇ ਨਹੀਂ ਜਾਂਦੇ । ਉਨ੍ਹਾਂ ਨੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਤੋਂ ਪਿੰਡਾਂ ’ਚ ਸ਼ਰੇਆਮ ਵਿਕ ਰਹੇ ਨਸ਼ਿਆਂ ਨੂੰ ਤੁਰੰਤ ਰੋਕਣ ਦੀ ਮੰਗ ਕੀਤੀ ਹੈ। ਮੰਗ ਕਰਨ ਵਾਲਿਆਂ ’ਚ ਅਵਤਾਰ ਸਿੰਘ , ਰਜੇਸ਼ ਕੁਮਾਰ ਤਰਸਿੱਕਾ,ਬਲਵਿੰਦਰ ਸਿੰਘ ਫੌਜੀ, ਬਾਬਾ ਕੁਲਦੀਪ ਸਿੰਘ ਗ੍ਰੰਥੀ, ਗੁਰਦਿਆਲ ਸਿੰਘ ਗ੍ਰੰਥੀ, ਸਤਨਾਮ ਸਿੰਘ ਤਰਫਾਨ, ਬਲਵਿੰਦਰ ਸਿੰਘ ਚੱਕੀ ਵਾਲੇ, ਅਮਨਦੀਪ ਸਿੰਘ ਚਾਟੀਵਿੰਡ, ਸਤਨਾਮ ਸਿੰਘ ਢਪੱਈਆਂ,ਜੋਰਾ ਸਿੰਘ ਖੁਜਾਲਾ, ਜਸਪਾਲ ਸਿੰਘ,ਧਰਵਿੰਦਰ ਸਿੰਘ, ਮਨਪ੍ਰੀਤ ਸਿੰਘ ਚੋਗਾਵਾਂ, ਸ਼ਮਸ਼ੇਰ ਸਿੰਘ ਸਾਧਪੁਰ, ਸੁਖਜੀਤ ਸਿੰਘ ਸੈਦੋ ਲੇਹਲ,ਗੁਰਲਾਲ ਸਿੰਘ ਭੀਲੋਵਾਲ,ਜੋਗਿੰਦਰ ਸਿੰਘ ਭੀਲੋਵਾਲ, ਮਨਪ੍ਰੀਤ ਸਿੰਘ ਭੱਟੀਕੇ ਆਦਿ ਸ਼ਾਮਿਲ ਹਨ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਅਰਾਮ ਟਾਹਲੀ ਸਾਹਿਬ ਵਿਖੇ ਦੋ ਰੋਜ਼ਾ ਸਾਲਾਨਾ ਜੋੜ ਮੇਲਾ ਮਨਾਇਆ ਅਗਲੀ ਖ਼ਬਰ ਨਗਰ ਪੰਚਾਇਤ ਦਫ਼ਤਰ ਬਾਬਾ ਬਕਾਲਾ ਸਾਹਿਬ ਵਿਖੇ ਮੁਫ਼ਤ ਆਯੂਸ਼ ਕੈਂਪ ਲਗਾਇਆ
Ad Position 24