28 ਦੀ ਰੈਲੀ ਸੰਬੰਧੀ ਹਲਕਾ ਰਾਜਾਸਾਂਸੀ ਦੇ ਅਕਾਲੀ ਵਰਕਰਾਂ ’ਚ ਭਾਰੀ ਉਤਸਾਹ
ਓਠੀਆਂ, 26 ਸਤੰਬਰ (ਗੁਰਵਿੰਦਰ ਸਿੰਘ ਛੀਨਾ)-ਸ਼੍ਰੋਮਣੀ ਅਕਾਲੀ ਦਲ ਵਲੋਂ ਹਲਕਾ ਰਾਜਾਸਾਂਸੀ ਦੇ ਪਿੰਡ ਲੋਪੋਕੇ ਵਿਖੇ ਕਰਵਾਈ ਜਾ ਰਹੀ ਪੰਜਾਬ ਬਚਾਓ ਰੈਲੀ ਲਈ ਹਲਕੇ ਦੇ ਅਕਾਲੀ ਵਰਕਰਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹ ਹੈ। ਸ਼੍ਰੋਮਣੀ ਅਕਾਲੀ ਦਲ ਤੇ ਸਾਬਕਾ ਵਿਧਾਇਕ ਵੀਰ ਸਿੰਘ ਲੋਪੋਕੇ ਦੇ ਬੇਟੇ ਰਾਣਾ ਰਣਬੀਰ ਸਿੰਘ ਨੇ ਦੱਸਿਆ ਕਿ ਹਲਕੇ ਦੇ ਜਿਸ ਵੀ ਪਿੰਡ ਵਿਚ ਅਸੀਂ ਪੰਜਾਬ ਬਚਾਓ ਰੈਲੀ ਸੰਬੰਧੀ ਲੋਕਾਂ ਨੂੰ ਲਾਮਬੰਦ ਕਰਦੇ ਹਾਂ ਤਾਂ ਹਲਕੇ ਲੋਕ ਬੜੇ ਜੋਸ਼ੋ ਖਰੋਸ਼ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦਾ ਭਰਵਾਂ ਸਵਾਗਤ ਕਰਦੇ ਹਨ।
ਓਠੀਆਂ, 26 ਸਤੰਬਰ (ਗੁਰਵਿੰਦਰ ਸਿੰਘ ਛੀਨਾ)-ਸ਼੍ਰੋਮਣੀ ਅਕਾਲੀ ਦਲ ਵਲੋਂ ਹਲਕਾ ਰਾਜਾਸਾਂਸੀ ਦੇ ਪਿੰਡ ਲੋਪੋਕੇ ਵਿਖੇ ਕਰਵਾਈ ਜਾ ਰਹੀ ਪੰਜਾਬ ਬਚਾਓ ਰੈਲੀ ਲਈ ਹਲਕੇ ਦੇ ਅਕਾਲੀ ਵਰਕਰਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹ ਹੈ। ਸ਼੍ਰੋਮਣੀ ਅਕਾਲੀ ਦਲ ਤੇ ਸਾਬਕਾ ਵਿਧਾਇਕ ਵੀਰ ਸਿੰਘ ਲੋਪੋਕੇ ਦੇ ਬੇਟੇ ਰਾਣਾ ਰਣਬੀਰ ਸਿੰਘ ਨੇ ਦੱਸਿਆ ਕਿ ਹਲਕੇ ਦੇ ਜਿਸ ਵੀ ਪਿੰਡ ਵਿਚ ਅਸੀਂ ਪੰਜਾਬ ਬਚਾਓ ਰੈਲੀ ਸੰਬੰਧੀ ਲੋਕਾਂ ਨੂੰ ਲਾਮਬੰਦ ਕਰਦੇ ਹਾਂ ਤਾਂ ਹਲਕੇ ਲੋਕ ਬੜੇ ਜੋਸ਼ੋ ਖਰੋਸ਼ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦਾ ਭਰਵਾਂ ਸਵਾਗਤ ਕਰਦੇ ਹਨ। ਉਨ੍ਹਾਂ ਕਿਹਾ ਕਿ 28 ਸਤੰਬਰ ਨੂੰ ਲੋਪੋਕੇ ਵਿਖੇ ਕਰਵਾਈ ਜਾ ਰਹੀ ਪੰਜਾਬ ਰੈਲੀ ਵਿਚ ਹੁੰਮ ਹੁੰਮਾ ਕੇ ਪਹੁੰਚੋ । ਇਸ ਮੌਕੇ ਸਾਬਕਾ ਸਰਪੰਚ ਜਗਬੀਰ ਸਿੰਘ ਕੋਟਲੀ ਸੱਕਾ, ਸਾਬਕਾ ਸਰਪੰਚ ਜਸਵਿੰਦਰ ਸਿੰਘ ਓਮਰਪੁਰਾ, ਜਨਰਲ ਕੌਂਸਲ ਮੈਂਬਰ ਪੰਜਾਬ ਤੇਜ ਇਕਬਾਲ ਸਿੰਘ ਮੁਹਾਰ, ਪੰਚਾਇਤ ਮੈਂਬਰ ਬਲਕਾਰ ਸਿੰਘ ਓਠੀਆਂ, ਰਾਜਬੀਰ ਸਿੰਘ ਛੀਨਾ ਕਰਮ ਸਿੰਘ, ਨੰਬਰਦਾਰ ਗੁਰਮੇਜ ਸਿੰਘ ਕੋਟਲੀ ਸੱਕਾ, ਬਲਦੇਵ ਸਿੰਘ ਕੋਟਲੀ ਸੱਕਾਂ ਆਦਿ ਹਾਜ਼ਰ ਸਨ।