27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

‘ ਉੱਡਦਾ ਪੰਜਾਬ’ ਬਣਾਉਣ ਵਾਲਿਆਂ ਤੋਂ ਪੰਜਾਬੀ ਹੁਣ ਹਿਸਾਬ ਮੰਗਣ ਲੱਗੇ-ਰਵੀਕਰਨ ਕਾਹਲੋਂ

ਕੱਥੂਨੰਗਲ /ਚਵਿੰਡਾ ਦੇਵੀ, 26 ਸਤੰਬਰ (ਦਲਵਿੰਦਰ ਸਿੰਘ ਰੰਧਾਵਾ/ ਸਤਪਾਲ ਸਿੰਘ ਢੱਡੇ)-ਨਸ਼ਾ ਮੁਕਤ ਪੰਜਾਬ ਯਾਤਰਾ’ ਦੇ ਕੱਥੂਨੰਗਲ ਪਹੁੰਚਣ ’ਤੇ ਗੁਰਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਜੀ ਵਿਖੇ ਨਤਮਸਤਕ ਹੋਣ ਉਪਰੰਤ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਤੇ ਯਾਤਰਾ ਦੇ ਕੋਆਰਡੀਨੇਟਰ ਰਵੀਕਰਨ ਸਿੰਘ ਕਾਹਲੋਂ ਨੇ ਕਿਹਾ ਕਿ ਜਿਨ੍ਹਾਂ ਦੇ ਰਾਜ ਵਿਚ ਪੰਜਾਬ ਦੀ ਜਵਾਨੀ ਨਸ਼ਿਆਂ ਦੀ ਮਾਰ ਹੇਠ ਆਈ, ਹੁਣ ਉਨ੍ਹਾਂ ਤੋਂ ਪੰਜਾਬੀ ਹਿਸਾਬ ਮੰਗਣਗੇ। ਗੱਲਬਾਤ ਕਰਦਿਆਂ ਸ: ਕਾਹਲੋਂ ਨੇ ਕਿਹਾ ਕਿ ਜਿਸ ਪੰਜਾਬ ਦੀ ਪਛਾਣ ਦੁਨੀਆ ਭਰ ਵਿਚ ਹਿੰਮਤ, ਮਿਹਨਤ ਅਤੇ ਬਹਾਦਰੀ ਨਾਲ ਹੁੰਦੀ ਸੀ, ਉਸ ਨੂੰ ਨਸ਼ਿਆਂ ਤੇ ਗੈਂਗਸਟਰਵਾਦ ਨਾਲ ਜੋੜਿਆ ਜਾਣਾ ਬੇਹੱਦ ਚਿੰਤਾਜਨਕ ਹੈ।

Ad Position 21
No active advertisement
ਅਜੀਤ ਡੈਸਕ 27-09-2026
ਕੱਥੂਨੰਗਲ /ਚਵਿੰਡਾ ਦੇਵੀ, 26 ਸਤੰਬਰ (ਦਲਵਿੰਦਰ ਸਿੰਘ ਰੰਧਾਵਾ/ ਸਤਪਾਲ ਸਿੰਘ ਢੱਡੇ)-ਨਸ਼ਾ ਮੁਕਤ ਪੰਜਾਬ ਯਾਤਰਾ’ ਦੇ ਕੱਥੂਨੰਗਲ ਪਹੁੰਚਣ ’ਤੇ ਗੁਰਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਜੀ ਵਿਖੇ ਨਤਮਸਤਕ ਹੋਣ ਉਪਰੰਤ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਤੇ ਯਾਤਰਾ ਦੇ ਕੋਆਰਡੀਨੇਟਰ ਰਵੀਕਰਨ ਸਿੰਘ ਕਾਹਲੋਂ ਨੇ ਕਿਹਾ ਕਿ ਜਿਨ੍ਹਾਂ ਦੇ ਰਾਜ ਵਿਚ ਪੰਜਾਬ ਦੀ ਜਵਾਨੀ ਨਸ਼ਿਆਂ ਦੀ ਮਾਰ ਹੇਠ ਆਈ, ਹੁਣ ਉਨ੍ਹਾਂ ਤੋਂ ਪੰਜਾਬੀ ਹਿਸਾਬ ਮੰਗਣਗੇ। ਗੱਲਬਾਤ ਕਰਦਿਆਂ ਸ: ਕਾਹਲੋਂ ਨੇ ਕਿਹਾ ਕਿ ਜਿਸ ਪੰਜਾਬ ਦੀ ਪਛਾਣ ਦੁਨੀਆ ਭਰ ਵਿਚ ਹਿੰਮਤ, ਮਿਹਨਤ ਅਤੇ ਬਹਾਦਰੀ ਨਾਲ ਹੁੰਦੀ ਸੀ, ਉਸ ਨੂੰ ਨਸ਼ਿਆਂ ਤੇ ਗੈਂਗਸਟਰਵਾਦ ਨਾਲ ਜੋੜਿਆ ਜਾਣਾ ਬੇਹੱਦ ਚਿੰਤਾਜਨਕ ਹੈ। ‘ਆਪ’ ਸਰਕਾਰ ਨੇ ਨਸ਼ਾ ਖ਼ਤਮ ਕਰਨ ਦੇ ਵਾਰ-ਵਾਰ ਐਲਾਨ ਕੀਤੇ, ਪਰ ਪੰਜਾਬੀ ਹੁਣ ਐਲਾਨ ਨਹੀਂ, ਨਤੀਜੇ ਮੰਗ ਰਹੇ ਹਨ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਕੰਵਰਬੀਰ ਸਿੰਘ ਮੰਜਿਲ, ਮਜੀਠਾ ਵਿਧਾਨ ਸਭਾ ਹਲਕੇ ਦੇ ਕੋਆਰਡੀਨੇਟਰ ਪ੍ਰਦੀਪ ਸਿੰਘ ਭੁੱਲਰ ਤੇ ਰਣਜੀਤ ਸਿੰਘ ਖੋਜੇਵਾਲ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਗਨੀਵ ਕੌਰ ਮਜੀਠੀਆ ਦੀ ਅਗਵਾਈ ’ਚ ਸੰਗਤਾਂ ਵਲੋਂ ਖ਼ਾਲਸਾ ਮਾਰਚ ਦਾ ਭੀਲੋਵਾਲ ਪੁੱਜਣ ’ਤੇ ਕੀਤਾ ਸਵਾਗਤ ਅਗਲੀ ਖ਼ਬਰ ਸ਼ਿਵਾਲਾ ਮੰਦਰ ਮਜੀਠਾ ਵਿਖੇ ਗਣੇਸ਼ ਉਤਸਵ ਮਨਾਇਆ
Ad Position 24