26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਸਪਰਿੰਗ ਡੇਲ ਸਕੂਲ ਵਿਖੇ ਡਾ. ਸ਼ਿਵਿੰਦਰ ਸਿੰਘ ਸੰਧੂ ਮੈਮੋਰੀਅਲ ਕੱਪ 2026 ਕਰਵਾਇਆ

ਅੰਮ੍ਰਿਤਸਰ, 25 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਸਪਰਿੰਗ ਡੇਲ ਸਕੂਲ ਵਿਖੇ ਡਾ. ਸ਼ਿਵਿੰਦਰ ਸਿੰਘ ਸੰਧੂ ਮੈਮੋਰੀਅਲ ਕੱਪ-2026 ਕਰਵਾਇਆ ਗਿਆ, ਜਿਸ ਦਾ ਉਦਘਾਟਨ ਸਕੂਲ ਦੇ ਸਾਬਕਾ ਵਿਦਿਆਰਥੀ ਅਤੇ ਪ੍ਰਸਿੱਧ ਹਾਕੀ ਖਿਡਾਰੀ ਉਲੰਪੀਅਨ ਰਮਨਦੀਪ ਸਿੰਘ, ਪੀ.

Ad Position 21
No active advertisement
ਅਜੀਤ ਡੈਸਕ 26-09-2026
ਅੰਮ੍ਰਿਤਸਰ, 25 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਸਪਰਿੰਗ ਡੇਲ ਸਕੂਲ ਵਿਖੇ ਡਾ. ਸ਼ਿਵਿੰਦਰ ਸਿੰਘ ਸੰਧੂ ਮੈਮੋਰੀਅਲ ਕੱਪ-2026 ਕਰਵਾਇਆ ਗਿਆ, ਜਿਸ ਦਾ ਉਦਘਾਟਨ ਸਕੂਲ ਦੇ ਸਾਬਕਾ ਵਿਦਿਆਰਥੀ ਅਤੇ ਪ੍ਰਸਿੱਧ ਹਾਕੀ ਖਿਡਾਰੀ ਉਲੰਪੀਅਨ ਰਮਨਦੀਪ ਸਿੰਘ, ਪੀ.ਪੀ.ਐੱਸ., ਐੱਸ.ਪੀ. (ਇਨਵੈਸਟੀਗੇਸ਼ਨ) ਅੰਮ੍ਰਿਤਸਰ ਪੁਲਿਸ (ਦਿਹਾਤੀ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਸਵ: ਡਾ. ਸ਼ਿਵਿੰਦਰ ਸਿੰਘ ਸੰਧੂ ਨੂੰ ਸ਼ਰਧਾਂਜਲੀ ਭੇਟ ਕਰਕੇ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਪਰਿੰਗ ਡੇਲ ਐਜੂਕੇਸ਼ਨਲ ਸੁਸਾਇਟੀ ਦੇ ਚੇਅਰਮੈਨ ਸਾਹਿਲਜੀਤ ਸਿੰਘ ਸੰਧੂ ਨੇ ਦੱਸਿਆ ਕਿ ਪ੍ਰੋਗਰਾਮ ਦੀ ਸ਼ੁਰੂਆਤ ਓਲੰਪੀਅਨ ਰਮਨਦੀਪ ਸਿੰਘ ਵਲੋਂ ਆਪਣੇ ਮਾਰਗਦਰਸ਼ਕ ਮਰਹੂਮ ਡਾ. ਸੰਧੂ ਨੂੰ ਸ਼ਰਧਾਂਜਲੀ ਭੇਟ ਕਰਨ ਨਾਲ ਹੋਈ।ਇਸ ਤੋਂ ਬਾਅਦ ਮਸ਼ਾਲ ਬਾਲ ਕੇ ਖੇਡ ਭਾਵਨਾ ਦੇ ਪ੍ਰਤੀਕ ਵਜੋਂ ਹਾਊਸ ਕਪਤਾਨਾਂ ਵਲੋਂ ਇਕ-ਦੂਜੇ ਨੂੰ ਸੌਂਪਿਆ ਗਿਆ।ਸੰਧੂ ਨੇ ਦੱਸਿਆ ਕਿ ਇਸ ਪਰਦਾ-ਚੁੱਕ ਸਮਾਰੋਹ ਦੌਰਾਨ ਈਵੈਂਟ ਟਰਾਫੀ ਦਾ ਵੀ ਉਦਘਾਟਨ ਕੀਤਾ ਗਿਆ।ਓਲੰਪੀਅਨ ਰਮਨਦੀਪ ਸਿੰਘ ਨੇ ਸਪਰਿੰਗ ਡੇਲ ਸੀਨੀਅਰ ਸਕੂਲ ਵਿਚ ਆਪਣੇ ਸਕੂਲੀ ਦਿਨਾਂ ਦੇ ਸੁਨਹਿਰੀ ਸਮੇਂ ਨੂੰ ਯਾਦ ਕੀਤਾ ਅਤੇ ਸਵਰਗੀ ਡਾ. ਸ਼ਿਵਿੰਦਰ ਸਿੰਘ ਸੰਧੂ ਨੂੰ ਸ਼ਰਧਾਂਜਲੀ ਭੇਟ ਕਰਦਿਆ ਕਿਹਾ ਕਿ “ਮਰਹੂਮ ਡਾ. ਸੰਧੂ ਨੇ ਰਾਸ਼ਟਰੀ ਖੇਡ ਦੇ ਮਾਣ ਨੂੰ ਬਹਾਲ ਕਰਨ ਅਤੇ ਹਾਕੀ ਨੂੰ ਇਸਦੀ ਪੁਰਾਣੀ ਸ਼ਾਨ ਵਿਚ ਵਾਪਸ ਲਿਆਉਣ ਲਈ ਸੱਚੇ ਮਨ ਨਾਲ ਯਤਨ ਕੀਤੇ।ਉਨ੍ਹਾਂ ਦੇ ਯਤਨ ਅੱਜ ਰੰਗ ਲਿਆ ਰਹੇ ਹਨ ਅਤੇ ਸਾਡੀ ਰਾਸ਼ਟਰੀ ਖੇਡ ਯੂਥ ਵਿਚ ਮੁੜ ਆਪਣਾ ਪਿਆਰ ਤੇ ਪਛਾਣ ਬਣਾ ਰਹੀ ਹੈ।ਨੌਜਵਾਨ ਖਿਡਾਰੀਆਂ ਦਾ ਉਤਸ਼ਾਹ ਵਧਾਉਂਦਿਆਂ ਸਪਰਿੰਗ ਡੇਲ ਐਜੂਕੇਸ਼ਨਲ ਸੁਸਾਇਟੀ ਦੀ ਡਾਇਰੈਕਟਰ ਡਾ. ਕਿਰਤ ਸੰਧੂ ਚੀਮਾ ਨੇ ਆਪਣੇ ਪਿਤਾ ਸਵਰਗੀ ਡਾ. ਸ਼ਿਵਿੰਦਰ ਸਿੰਘ ਸੰਧੂ ਨੂੰ ਇਕ ਖੇਡ ਪ੍ਰੇਮੀ ਵਜੋਂ ਯਾਦ ਕੀਤਾ।ਸਕੂਲ ਦੇ ਪ੍ਰਿੰਸੀਪਲ ਰਾਜੀਵ ਕੁਮਾਰ ਸ਼ਰਮਾ ਨੇ ਕਿਹਾ ਕਿ ਖੇਡਾਂ ਸਪਰਿੰਗ ਡੇਲ ‘ਚ ਅਪਣਾਈ ਜਾਂਦੀ ਪੜ੍ਹਨ-ਪੜ੍ਹਾਉਣ ਦੀ ਵਿਧੀ ਦਾ ਇਕ ਅਟੁੱਟ ਅੰਗ ਰਹੀਆਂ ਹਨ।
Ad Position 22
No active advertisement
ਪਿਛਲੀ ਖ਼ਬਰ ਚੌਥੇ ਪਾਤਿਸ਼ਾਹ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ: ਜੱਸਾ ਸਿੰਘ ਰਾਮਗੜ੍ਹੀਆ ਭਵਨ, ਈਸਟ ਮੋਹਨ ਨਗਰ ਵਿਖੇ ਹੋਈ ਕਥਾ ਕੀਰਤਨ ਦੀ... ਅਗਲੀ ਖ਼ਬਰ ਹਾਈਕੋਰਟ ਵਲੋਂ ਹੁਕਮ ਨਾ ਮੰਨਣ ਵਾਲੇ ਤਹਿਸੀਲਦਾਰ ਤੇ ਪਟਵਾਰੀ ਤਲਬ : ਹਰਪਾਲ ਸਿੰਘ ਯੂ.ਕੇ.
Ad Position 24