26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਹਾਈਕੋਰਟ ਵਲੋਂ ਹੁਕਮ ਨਾ ਮੰਨਣ ਵਾਲੇ ਤਹਿਸੀਲਦਾਰ ਤੇ ਪਟਵਾਰੀ ਤਲਬ : ਹਰਪਾਲ ਸਿੰਘ ਯੂ.ਕੇ.

ਅੰਮ੍ਰਿਤਸਰ, 25 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਹਰਪਾਲ ਸਿੰਘ ਯੂ. ਕੇ.

Ad Position 21
No active advertisement
ਹਰਪਾਲ ਸਿੰਘ ਯੂ. ਕੇ. 26-09-2026
ਅੰਮ੍ਰਿਤਸਰ, 25 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਹਰਪਾਲ ਸਿੰਘ ਯੂ. ਕੇ. ਨੇ ਦਾਅਵਾ ਕਰਦਿਆਂ ਦੱਸਿਆ ਕਿ ਮਾਣਯੋਗ ਹਾਈਕੋਰਟ ਵਲੋਂ ਤਹਿਸੀਲਦਾਰ ਅੰਮ੍ਰਿਤਸਰ-2, ਤਹਿਸੀਲਦਾਰ ਅਜਨਾਲਾ, ਤਹਿਸੀਲਦਾਰ ਲੋਪੋਕੇ, ਤਹਿਸੀਲਦਾਰ ਆਟਾਰੀ ਅਤੇ ਪਟਵਾਰੀਆਂ ਨੂੰ ਐੱਫ.ਸੀ.ਆਰ. ਦੇ ਹੁਕਮਾਂ ਨੂੰ ਨਾ ਮੰਨਣ ਦੇ ਸੰਬੰਧ ’ਚ ਤਲਬ ਕੀਤਾ ਹੈ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਗੁਰੂਸਰ ਸਤਲਾਣੀ ਸਾਹਿਬ ਦੀ ਕਮੇਟੀ ਵਲੋਂ ਡਿਪਟੀ ਕਮਿਸ਼ਨਰ ਕਾਹਨ ਸਿੰਘ ਪੰਨੂ ਵਲੋਂ ਮਿਤੀ 15-04-2010 ਅਤੇ ਕਮਿਸ਼ਨਰ ਜਲੰਧਰ ਵਲੋਂ ਮਿਤੀ 27-02-2013 ਨੂੰ ਬਾਬਾ ਗੁਰਪਿੰਦਰ ਸਿੰਘ ਚੇਲਾ ਬਾਬਾ ਮੰਗਲ ਸਿੰਘ ਦੇ ਹੱਕ ’ਚ ਜੋ ਕੀਤੇ ਹੋਏ ਇੰਤਕਾਲ ਖਾਰਜ ਕਰ ਦਿੱਤੇ ਸੀ । ਉਨ੍ਹਾਂ ਨੂੰ ਐੱਫ.ਸੀ.ਆਰ. ਨੇ ਮਿਤੀ 28-04-2023 ਨੂੰ ਇਨ੍ਹਾਂ ਇੰਤਕਾਲਾਂ ਨੂੰ ਮੁੜ ਬਹਾਲ ਕਰ ਦਿੱਤਾ ਸੀ।ਮਿਤੀ 26-09-2025 ਮਾਨਯੋਗ ਹਾਈਕੋਰਟ ਦੇ ਹੁਕਮਾਂ ਵਿਚ ਐੱਫ.ਸੀ. ਆਰ. ਦੇ ਆਰਡਰਾਂ ਨੂੰ ਬਰਕਰਾਰ ਰੱਖਿਆ ਗਿਆ ਅਤੇ ਇਨ੍ਹਾਂ ਦੀ ਅਪੀਲ ਨੂੰ ਖਾਰਜ ਕਰ ਦਿੱਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਨੇ ਪਟਵਾਰੀਆ ਨੂੰ ਆਦੇਸ਼ ਜਾਰੀ ਵੀ ਕੀਤੇ ਕਿ ਐਫ.ਸੀ.ਆਰ. ਦੇ ਹੁਕਮਾਂ ਦੀ ਪਾਲਣਾ ਕੀਤੀ ਜਾਵੇ ਪਰ ਇਨ੍ਹਾਂ ਨੇ ਡਿਪਟੀ ਕਮਿਸ਼ਨਰ ਦੇ ਆਰਡਰਾਂ ਦੀ ਵੀ ਕੋਈ ਪ੍ਰਵਾਹ ਨਹੀਂ ਕੀਤੀ ਅਤੇ ਹੁਣ ਮਾਣਯੋਗ ਹਾਈਕੋਰਟ ਨੇ ਤਹਿਸੀਲਦਾਰ ਅੰਮ੍ਰਿਤਸਰ-2, ਅਜਨਾਲਾ, ਲੋਪੋਕੇ, ਅਟਾਰੀ ਅਤੇ ਪਟਵਾਰੀਆਂ ਨੂੰ ਐੱਫ.ਸੀ.ਆਰ. ਦੇ ਹੁਕਮਾਂ ਨੂੰ ਨਾ ਮੰਨਣ ਦੇ ਸੰਬੰਧ ’ਚ ਆਪਣਾ ਜੁਆਬ ਦੇਣ ਲਈ ਤਲਬ ਕਰ ਲਿਆ ਹੈ।ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਇਨ੍ਹਾਂ ਹੁਕਮਾਂ ਦੀ ਪਾਲਣਾ ਕਰਵਾਈ ਜਾਵੇ ਅਤੇ ਇਨ੍ਹਾਂ ਪਟਵਾਰੀਆਂ ਨੂੰ ਸਖ਼ਤ ਆਦੇਸ਼ ਜਾਰੀ ਕੀਤੇ ਜਾਣ ਕਿ ਇਹ ਐੱਫ. ਸੀ. ਆਰ. ਦੇ ਹੁਕਮਾਂ ਦੀ ਇਨ-ਬਿੰਨ ਪਾਲਣਾ ਕਰਨ, ਕਿਉਂਕਿ ਇਨ੍ਹਾਂ ਇੰਤਕਾਲਾਂ ਸੰਬੰਧੀ ਕਿਸੇ ਵੀ ਅਦਾਲਤ ’ਚ ਕੋਈ ਕੇਸ ਨਹੀਂ ਚਲਦਾ ਅਤੇ ਨਾ ਹੀ ਕੋਈ ਸਟੇਅ ਹੋਇਆ ਹੈ।
Ad Position 22
No active advertisement
ਪਿਛਲੀ ਖ਼ਬਰ ਸਪਰਿੰਗ ਡੇਲ ਸਕੂਲ ਵਿਖੇ ਡਾ. ਸ਼ਿਵਿੰਦਰ ਸਿੰਘ ਸੰਧੂ ਮੈਮੋਰੀਅਲ ਕੱਪ 2026 ਕਰਵਾਇਆ ਅਗਲੀ ਖ਼ਬਰ ਹੁਣ ਨੌਜਵਾਨਾਂ ’ਚ ਲਗਾਤਾਰ ਵੱਧ ਰਹੇ ਨੇ ਦਿਲ ਦੇ ਦੌਰੇ ਬਣ ਰਹੇ ਮੌਤ ਦਾ ਕਾਰਨ : ਫੋਰਟਿਸ
Ad Position 24