22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਰਾਜ ਪੱਧਰੀ ਕਲਾ ਮੁਕਾਬਲੇ ਲਈ ਗੁਰਇਬਾਦਤ ਸਿੰਘ ਦੀ ਚੋਣ

ਜੰਡਿਆਲਾ ਗੁਰੂ, 21 ਸਤੰਬਰ (ਅੰਮ੍ਰਿਤ ਪਾਲ ਸਿੰਘ)-ਕਿਸੇ ਵੀ ਮੰਜ਼ਿਲ ਨੂੰ ਫ਼ਤਹਿ ਕਰਨ ਲਈ ਮਨੋਬਲ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ। ਇਸੇ ਮਨੋਬਲ ਨਾਲ ਵਿਦਿਆ ਅਤੇ ਕਲਾ ਦੇ ਖੇਤਰ ਵਿਚ ਵਿਦਿਆਰਥੀ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਕੇ ਆਪਣੇ ਮਾਪਿਆਂ ਅਤੇ ਅਧਿਆਪਕਾਂ ਦਾ ਨਾਮ ਰੌਸ਼ਨ ਕਰ ਸਕਦੇ ਹਨ।

Ad Position 21
No active advertisement
ਅਜੀਤ ਡੈਸਕ 22-09-2026
ਜੰਡਿਆਲਾ ਗੁਰੂ, 21 ਸਤੰਬਰ (ਅੰਮ੍ਰਿਤ ਪਾਲ ਸਿੰਘ)-ਕਿਸੇ ਵੀ ਮੰਜ਼ਿਲ ਨੂੰ ਫ਼ਤਹਿ ਕਰਨ ਲਈ ਮਨੋਬਲ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ। ਇਸੇ ਮਨੋਬਲ ਨਾਲ ਵਿਦਿਆ ਅਤੇ ਕਲਾ ਦੇ ਖੇਤਰ ਵਿਚ ਵਿਦਿਆਰਥੀ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਕੇ ਆਪਣੇ ਮਾਪਿਆਂ ਅਤੇ ਅਧਿਆਪਕਾਂ ਦਾ ਨਾਮ ਰੌਸ਼ਨ ਕਰ ਸਕਦੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅਲਫ਼ਾ ਲੈਬੋਰਟਰੀ ਜੰਡਿਆਲਾ ਗੁਰੂ ਦੇ ਸੰਚਾਲਕ ਸਤਨਾਮ ਸਿੰਘ ਖ਼ਾਲਸਾ ਵਾਸੀ ਪਿੰਡ ਮੱਲ੍ਹੀਆਂ ਨੇ ਕੀਤਾ। ਉਨ੍ਹਾਂ ਦੱਸਿਆ ਕਿ ਸਿੱਖਿਆ ਅਤੇ ਕਲਾ ਮੰਚ ਵਲੋਂ ਕਰਵਾਏ ਗਏ ‘ਨਵੇਂ ਦਿਸਹੱਦੇ’ ਰਾਜ ਪੱਧਰੀ ਆਨਲਾਈਨ ਕਲਾ ਮੁਕਾਬਲੇ-2026 ਵਿਚ ਬੇਰਿੰਗ ਸਕੂਲ ਜੰਡਿਆਲਾ ਗੁਰੂ, ਅੰਮ੍ਰਿਤਸਰ ਦੀ ਛੇਵੀਂ ਜਮਾਤ ਦੇ ਵਿਦਿਆਰਥੀ ਗੁਰਇਬਾਦਤ ਸਿੰਘ ਪੁੱਤਰ ਜਗਨਦੀਪ ਸਿੰਘ ਨੇ ਚਿੱਤਰਕਾਰੀ ਵਿਚ ਆਪਣੀ ਕਲਾ-ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਚਿੱਤਰਕਾਰੀ ਦੇ ਪ੍ਰਾਇਮਰੀ ਪ੍ਰਾਈਵੇਟ ਵਰਗ ਵਿਚੋਂ ਗੁਰਇਬਾਦਤ ਸਿੰਘ ਦੀ ਰਾਜ ਪੱਧਰੀ ਆਫ਼ਲਾਈਨ ਕਲਾ ਮੁਕਾਬਲੇ-2026 ਲਈ ਚੋਣ ਹੋਈ ਹੈ। ਵਿਦਿਆਰਥੀ ਦੀ ਇਸ ਪ੍ਰਾਪਤੀ ’ਤੇ ਸਕੂਲ ਦੇ ਚੇਅਰਮੈਨ ਬਿਸ਼ਪ ਮਨੋਜ ਚਰਨ ਅਤੇ ਪ੍ਰਿੰ: ਸ੍ਰੀਮਤੀ ਹੈਬਰੋਨਿਕਾ ਦਾਸ ਨੇ ਗੁਰਇਬਾਦਤ ਸਿੰਘ, ਉਸ ਦੇ ਮਾਪਿਆਂ ਅਤੇ ਕਲਾ ਅਧਿਆਪਕਾ ਸ੍ਰੀਮਤੀ ਦਰਸ਼ਨ ਕੌਰ ਨੂੰ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ‘ਮਾਨ ਦੇ ਮੁਨਾਫ਼ੇ’ ਪ੍ਰੋਗਰਾਮ ਤਹਿਤ ਲੋਕ ਹਿਤ ਕੰਮਾਂ ਦੀ ਜਾਣਕਾਰੀ ਘਰ ਘਰ ਪਹੁੰਚਾਵਾਂਗੇ-ਪ੍ਰਧਾਨ ਲੁੱਧੜ ਅਗਲੀ ਖ਼ਬਰ ਆਨੰਦ ਕਾਲਜ ਜੇਠੂਵਾਲ ਦੀਆਂ ਵਿਦਿਆਰਥਣਾਂ ਨੇ ਬੀ.ਐੱਸ.ਸੀ ਨਰਸਿੰਗ ਸੱਤਵੇਂ ਸਮੈਸਟਰ ਦੇ ਆਏ ਨਤੀਜਿਆਂ ’ਚ ਮੱਲ੍ਹਾਂ ਮਾਰੀਆਂ
Ad Position 24