ਨੈਸ਼ਨਲ ਹਾਈਵੇ ਵਲੋਂ ਰੋਕੇ ਜਾ ਰਹੇ ਰਸਤੇ ਦਾ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਲਿਆ ਜਾਇਜ਼ਾ
ਚੌਕ ਮਹਿਤਾ, 21 ਸਤੰਬਰ (ਜਗਦੀਸ਼ ਸਿੰਘ ਬਮਰਾਹ)- ਬੁੱਟਰ ਸ਼ੂਗਰ ਮਿਲ ਤੋਂ ਖਲਚੀਆਂ ਵੱਲ ਨੂੰ ਜਾਂਦੀ ਡਰੇਨ ਦੀ ਪਟੜੀ ਦੇ ਨਾਲ 22 ਫੁੱਟ ਦਾ ਜੋ ਨੰਬਰੀ ਰਸਤਾ ਹੈ, ਉਸ ਰਸਤੇ ਉੱਪਰ ਬੁੱਟਰ ਰੋਡ ਤੋਂ ਲੈ ਕੇ ਨਾਥ ਦੀ ਖੂਹੀ ਤੋਂ ਰਈਆ ਜਾਣ ਵਾਲੀ ਸੜਕ ਤੱਕ 18 ਫੁੱਟ ਚੌੜੀ ਨਵੀਂ ਸੜਕ, ਅੱਜ ਤੋਂ ਤਕਰੀਬਨ ਛੇ ਮਹੀਨੇ ਪਹਿਲਾਂ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ.
ਚੌਕ ਮਹਿਤਾ, 21 ਸਤੰਬਰ (ਜਗਦੀਸ਼ ਸਿੰਘ ਬਮਰਾਹ)- ਬੁੱਟਰ ਸ਼ੂਗਰ ਮਿਲ ਤੋਂ ਖਲਚੀਆਂ ਵੱਲ ਨੂੰ ਜਾਂਦੀ ਡਰੇਨ ਦੀ ਪਟੜੀ ਦੇ ਨਾਲ 22 ਫੁੱਟ ਦਾ ਜੋ ਨੰਬਰੀ ਰਸਤਾ ਹੈ, ਉਸ ਰਸਤੇ ਉੱਪਰ ਬੁੱਟਰ ਰੋਡ ਤੋਂ ਲੈ ਕੇ ਨਾਥ ਦੀ ਖੂਹੀ ਤੋਂ ਰਈਆ ਜਾਣ ਵਾਲੀ ਸੜਕ ਤੱਕ 18 ਫੁੱਟ ਚੌੜੀ ਨਵੀਂ ਸੜਕ, ਅੱਜ ਤੋਂ ਤਕਰੀਬਨ ਛੇ ਮਹੀਨੇ ਪਹਿਲਾਂ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਬਣਾ ਕੇ ਇਲਾਕਾ ਨਿਵਾਸੀਆਂ ਨੂੰ ਵੱਡੀ ਸਹੂਲਤ ਦਿੱਤੀ ਸੀ ਪਰ ਇਸ ਸੜਕ ਨੂੰ ਨਵੇਂ ਬਣ ਰਹੇ ਨੈਸ਼ਨਲ ਹਾਈਵੇ ਅਥਾਰਟੀ ਵਾਲਿਆਂ ਨੇ ਹੇਠਾਂ ਦੀ ਪੁੱਲ ਨਾ ਦੇ ਕੇ ਬਿਲਕੁਲ ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਸ ਕਾਰਨ ਪਿੰਡ ਧਰਦਿਉ ਵਾਲਿਆਂ ਨੇ ਉੱਥੇ ਧਰਨਾ ਲਾ ਕੇ ਪਿਛਲੇ ਅੱਠ ਦਸ ਦਿਨਾਂ ਤੋਂ ਨੈਸ਼ਨਲ ਹਾਈਵੇ ਦਾ ਕੰਮ ਰੁਕਵਾ ਦਿੱਤਾ ਹੈ। ਜੇਕਰ ਨੈਸ਼ਨਲ ਹਾਈਵੇ ਵਾਲੇ ਮਿੱਟੀ ਪਾ ਕੇ ਹਾਈਵੇ ਚਾਲੂ ਕਰਦੇ ਹਨ ਤਾਂ ਦਾਊਦ , ਰਜ਼ਧਾਨ, ਸੁਧਾਰ ,ਵਡਾਲਾ, ਭਲਾਈਪੁਰ ,ਧਰਦਿਉ ਅਤੇ ਹੋਰ ਕਈ ਪਿੰਡਾਂ ਤੋਂ ਉਸ ਸੜਕ ’ਤੇ ਸ਼ੂਗਰ ਮਿੱਲ ਬੁੱਟਰ ਸਿਵੀਆਂ ਵਿਚ ਆਉਣ ਵਾਲੀਆਂ ਗੰਨਾਂ , ਚੁਕੰਦਰ, ਮੱਕੀ ਦੀਆਂ ਟਰਾਲੀਆਂ ਅਤੇ ਬਾਕੀ ਇਲਾਕਾ ਨਿਵਾਸੀਆਂ ਨੂੰ ਹੋਰ ਕੰਮਾਂ ਲਈ ਰਸਤੇ ਦੀ ਵਰਤੋਂ ਕਰਨ ਤੋਂ ਵਾਂਝਿਆਂ ਹੋਣਾ ਪਵੇਗਾ ਅਤੇ ਇਹ ਸੱਤ ਅੱਠ ਕਰੋੜ ਵਿਚ ਬਣੀ ਸੜਕ ਬੇਕਾਰ ਹੋ ਜਾਵੇਗੀ। ਨਗਰ ਨਿਵਾਸੀਆਂ ਦੀ ਮੰਗ ਤੇ ਅੱਜ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਆਪਣੀ ਸਮੁੱਚੀ ਟੀਮ ਨਾਲ ਇਸ ਧਰਨੇ ਵਿਚ ਪਹੁੰਚ ਕੇ ਇਲਾਕਾ ਵਾਸੀਆਂ ਅਤੇ ਧਰਨਾਕਾਰੀਆਂ ਦੀਆਂ ਮੁਸ਼ਕਿਲਾਂ ਸੁਣੀਆਂ। ਉਨ੍ਹਾਂ ਨਾਲ ਚੇਅਰਮੈਨ ਮਾਰਕੀਟ ਕਮੇਟੀ ਲਖਵਿੰਦਰ ਸਿੰਘ, ਬਲਾਕ ਪ੍ਰਧਾਨ ਅਜੇ ਗਾਂਧੀ, ਮਾਸਟਰ ਦਿਲਬਾਗ ਸਿੰਘ ਦਿਆਲਗੜ, ਸਰਪੰਚ ਪ੍ਰਗਟ ਸਿੰਘ ਬਲ ਬੁਟਰ, ਸਰਪੰਚ ਸੁਖਜਿੰਦਰ ਸੋਨੀ, ਉਮਰਾਜ ਸਿੰਘ ਪ੍ਰਧਾਨ ਬੀ ਕੇ ਯੂ(ਰਾਜੇਵਾਲ), ਨਿਸ਼ਾਨ ਸਿੰਘ ਸਰਪੰਚ,ਅਜੈਬ ਸਿੰਘ ਕਾਮਰੇਡ, ਸਾਬਕਾ ਮੈਂਬਰ ਅਨੋਖ ਸਿੰਘ, ਸਾਹਿਬ ਸਿੰਘ, ਰੂਪ ਸਿੰਘ, ਅਮਰਜੀਤ ਸ਼ਾਹ, ਅਨੋਖ ਸਿੰਘ ਹਸਨਪੁਰ, ਗੁਰਿੰਦਰ ਪਾਲ ਸਿੰਘ, ਮਹਿੰਦਰ ਸਿੰਘ ,ਗੁਰਬਿੰਦਰ ਬਿੰਦਾ (ਚਾਰੇ ਮੌਜੂਦਾ ਮੈਂਬਰ ਪੰਚਾਇਤ), ਬੱਬੀ ਮਹਿਤਾ, ਹੋਰ ਮੁਹਤਬਰ ਅਤੇ ਬੀਬੀਆਂ ਭੈਣਾਂ ਹਾਜ਼ਰ ਸਨ । ਸਾਬਕਾ ਸਰਪੰਚ ਰਣਜੀਤ ਸਿੰਘ ਸ਼ਾਹ ਨੇ ਮੰਤਰੀ ਸਾਹਿਬ ਦਾ ਧਰਨੇ ਵਾਲੀ ਜਗ੍ਹਾ ’ਤੇ ਪਹੁੰਚਣ ਲਈ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਧਰਨਾ ਲੱਗਣ ਦੇ ਕਾਰਨ ਅਤੇ ਆਉਣ ਵਾਲੀਆਂ ਮੁਸ਼ਕਿਲਾਂ ਸੰਬੰਧੀ ਵਿਸਥਾਰ ਵਿਚ ਚਾਨਣਾ ਪਾਇਆ ।