19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਡਾਕ ਸਮੱਗਰੀ ਦੀ ਬੁਕਿੰਗ ਲਈ ਪਿਕਅੱਪ ਵਾਹਨ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਅੰਮ੍ਰਿਤਸਰ, 18 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਚਰਨਜੀਤ ਸਿੰਘ ਸੀਨੀਅਰ ਸੁਪਰਡੈਂਟ ਮੁੱਖ ਡਾਕ ਘਰ ਅੰਮ੍ਰਿਤਸਰ ਮੰਡਲ ਵਲੋਂ ਅੰਮ੍ਰਿਤਸਰ ਮੁੱਖ ਡਾਕ ਘਰ ਤੋਂ ਡਾਕ ਸਮੱਗਰੀ ਦੀ ਪਿਕਅੱਪ ਤੇ ਬੁਕਿੰਗ ਲਈ ਸਮਰਪਿਤ ਵੱਡੇ ਵਾਹਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਚਰਨਜੀਤ ਸਿੰਘ ਨੇ ਕਿਹਾ ਕਿ ਡਾਕ ਵਿਭਾਗ ਡਾਕ ਸੇਵਾ-ਜਨ ਸੇਵਾ ਤਹਿਤ ਬਲਕ ਗਾਹਕਾਂ ਨੂੰ ਘਰ-ਘਰ ਡਾਕ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ।

Ad Position 21
No active advertisement
ਅਜੀਤ ਡੈਸਕ 19-09-2026
ਅੰਮ੍ਰਿਤਸਰ, 18 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਚਰਨਜੀਤ ਸਿੰਘ ਸੀਨੀਅਰ ਸੁਪਰਡੈਂਟ ਮੁੱਖ ਡਾਕ ਘਰ ਅੰਮ੍ਰਿਤਸਰ ਮੰਡਲ ਵਲੋਂ ਅੰਮ੍ਰਿਤਸਰ ਮੁੱਖ ਡਾਕ ਘਰ ਤੋਂ ਡਾਕ ਸਮੱਗਰੀ ਦੀ ਪਿਕਅੱਪ ਤੇ ਬੁਕਿੰਗ ਲਈ ਸਮਰਪਿਤ ਵੱਡੇ ਵਾਹਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਚਰਨਜੀਤ ਸਿੰਘ ਨੇ ਕਿਹਾ ਕਿ ਡਾਕ ਵਿਭਾਗ ਡਾਕ ਸੇਵਾ-ਜਨ ਸੇਵਾ ਤਹਿਤ ਬਲਕ ਗਾਹਕਾਂ ਨੂੰ ਘਰ-ਘਰ ਡਾਕ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਹੁਣ ਬਲਕ ਵਪਾਰੀ, ਈ-ਕਾਮਰਸ ਵਿਕਰੇਤਾ ਅਤੇ ਸੰਸਥਾਵਾਂ ਆਪਣੀ ਸਪੀਡ ਪੋਸਟ, ਰਜਿਸਟਰਡ ਡਾਕ, ਪਾਰਸਲ ਤੇ ਬਿਜ਼ਨਸ ਪਾਰਸਲ ਸਿੱਧੇ ਆਪਣੇ ਘਰਾਂ/ ਦੁਕਾਨਾਂ/ ਦਫ਼ਤਰਾਂ ਤੋਂ ਬਿਨਾਂ ਕਿਸੇ ਵਾਧੂ ਖਰਚੇ ਦੇ ਪਿਕਅੱਪ ਕਰਵਾ ਸਕਦੇ ਹਨ। ਪਹਿਲਾਂ ਇਹ ਸਹੂਲਤ ਛੋਟੇ ਵਾਹਨਾਂ ਰਾਹੀਂ ਦਿੱਤੀ ਜਾ ਰਹੀ ਸੀ, ਜਿਸ ਕਾਰਨ ਵੱਡੇ ਪਾਰਸਲਾਂ ਨੂੰ ਡਾਕਘਰ ਤੱਕ ਪਹੁੰਚਾਉਣ ਵਿਚ ਮੁਸ਼ਕਲ ਆ ਰਹੀ ਸੀ। ਹੁਣ ਇਸ ਕੰਮ ਲਈ ਵੱਡਾ ਵਾਹਨ ਲਗਾਇਆ ਗਿਆ ਹੈ ਜੋ ਦਫ਼ਤਰੀ ਸਮੇਂ ਦੌਰਾਨ ਗਾਹਕਾਂ ਦੀ ਥਾਂ ਤੋਂ ਪਾਰਸਲ ਪਿਕ ਕਰਕੇ ਡਾਕਘਰ ਵਿਚ ਲਿਆਵੇਗਾ ਤੇ ਉਸੇ ਦਿਨ ਬੁਕਿੰਗ ਕੀਤੀ ਜਾਵੇਗੀ। ਇਸ ਤੋਂ ਇਲਾਵਾ ਕੋਈ ਵੀ ਨਵਾਂ ਗਾਹਕ ਜੋ ਬੀ. ਐੱਨ. ਪੀ. ਐੱਲ. ਗਾਹਕ ਨਹੀਂ ਹੈ ਤੇ ਉਸ ਕੋਲ ਜ਼ਿਆਦਾ ਮਾਤਰਾ ‘ਚ ਪਾਰਸਲ ਹਨ, ਉਹ ਵੀ ਬੀ. ਪੀ. ਐੱਸ. ਅੰਮ੍ਰਿਤਸਰ ਦੇ ਵਟਸਐਪ ਗਰੁੱਪ ‘ਚ ਐਡ ਹੋ ਕੇ ਇਸ ਸੇਵਾ ਦਾ ਲਾਭ ਲੈ ਸਕਦਾ ਹੈ। ਅਜਿਹੇ ਖਪਤਕਾਰਾਂ ਲਈ ਬੀ. ਪੀ. ਐੱਸ. ਅੰਮ੍ਰਿਤਸਰ ‘ਚ ਵਿਸ਼ੇਸ਼ ਵਟਸਐਪ ਗਰੁੱਪ ਬਣਾਇਆ ਗਿਆ ਹੈ ਤਾਂ ਜੋ ਸਾਰੇ ਗਾਹਕਾਂ ਨੂੰ ਇਹ ਸਹੂਲਤ ਤੇਜ਼ ਗਤੀ ਨਾਲ ਪ੍ਰਦਾਨ ਕੀਤੀ ਜਾ ਸਕੇ। ਉਨ੍ਹਾਂ ਅੰਮ੍ਰਿਤਸਰ ਦੀ ਜਨਤਾ ਨੂੰ ਅਪੀਲ ਕੀਤੀ ਕਿ ਉਹ ਭਾਰਤੀਯ ਡਾਕ ਘਰ ਦੀ ਇਸ ਸੁਵਿਧਾਜਨਕ, ਕਿਫਾਇਤੀ ਅਤੇ ਭਰੋਸੇਮੰਦ ਪਿਕਅੱਪ ਸਹੂਲਤ ਦਾ ਲਾਭ ਉਠਾਉਣ, ਜੋ ਰੀਅਲ-ਟਾਈਮ ਟਰੈਕਿੰਗ ਦੇ ਨਾਲ ਪੂਰੇ ਭਾਰਤ ‘ਚ ਕਨੈਕਟੀਵਿਟੀ ਪ੍ਰਦਾਨ ਕਰਦੀ ਹੈ।
Ad Position 22
No active advertisement
ਪਿਛਲੀ ਖ਼ਬਰ ਦਿਵਯ ਜੋਤੀ ਜਾਗ੍ਰਤੀ ਸੰਸਥਾਨ ਦਾ ਨਸ਼ਾ ਮੁਕਤ ਭਾਰਤ ਲਈ ਸਾਰਥਕ ਉਪਰਾਲਾ ਅਗਲੀ ਖ਼ਬਰ ਸਟਾਲਵਰਟਸ ਵਰਲਡ ਸਕੂਲ ਨੇ ਸਟੀਮ ਐਜੂਕੇਸ਼ਨ ਸਿੱਖਿਆ ’ਤੇ ਦੋ-ਰੋਜ਼ਾ ਵਰਕਸ਼ਾਪ
Ad Position 24