ਨਿਪਾਲ ਹੜ੍ਹ ਪੀੜਤਾਂ ਲਈ ਆਰਥਿਕ ਸਹਾਇਤਾ ਅਤੇ ਸ਼ਾਂਤੀ ਪ੍ਰਾਰਥਨਾ ਸਮਾਗਮ
ਅੰਮ੍ਰਿਤਸਰ, 9 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਫ੍ਰੀ ਪਰਿਵਾਰ ਕਾਊਂਸਲਿੰਗ ਸੈਂਟਰ ਅਤੇ ਜਨ ਕਲਿਆਣ ਸੰਗਠਨ ਵਲੋਂ ਨੇਪਾਲ ਵਿਚ ਆਈ ਭਿਆਨਕ ਹੜ੍ਹ ਦੀ ਤ੍ਰਾਸਦੀ ਨਾਲ ਪ੍ਰਭਾਵਿਤ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟ ਕਰਨ, ਵਿਛੜੀਆਂ ਰੂਹਾਂ ਦੀ ਸ਼ਾਂਤੀ ਲਈ ਪ੍ਰਾਰਥਨਾ ਕਰਨ ਅਤੇ ਪੀੜਤਾਂ ਦੀ ਸਹਾਇਤਾ ਲਈ ਆਰਥਿਕ ਸਹਿਯੋਗ ਇਕੱਠਾ ਕਰਨ ਦੇ ਉਦੇਸ਼ ਨਾਲ ‘ਦਾਨ–ਮਨੁੱਖਤਾ ਦੀ ਪਹਿਚਾਣ’ ਪ੍ਰੋਗਰਾਮ ਦੋਵਾਂ ਸੰਸਥਾਵਾਂ ਦੀ ਸੰਸਥਾਪਕ ਡਾ. ਸਵਰਾਜ ਗਰੋਵਰ ਦੇ ਨਿਰਦੇਸ਼ਨ ਹੇਠ ਕਰਵਾਇਆ ਗਿਆ।
ਸ਼
ਸ਼ਹਿਜ਼ਾਦਾ ਨੰਦ ਕਾਲਜ ਦੇ ਜਨਾਰਧਨ ਸ਼ਰਮਾ ਤੇ ਰਿਤੂ ਨਿਰਮਲ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ ਵਲੋਂ ਸਨਮਾਨਿਤ
ਜਲੰਧਰ ਸ਼ਹਿਰੀ + ਦਿਹਤੀ
10-09-2026
ਅੰਮ੍ਰਿਤਸਰ, 9 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਫ੍ਰੀ ਪਰਿਵਾਰ ਕਾਊਂਸਲਿੰਗ ਸੈਂਟਰ ਅਤੇ ਜਨ ਕਲਿਆਣ ਸੰਗਠਨ ਵਲੋਂ ਨੇਪਾਲ ਵਿਚ ਆਈ ਭਿਆਨਕ ਹੜ੍ਹ ਦੀ ਤ੍ਰਾਸਦੀ ਨਾਲ ਪ੍ਰਭਾਵਿਤ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟ ਕਰਨ, ਵਿਛੜੀਆਂ ਰੂਹਾਂ ਦੀ ਸ਼ਾਂਤੀ ਲਈ ਪ੍ਰਾਰਥਨਾ ਕਰਨ ਅਤੇ ਪੀੜਤਾਂ ਦੀ ਸਹਾਇਤਾ ਲਈ ਆਰਥਿਕ ਸਹਿਯੋਗ ਇਕੱਠਾ ਕਰਨ ਦੇ ਉਦੇਸ਼ ਨਾਲ ‘ਦਾਨ–ਮਨੁੱਖਤਾ ਦੀ ਪਹਿਚਾਣ’ ਪ੍ਰੋਗਰਾਮ ਦੋਵਾਂ ਸੰਸਥਾਵਾਂ ਦੀ ਸੰਸਥਾਪਕ ਡਾ. ਸਵਰਾਜ ਗਰੋਵਰ ਦੇ ਨਿਰਦੇਸ਼ਨ ਹੇਠ ਕਰਵਾਇਆ ਗਿਆ। ਸਮਾਜ ਸੇਵਿਕਾ ਪ੍ਰਿੰ: ਰਮਾ ਮਹਾਜਨ ਨੇ ਕਿਹਾ ਕਿ ਕੁਦਰਤ ਨਾਲ ਬੇਲੋੜੀ ਛੇੜਛਾੜ ਅਤੇ ਵਾਤਾਵਰਨ ਦਾ ਅਸੰਤੁਲਨ ਅਜਿਹੀਆਂ ਤ੍ਰਾਸਦੀਆਂ ਨੂੰ ਵਧਾਉਂਦਾ ਹੈ। ਪ੍ਰਸਿੱਧ ਸਾਹਿਤਕਾਰ ਡਾ. ਕਿਰਨ ਖੰਨਾ ਨੇ ਕਿਹਾ ਕਿ ਨੇਪਾਲ ਦੇ ਹੜ੍ਹ ਪੀੜਤਾਂ ਦੀ ਸੰਕਟ ਦੀ ਘੜੀ ਵਿਚ ਮਦਦ ਲਈ ਅੱਗੇ ਆਉਣਾ ਹੀ ਸੱਚੀ ਮਨੁੱਖਤਾ ਹੈ। ਡਾ. ਸਵਰਾਜ ਗਰੋਵਰ ਨੇ ਕਿਹਾ ਕਿ ਨੇਪਾਲ ਇਸ ਸਮੇਂ ਇਨਸਾਨੀਅਤ ਨਿਭਾਉਣ ਲਈ ਸਾਨੂੰ ਪੁਕਾਰ ਰਿਹਾ ਹੈ। ਯੋਗ ਕੇਂਦਰ ਦੀ ਮੁਖੀ ਕੁਲਵਿੰਦਰ ਕੌਰ ਨੇ ਸੇਵਾ ਅਤੇ ਸਹਿਯੋਗ ਨੂੰ ਮਨੁੱਖੀ ਜੀਵਨ ਦਾ ਸਰਵੋਤਮ ਧਰਮ ਦੱਸਿਆ। ਪ੍ਰੋਗਰਾਮ ਵਿਚ ਖਜ਼ਾਨਚੀ ਸਰੋਜ ਚਾਵਲਾ ਅਤੇ ਵੀਨਾ ਮਹਾਜਨ ਨੇ ਕਿਹਾ ਕਿ ਪੀੜਤਾਂ ਲਈ ਕੀਤਾ ਗਿਆ ਛੋਟਾ ਜਿਹਾ ਸਹਿਯੋਗ ਵੀ ਉਨ੍ਹਾਂ ਲਈ ਵੱਡਾ ਸਹਾਰਾ ਬਣ ਸਕਦਾ ਹੈ। ਇਸ ਮੌਕੇ ਸਨੇਹ ਅਰੋੜਾ, ਹਰਜੀਤ ਬਮਰਾਹ, ਸੁਸ਼ਮਾ ਗਰੋਵਰ, ਪ੍ਰਵੀਨ ਕੌਰ, ਇੰਦਰਾ ਧਵਨ ਅਤੇ ਦਿਵਿਆ ਅਰੋੜਾ ਨੇ ਕਿਹਾ ਕਿ ਸਾਡਾ ਥੋੜ੍ਹਾ ਜਿਹਾ ਦਾਨ ਵੀ ਪੀੜਤ ਬੱਚਿਆਂ ਦੇ ਚਿਹਰਿਆਂ ’ਤੇ ਮੁਸਕਾਨ ਵਾਪਸ ਲਿਆ ਸਕਦਾ ਹੈ।ਇਸ ਮੌਕੇ ਨੀਰੂ ਭਾਟੀਆ, ਰਸ਼ਮੀ ਅਰੋੜਾ, ਦਲਜੀਤ ਕੌਰ, ਮੰਜੂ ਟੰਡਨ, ਨਿਤਯਮ ਅਰੋੜਾ ਸਮੇਤ ਅਨੇਕਾਂ ਮੈਂਬਰਾਂ ਨੇ ਸਰਗਰਮ ਭਾਗੀਦਾਰੀ ਕਰਦਿਆਂ ਆਪਣਾ ਸਹਿਯੋਗ ਪ੍ਰਦਾਨ ਕੀਤਾ।