09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਪਿੰਡ ਪੱਡੇ ਵਿਖੇ ਲੁਟੇਰਿਆਂ ਵਲੋਂ ਦਿਨ ਦਿਹਾੜੇ ਦੋ ਘਰਾਂ ਨੂੰ ਲੁੱਟਣ ਦੀ ਨਾਕਾਮ ਕੋਸ਼ਿਸ਼

ਰਈਆ, 8 ਸਤੰਬਰ (ਸ਼ਰਨਬੀਰ ਸਿੰਘ ਕੰਗ)-ਇਥੋਂ ਨਜ਼ਦੀਕੀ ਪਿੰਡ ਪੱਡੇ ਵਿਖੇ ਦਿਨ ਦਿਹਾੜੇ ਬੇਖੌਫ ਲੁਟੇਰਿਆਂ ਵਲੋਂ ਦੋ ਘਰਾਂ ਨੂੰ ਨਿਸ਼ਾਨਾ ਬਣਾਉਣ ਦੀ ਨਾਕਾਮ ਕੋਸ਼ਿਸ਼ ਕੀਤੀ ਗਈ। ਜਾਣਕਾਰੀ ਅਨੁਸਾਰ ਸੋਮਵਾਰ ਨੂੰ ਦਿਨੇ 12-22 ’ਤੇ ਦੋ ਲੁਟੇਰੇ ਗੁਰਦੁਆਰਾ ਬਾਬਾ ਜੀਵਨ ਸਿੰਘ ਵਾਲੀ ਗਲੀ ਵਿਚ ਸਥਿਤ ਪੱਤਰਕਾਰ ਹਰਜੀ ਪ੍ਰੀਤ ਸਿੰਘ ਦੇ ਘਰ ਮੂਹਰੇ ਆਏ।

Ad Position 21
repet_subhas-goyals [Copy P29]
ਅਜੀਤ ਡੈਸਕ 09-09-2026
ਰਈਆ, 8 ਸਤੰਬਰ (ਸ਼ਰਨਬੀਰ ਸਿੰਘ ਕੰਗ)-ਇਥੋਂ ਨਜ਼ਦੀਕੀ ਪਿੰਡ ਪੱਡੇ ਵਿਖੇ ਦਿਨ ਦਿਹਾੜੇ ਬੇਖੌਫ ਲੁਟੇਰਿਆਂ ਵਲੋਂ ਦੋ ਘਰਾਂ ਨੂੰ ਨਿਸ਼ਾਨਾ ਬਣਾਉਣ ਦੀ ਨਾਕਾਮ ਕੋਸ਼ਿਸ਼ ਕੀਤੀ ਗਈ। ਜਾਣਕਾਰੀ ਅਨੁਸਾਰ ਸੋਮਵਾਰ ਨੂੰ ਦਿਨੇ 12-22 ’ਤੇ ਦੋ ਲੁਟੇਰੇ ਗੁਰਦੁਆਰਾ ਬਾਬਾ ਜੀਵਨ ਸਿੰਘ ਵਾਲੀ ਗਲੀ ਵਿਚ ਸਥਿਤ ਪੱਤਰਕਾਰ ਹਰਜੀ ਪ੍ਰੀਤ ਸਿੰਘ ਦੇ ਘਰ ਮੂਹਰੇ ਆਏ। ਉਸ ਸਮੇਂ ਉਨ੍ਹਾਂ ਦੀ ਪਤਨੀ ਘਰ ਵਿਚ ਇਕੱਲੀ ਸੀ। ਇਕ ਨੌਜਵਾਨ ਜਿਸ ਨੇ ਆਪਣੇ ਮੋਢਿਆਂ ’ਤੇ ਕਿਟ ਪਾਈ ਹੋਈ ਸੀ ਉਹ ਪਿਛੇ ਹੀ ਖੜ੍ਹਾ ਹੋ ਗਿਆ ਜਦਕਿ ਦੂਜਾ ਘਰ ਦੇ ਗੇਟ ਮੂਹਰੇ ਪਹੁੰਚਿਆ ਤੇ ਗੇਟ ਦਾ ਬਾਹਰਲਾ ਕੁੰਡਾ ਖੋਲ ਕੇ ਜਦ ਅੰਦਰ ਦਾਖਲ ਹੋਣ ਲੱਗਾ ਤਾਂ ਖੁਸ਼ਕਿਸਮਤੀ ਵਜੋਂ ਇਨ੍ਹਾਂ ਦਾ ਕੁੱਤਾ ਘਰ ਦੇ ਵਿਹੜੇ ਵਿਚ ਬੈਠਾ ਹੋਇਆ ਸੀ ਤੇ ਅੰਦਰੋਂ ਉਕਤ ਲੁਟੇਰੇ ਨੂੰ ਪੈ ਗਿਆ ਜਿਸ ਤੋਂ ਡਰਦੇ ਹੋਏ ਇਹ ਲੁਟੇਰੇ ਵਾਰਦਾਤ ਨੂੰ ਬਿਨਾਂ ਅੰਜਾਮ ਦਿਤੇ ਵਾਪਸ ਚਲੇ ਗਏ। ਇਸੇ ਹੀ ਸਮੇਂ ਇਥੋਂ ਕੁਝ ਕੁ ਕਦਮ ਦੂਰ ਜੀਤ ਸਿੰਘ ਦੀ ਲੜਕੀ ਘਰ ਦੇ ਅੰਦਰ ਵਾਲੇ ਕਮਰੇ ਨੂੰ ਤਾਲਾ ਲਾ ਕੇ ਤੇ ਬਾਹਰ ਵਾਲੇ ਗੇਟ ਨੂੰ ਬਿਨਾਂ ਤਾਲਾ ਲਾਏ ਨੇੜੇ ਹੀ ਕਿਸੇ ਕੰਮ ਗਈ ਹੋਈ ਸੀ ਤਾਂ ਲੁਟੇਰੇ ਇਨ੍ਹਾਂ ਦੇ ਘਰ ਦਾਖਲ ਹੋਏ ਤੇ ਕਮਰੇ ਤਾਲਾ ਤੋੜ ਕੇ ਅੰਦਰ ਫੋਲਾ ਫਰਾਲੀ ਕਰਦੇ ਰਹੇ ਪਰ ਕੁਝ ਵੀ ਲਿਜਾਣ ਵਿਚ ਅਸਫਲ ਰਹੇ। ਇਸ ਦੀ ਇਤਲਾਹ ਪੁਲੀਸ ਚੌਂਕੀ ਰਈਆ ਨੂੰ ਦੇ ਦਿਤੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਪੁਲਿਸ ਵਲੋਂ 10ਵੀਂ ਉੱਤਰੀ ਖੇਤਰੀ ਪੁਲਿਸ ਤਾਲਮੇਲ ਕਮੇਟੀ ਮੀਟਿੰਗ ਦੀ ਮੇਜ਼ਬਾਨੀ ਅਗਲੀ ਖ਼ਬਰ ਵਿਧਾਇਕ ਧਾਲੀਵਾਲ ਨੇ ਅਜਨਾਲਾ ’ਚ ‘ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-4’ ਦੇ ਬਲਾਕ ਪੱਧਰੀ ਮੁਕਾਬਲਿਆਂ ਦੀ ਕਰਵਾਈ ਸ਼ੁਰੂਆਤ
Ad Position 24