07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਫ਼ਤਹਿਗੜ੍ਹ ਸ਼ੁਕਰ ਚੱਕ ’ਚ ਸਾਂਝਾ ਐਕਸ਼ਨ ਫਰੰਟ ਸੰਗਠਨ ਵਲੋਂ ਲੋਕ ਮੁਸ਼ਕਿਲਾਂ ਸੁਣੀਆਂ

ਨਵਾਂ ਪਿੰਡ, 6 ਸਤੰਬਰ (ਜਸਪਾਲ ਸਿੰਘ )-ਗਵਾਂਢੀ ਪਿੰਡ ਫ਼ਤਹਿਗੜ੍ਹ ਸ਼ੁੱਕਰ ਚੱਕ ਵਿਖੇ ਬਾਬਾ ਸਰਦੂਲ ਸਿੰਘ ਦੇ ਗ੍ਰਹਿ, ਉਨ੍ਹਾਂ ਦੀ ਅਗਵਾਈ ’ਚ ਸਾਂਝਾ ਐਕਸ਼ਨ ਫਰੰਟ ਸੰਗਠਨ ਤੇ ਸਾਂਝਾ ਐਕਸ਼ਨ ਫਾਊਂਡੇਸ਼ਨ ਦੀ ਹੋਈ ਸਾਂਝੀ ਮੀਟਿੰਗ ਦੌਰਾਨ ਪਹੁੰਚੇ ਫਰੰਟ ਦੇ ਕੌਮੀ ਪ੍ਰਧਾਨ ਪ੍ਰਧਾਨ ਬਾਬਾ ਜੋਗਾ ਸਿੰਘ ਤੇ ਐਡਵੋਕੇਟ ਦਿਨੇਸ਼ ਕੁਮਾਰ ਡਾਇਰੈਕਟਰ, ਸਾਂਝਾ ਐਕਸ਼ਨ ਫਾਊਂਡੇਸ਼ਨ ਵਲੋਂ ਸੂਬਾ ਪੱਧਰ ‘ਤੇ ਲੋਕ ਮੁਸ਼ਕਲਾਂ ਸੁਣਨ ਤੇ ਉਨ੍ਹਾਂ ਦੇ ਹੱਲ ਕੀਤੇ ਜਾਣ ਦੀ ਇਥੋਂ ਸ਼ੁਰੂਆਤ ਕੀਤੀ ਗਈ। ਇਸ ਮੌਕੇ ਸਥਾਨਕ ਵਾਸੀਆਂ ਨੇ ਆਪਣੀਆਂ ਵੱਖ-ਵੱਖ ਸਮਾਜਿਕ, ਪ੍ਰਸ਼ਾਸਕੀ ਤੇ ਨਿੱਜੀ ਸਮੱਸਿਆਵਾਂ ਫਰੰਟ ਸਾਹਮਣੇ ਰੱਖੀਆਂ, ਜਿੰਨ੍ਹਾ ’ਚੋਂ ਕੁਝ ਨੂੰ ਮੌਕੇ ’ਤੇ ਸੰਬੰਧਿਤ ਵਿਭਾਗਾਂ ਤੱਕ ਪਹੁੰਚਾਉਣ ਤੇ ਹੋਰਾਂ ਦੇ ਹੱਲ ਲਈ ਪੀੜਤ ਪਰਿਵਾਰਾਂ ਨੂੰ ਕਾਨੂੰਨੀ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਗਿਆ।

Ad Position 21
repet_subhas-goyals [Copy P29]
ਅਜੀਤ ਡੈਸਕ 07-09-2026
ਨਵਾਂ ਪਿੰਡ, 6 ਸਤੰਬਰ (ਜਸਪਾਲ ਸਿੰਘ )-ਗਵਾਂਢੀ ਪਿੰਡ ਫ਼ਤਹਿਗੜ੍ਹ ਸ਼ੁੱਕਰ ਚੱਕ ਵਿਖੇ ਬਾਬਾ ਸਰਦੂਲ ਸਿੰਘ ਦੇ ਗ੍ਰਹਿ, ਉਨ੍ਹਾਂ ਦੀ ਅਗਵਾਈ ’ਚ ਸਾਂਝਾ ਐਕਸ਼ਨ ਫਰੰਟ ਸੰਗਠਨ ਤੇ ਸਾਂਝਾ ਐਕਸ਼ਨ ਫਾਊਂਡੇਸ਼ਨ ਦੀ ਹੋਈ ਸਾਂਝੀ ਮੀਟਿੰਗ ਦੌਰਾਨ ਪਹੁੰਚੇ ਫਰੰਟ ਦੇ ਕੌਮੀ ਪ੍ਰਧਾਨ ਪ੍ਰਧਾਨ ਬਾਬਾ ਜੋਗਾ ਸਿੰਘ ਤੇ ਐਡਵੋਕੇਟ ਦਿਨੇਸ਼ ਕੁਮਾਰ ਡਾਇਰੈਕਟਰ, ਸਾਂਝਾ ਐਕਸ਼ਨ ਫਾਊਂਡੇਸ਼ਨ ਵਲੋਂ ਸੂਬਾ ਪੱਧਰ ‘ਤੇ ਲੋਕ ਮੁਸ਼ਕਲਾਂ ਸੁਣਨ ਤੇ ਉਨ੍ਹਾਂ ਦੇ ਹੱਲ ਕੀਤੇ ਜਾਣ ਦੀ ਇਥੋਂ ਸ਼ੁਰੂਆਤ ਕੀਤੀ ਗਈ। ਇਸ ਮੌਕੇ ਸਥਾਨਕ ਵਾਸੀਆਂ ਨੇ ਆਪਣੀਆਂ ਵੱਖ-ਵੱਖ ਸਮਾਜਿਕ, ਪ੍ਰਸ਼ਾਸਕੀ ਤੇ ਨਿੱਜੀ ਸਮੱਸਿਆਵਾਂ ਫਰੰਟ ਸਾਹਮਣੇ ਰੱਖੀਆਂ, ਜਿੰਨ੍ਹਾ ’ਚੋਂ ਕੁਝ ਨੂੰ ਮੌਕੇ ’ਤੇ ਸੰਬੰਧਿਤ ਵਿਭਾਗਾਂ ਤੱਕ ਪਹੁੰਚਾਉਣ ਤੇ ਹੋਰਾਂ ਦੇ ਹੱਲ ਲਈ ਪੀੜਤ ਪਰਿਵਾਰਾਂ ਨੂੰ ਕਾਨੂੰਨੀ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਐਡਵੋਕੇਟ ਦਿਨੇਸ਼ ਕੁਮਾਰ ਡਾਇਰੈਕਟਰ, ਸਾਂਝਾ ਐਕਸ਼ਨ ਫਾਊਂਡੇਸ਼ਨ ਨੇ ਕਿਹਾ ਕਿ ਸਾਡਾ ਟੀਚਾ ਇਹ ਹੈ ਕਿ ਹਰ ਲੋੜਵੰਦ ਵਿਅਕਤੀ ਨੂੰ ਬਿਨਾਂ ਕਿਸੇ ਭੇਦਭਾਵ ਦੇ ਕਾਨੂੰਨੀ ਸਹਾਇਤਾ ਤੇ ਸਮਾਜਿਕ ਸਹਿਯੋਗ ਮਿਲੇ। ਅੱਜ ਏਥੇ ਜੋ ਸਮੱਸਿਆਵਾਂ ਸਾਹਮਣੇ ਆਈਆਂ ਹਨ ਉਨ੍ਹਾਂ ਨੂੰ ਤਰਜੀਹ ਦੇ ਅਧਾਰ ’ਤੇ ਸੰਬੰਧਿਤ ਅਧਿਕਾਰੀਆਂ ਅੱਗੇ ਰੱਖਿਆ ਜਾਵੇਗਾ । ਇਸ ਮੌਕੇ ਬਾਬਾ ਸਰਦੂਲ ਸਿੰਘ ਮੁੱਖ ਬੁਲਾਰਾ ਪੰਜਾਬ, ਸਾਹਿਬ ਸਿੰਘ ਮੈਂਬਰ ਵਰਕਿੰਗ ਕਮੇਟੀ ਪੰਜਾਬ, ਸੁਖਪਾਲ ਸਿੰਘ ਦਫ਼ਤਰ ਇੰਚਾਰਜ, ਪਰਮਜੀਤ ਸਿੰਘ ਯੂਥ ਵਿੰਗ ਬਲਾਕ ਪ੍ਰਧਾਨ, ਬਲਜੀਤ ਕੌਰ ਮਹਿਲਾ ਵਿੰਗ ਪ੍ਰਧਾਨ, ਸੁਖਵਿੰਦਰ ਕੌਰ ਭੱਟੀ ਪ੍ਰਧਾਨ ਮਹਿਲਾ ਵਿੰਗ ਮਾਝਾ ਜੋਨ, ਬੰਟੀ ਵੇਰਕਾ ਬਲਾਕ ਪ੍ਰਧਾਨ, ਤੀਰਥ ਸਿੰਘ ਕੋਹਾਲੀ ਪ੍ਰਧਾਨ, ਸ੍ਰੀ ਗੁਰੂ ਰਾਮ ਦਾਸ ਆਟੋ ਯੂਨੀਅਨ ਪੰਜਾਬ, ਸਰਦੂਲ ਸਿਕੰਦਰ ਸਿੰਘ ਯੂਥ ਪ੍ਰਧਾਨ ਪੰਜਾਬ ਤੇ ਵਰਿੰਦਰਪਾਲ ਸਿੰਘ ਆਦਿ ਨੇ ਇਕਜੁੱਟ ਹੋ ਕੇ ਸੰਗਠਨ ਨੂੰ ਜ਼ਮੀਨੀ ਪੱਧਰ ’ਤੇ ਮਜ਼ਬੂਤ ਬਣਾਉਣ ਤੇ ਸਮਾਜ ਦੇ ਹਰ ਵਰਗ ਤੱਕ ਪਹੁੰਚਾਉਣ ਦਾ ਸੰਕਲਪ ਲਿਆ।
Ad Position 22
No active advertisement
ਪਿਛਲੀ ਖ਼ਬਰ ਅਰਸ਼ਦੀਪ ਤੇ ਸਰਬਜੀਤ 2 ਕਿਲੋ ਹੈਰੋਇਨ ਸਮੇਤ ਚੜ੍ਹੇ ਪੁਲਿਸ ਅੜਿੱਕੇ , ਡੀ.ਐੱਸ.ਪੀ. ਜਗਬੀਰ ਸਿੰਘ ਔਲਖ ਨੇ ਕੀਤੇ ਖੁਲਾਸੇ ਅਗਲੀ ਖ਼ਬਰ ਮੋਹਨਜੀਤ ਸਿੰਘ ਉੱਤੇ ਕੀਤਾ ਅਣਮਨੁੱਖੀ ਤਸ਼ੱਦਦ ਅਤਿ ਸ਼ਰਮਨਾਕ ਅਤੇ ਮੰਦਭਾਗਾ-ਸਰਪੰਚ ਨਰਿੰਦਰ ਸਿੰਘ ਕਲਸੀਆਂ
Ad Position 24