ਨਕਲੀ ਦੁੱਧ ਉਤਪਾਦਾਂ ਤੇ ਘਟੀਆ ਗੁਣਵੱਤਾ ਫਾਸਟ ਫੂਡ ਦੀ ਵਿਕਰੀ ਜ਼ੋਰਾਂ ’ਤੇ : ਭੋਮਾ ਤੇ ਠੱਠੇਵਾਲਾ
ਮਜੀਠਾ, 9 ਅਗਸਤ (ਪੱਤਰ ਪ੍ਰੇਰਕ)- ਸਮਾਜ ਸੁਧਾਰ ਸੰਸਥਾ ਪੰਜਾਬ ਦੇ ਪ੍ਰਧਾਨ ਰਣਜੀਤ ਸਿੰਘ ਭੋਮਾ ਤੇ ਕਲਾਕਾਰ ਹਰਭਾਲ ਸਿੰਘ ਠੱਠੇਵਾਲਾ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਦੋਸ਼ ਲਾਉਦਿਆਂ ਕਿਹਾ ਕਿ ਸੰਬੰਧਿਤ ਵਿਭਾਗਾਂ ਦੀ ਲਾਪਰਵਾਹੀ ਕਾਰਨ ਮਜੀਠਾ ਅਤੇ ਆਸ-ਪਾਸ ਦੇ ਖੇਤਰਾਂ ਵਿਚ ਨਕਲੀ ਦੁੱਧ, ਦਹੀਂ, ਪਨੀਰ, ਦੇਸੀ ਘਿਉ ਅਤੇ ਮਿਠਾਈਆਂ ਦੀ ਵਿਕਰੀ ਧੜੱਲੇ ਨਾਲ ਜਾਰੀ ਹੈ, ਜਿਸ ਨਾਲ ਲੋਕਾਂ ਦੀ ਸਿਹਤ ਖ਼ਤਰੇ ਵਿਚ ਪੈ ਰਹੀ ਹੈ। ਉਨ੍ਹਾਂ ਦੋਸ਼ ਲਾਉਂਦਿਆਂ ਕਿਹਾ ਕਿ ਪਿਛਲੇ ਦਿਨੀ ਵੱਖ-ਵੱਖ ਅਖ਼ਬਾਰਾਂ ਤੇ ਸੋਸ਼ਲ ਮੀਡੀਆ ਰਾਹੀਂ ਇਸ ਸੰਬੰਧੀ ਖ਼ਬਰਾਂ ਪ੍ਰਕਾਸ਼ਿਤ ਹੋਣ ਦੇ ਬਾਵਜੂਦ ਵੀ ਫੂਡ ਸਪਲਾਈ ਅਤੇ ਸਿਹਤ ਵਿਭਾਗ ਵਲੋਂ ਕੋਈ ਚੈਕਿੰਗ ਮੁਹਿੰਮ ਨਹੀਂ ਚਲਾਈ ਗਈ।
ਰ
ਰਣਜੀਤ ਸਿੰਘ ਭੋਮਾ ਤੇ ਹਰਭਾਲ ਸਿੰਘ ਠੱਠੇਵਾਲਾ।
10-08-2026
ਮਜੀਠਾ, 9 ਅਗਸਤ (ਪੱਤਰ ਪ੍ਰੇਰਕ)- ਸਮਾਜ ਸੁਧਾਰ ਸੰਸਥਾ ਪੰਜਾਬ ਦੇ ਪ੍ਰਧਾਨ ਰਣਜੀਤ ਸਿੰਘ ਭੋਮਾ ਤੇ ਕਲਾਕਾਰ ਹਰਭਾਲ ਸਿੰਘ ਠੱਠੇਵਾਲਾ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਦੋਸ਼ ਲਾਉਦਿਆਂ ਕਿਹਾ ਕਿ ਸੰਬੰਧਿਤ ਵਿਭਾਗਾਂ ਦੀ ਲਾਪਰਵਾਹੀ ਕਾਰਨ ਮਜੀਠਾ ਅਤੇ ਆਸ-ਪਾਸ ਦੇ ਖੇਤਰਾਂ ਵਿਚ ਨਕਲੀ ਦੁੱਧ, ਦਹੀਂ, ਪਨੀਰ, ਦੇਸੀ ਘਿਉ ਅਤੇ ਮਿਠਾਈਆਂ ਦੀ ਵਿਕਰੀ ਧੜੱਲੇ ਨਾਲ ਜਾਰੀ ਹੈ, ਜਿਸ ਨਾਲ ਲੋਕਾਂ ਦੀ ਸਿਹਤ ਖ਼ਤਰੇ ਵਿਚ ਪੈ ਰਹੀ ਹੈ। ਉਨ੍ਹਾਂ ਦੋਸ਼ ਲਾਉਂਦਿਆਂ ਕਿਹਾ ਕਿ ਪਿਛਲੇ ਦਿਨੀ ਵੱਖ-ਵੱਖ ਅਖ਼ਬਾਰਾਂ ਤੇ ਸੋਸ਼ਲ ਮੀਡੀਆ ਰਾਹੀਂ ਇਸ ਸੰਬੰਧੀ ਖ਼ਬਰਾਂ ਪ੍ਰਕਾਸ਼ਿਤ ਹੋਣ ਦੇ ਬਾਵਜੂਦ ਵੀ ਫੂਡ ਸਪਲਾਈ ਅਤੇ ਸਿਹਤ ਵਿਭਾਗ ਵਲੋਂ ਕੋਈ ਚੈਕਿੰਗ ਮੁਹਿੰਮ ਨਹੀਂ ਚਲਾਈ ਗਈ। ਉਨ੍ਹਾਂ ਕਿਹਾ ਕਿ ਬਾਜ਼ਾਰਾਂ ਵਿਚ ਨਕਲੀ ਦੁੱਧ ਨਾਲ ਤਿਆਰ ਕੀਤੇ ਜਾ ਰਹੇ ਖਾਣ-ਪੀਣ ਦੇ ਪਦਾਰਥ ਖੁੱਲ੍ਹੇਆਮ ਵੇਚੇ ਜਾ ਰਹੇ ਹਨ, ਜਿਸ ਕਾਰਨ ਲੋਕ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਕਸਬੇ ਵਿਚ ਪ੍ਰਵਾਸੀ ਮਜ਼ਦੂਰਾਂ ਵਲੋਂ ਰੇਹੜੀਆਂ ‘ਤੇ ਵੇਚੇ ਜਾ ਰਹੇ ਫਾਸਟ ਫੂਡ ਦੀ ਸਫ਼ਾਈ ਅਤੇ ਗੁਣਵੱਤਾ ਦੀ ਵੀ ਕੋਈ ਨਿਗਰਾਨੀ ਨਹੀਂ ਕੀਤੀ ਜਾ ਰਹੀ। ਭੋਮਾ ਅਤੇ ਠੱਠੇਵਾਲਾ ਨੇ ਸਰਕਾਰ, ਸਿਹਤ ਅਤੇ ਫੂਡ ਸਪਲਾਈ ਵਿਭਾਗ ਤੋਂ ਮੰਗ ਕੀਤੀ ਕਿ ਤੁਰੰਤ ਛਾਪੇਮਾਰੀ ਕਰਕੇ ਨਕਲੀ ਦੁੱਧ ਪਦਾਰਥ ਤੇ ਫਾਸਟ ਫੂਡ ਵੇਚਣ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ।