31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਬਾਬਾ ਸਾਵਣ ਮੱਲ ਜੀ ਤਰਸਿੱਕਾ ਦਾ ਸਲਾਨਾ ਮੇਲਾ ਭਲਕੇ

Ad Position 21
No active advertisement
ਅਜੀਤ ਡੈਸਕ 24-06-2026

ਤਰਸਿੱਕਾ, 23 ਜੂਨ (ਅਤਰ ਸਿੰਘ ਤਰਸਿੱਕਾ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਸਾਵਣ ਮੱਲ ਜੀ ਤਰਸਿੱਕਾ ਦੀ ਯਾਦ ‘ਚ ਸਲਾਨਾ ਮੇਲਾ ਪਿੰਡ ਤਰਸਿਕਾ ਪੱਤੀ ਭਿੰਡਰ ਵਿਖੇ ਪਿੰਡ ਵਾਸੀਆਂ ਤੇ ਇਲਾਕੇ ਦੀ ਸਾਧ ਸੰਗਤ ਦੇ ਸਹਿਯੋਗ ਨਾਲ ਭਲਕੇ 25 ਜੂਨ ਵੀਰਵਾਰ ਨੂੰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ । ਸ੍ਰੀ ਪਵਨ ਮਲ ਸੰਗਾ ਮੁੱਖ ਸੇਵਾਦਾਰ ਅਨੁਸਾਰ ਸਵੇਰੇ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਸਾਰਾ ਦਿਨ ਕੀਰਤਨ ਤੇ ਕਥਾ ਦਾ ਪ੍ਰਵਾਹ ਚਲੇਗਾ। ਇਸ ਸਲਾਨਾ ਮੇਲੇ ‘ਚ ਬਾਬਾ ਗੁਰਜੀਤ ਸਿੰਘ ਮਾਂਗਟ ਮੁੱਖ ਸੇਵਾਦਾਰ ਗੜਗੱਜ ਜਥਾ ਤਰਸਿੱਕਾ, ਬਾਬਾ ਅਜੈਬ ਸਿੰਘ ਜੀ ਮੁੱਖ ਸੇਵਾਦਾਰ ਗੁਰਦੁਆਰਾ ਅਗੰਮਗੜ੍ਹ ਸਾਹਿਬ ਤਰਸਿੱਕਾ, ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿਕਾ ਪ੍ਰਧਾਨ ਕ੍ਰਾਂਤੀਕਾਰੀ ਲੋਕ ਚੇਤਨਾ ਲਹਿਰ, ਬਾਬਾ ਬਲਵੰਤ ਸਿੰਘ ਮਾਂਗਟ, ਬਾਬਾ ਹਰਬੰਸ ਸਿੰਘ, ਨਰੇਸ਼ ਮੱਲ ਸੰਘਾ, ਕਰਨ ਮੱਲਾ, ਨਵਜੋਤ ਸਿੰਘ ਤਰਸਿੱਕਾ, ਹਰਜੋਤ ਸਿੰਘ ਤਰਸਿੱਕਾ ਤੇ ਦਰਸ਼ਨ ਸਿੰਘ ਤਰਸਿੱਕਾ ਆਦਿ ਸੇਵਕ ਹਾਜ਼ਰੀਆਂ ਭਰਨਗੇ । ਗੁਰੂ ਕਾ ਲੰਗਰ ਅਤੁੱਟ ਵਰਤੇਗਾ ਤੇ ਠੰਡੇ ਮਿੱਠੇ ਜਲ ਦੀ ਛਬੀਲ ਵੀ ਲਗਾਈ ਜਾਵੇਗੀ। ਪਿੰਡ ਤੇ ਇਲਾਕੇ ਦੀ ਸਾਧ ਸੰਗਤ ਨੂੰ ਇਸ ਮੇਲੇ ‘ਚ ਹੁੰਮਹੁਮਾ ਕੇ ਪਹੁੰਚਣ ਤੇ ਬਾਬਾ ਸਾਵਣ ਮੱਲ ਤਰਸਿੱਕਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੀ ਅਪੀਲ ਕੀਤੀ ਗਈ ਹੈ।

Ad Position 22
No active advertisement
ਪਿਛਲੀ ਖ਼ਬਰ ਦਫ਼ਤਰ ਅਫ਼ਸਰਾਂ ਤੋਂ ਸੱਖਣੇ, ਵਿਧਾਇਕ ਤੇਲ ਦਾਲ ਵੰਡਣ ਵਿਚ ਰੁੱਝੇ ਅਗਲੀ ਖ਼ਬਰ ਖੰਨਾ ਦੀ ਡਾ. ਸ਼ਿਵਾਨੀ ਸ਼ਰਮਾ ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਚੁਣੇ ਗਏ
Ad Position 24