18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਭਾਰੀ ਭਰਕਮ ਟਰੱਕਾਂ ਨੇ ਰੇਲਵੇ ਸਟੇਸ਼ਨ ਵਾਲੀ ਸੜਕ ਕੀਤੀ ਮਲੀਆਮੇਟ <br/>

Ad Position 21
No active advertisement
ਅਜੀਤ ਡੈਸਕ 01-03-2026
ਗੱਗੋਮਾਹਲ/ਰਮਦਾਸ, 28 ਫਰਵਰੀ (ਬਲਵਿੰਦਰ ਸਿੰਘ ਸੰਧੂ/ਜਸਵੰਤ ਸਿੰਘ ਵਾਹਲਾ)-ਕਸਬਾ ਰਮਦਾਸ ਦੇ ਰੇਲਵੇ ਸਟੇਸ਼ਨ ਨੂੰ ਜੋੜਦੀ ਇਕਲੋਤੀ ਸੜਕ ਦੀ ਅਤਿ ਖਸਤਾ ਹੋ ਚੁੱਕੀ ਹੈ ਇਸ ਸੜਕ ਰਾਹੀਂ ਲੰਘਦੇ ਭਾਰੀ ਭਰਕਮ ਟਰੱਕ ਅਕਸਰ ਸੜਕ ਵਿਚ ਧੱਸ ਜਾਂਦੇ ਹਨ ਜਿਸ ਕਰਕੇ ਸੜਕ 'ਤੇ ਅਵਾਜਾਈ ਬੰਦ ਹੋ ਜਾਂਦੀ ਹੈ ਜਿਸ ਨਾਲ ਰੇਲ ਤੇ ਸਫਰ ਕਰਦੇ ਮੁਸਾਫਰਾਂ ਤੇ ਇਸ ਖੇਤਰ ਵਿਚ ਵੱਸਦੇ ਨਾਗਰਿਕਾਂ, ਸਕੂਲੀ ਬੱਚਿਆਂ ਨੂੰ ਲੈ ਕੇ ਜਾਂਦੀਆਂ ਸਕੂਲ ਵੈਨਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਇਥੇ ਇਹ ਵੀ ਜ਼ਿਕਰਯੋਗ ਹੈ ਕਿ ਸਰਹੱਦੀ ਖੇਤਰ ਦਾ ਰੇਲਵੇ ਸਟੇਸ਼ਨ ਹੋਣ ਕਾਰਨ ਇਸ ਦੀ ਮਹੱਤਤਾ ਵੱਧਦੀ ਹੈ | ਸੜਕ ਦੀ ਤਰਸਯੋਗ ਹਾਲਤ ਇਸ ਰਾਹੀਂ ਗੁਜ਼ਰਦੇ ਵਾਹਨਾਂ ਲਈ ਮੁਸ਼ਕਲਾਂ ਪੈਦਾ ਕਰਦੀ ਹੈ | ਜਿੱਥੇ ਇਸ ਸੜਕ ਰਾਹੀਂ ਮੁਸਾਫਰ ਰੇਲਵੇ ਸਟੇਸ਼ਨ 'ਤੇ ਪਹੁੰਚਦੇ ਹਨ ਉੱਥੇ ਇਹ ਸੜਕ ਪਿੰਡ ਬਾਉਲੀ, ਸ਼ਾਹਪੁਰ ਜਾਜਨ, ਬਟਾਲਾ, ਕਲਾਨੌਰ, ਗੁਰਦਾਸਪੁਰ ਆਦਿ ਨੂੰ ਜਾਣ ਵਾਲੇ ਮੁਸਾਫਰਾਂ ਨੂੰ ਛੋਟਾ ਰਸਤਾ ਹੈ ਤੇ ਅਕਸਰ ਇਨ੍ਹਾਂ ਸ਼ਹਿਰਾਂ ਨੂੰ ਜਾਣ ਵਾਲੇ ਮੁਸਾਫਿਰ ਇਸ ਰਸਤੇ ਨੂੰ ਚੁਣਦੇ ਹਨ | ਕੁਝ ਸਮਾਂ ਪਹਿਲਾਂ ਹੀ ਇਸ ਸੜਕ ਨੂੰ ਵਧੀਆ ਬਣਾਉਣ ਲਈ ਹਲਕਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵਲੋਂ ਉਦਘਾਟਨ ਕੀਤਾ ਗਿਆ ਸੀ ਤੇ ਸੜਕ 'ਤੇ ਬਰਮਾ ਤੇ ਇੰਟਰਲੋਕ ਟਾਇਲ ਲਗਾ ਕੇ ਸੜਕ ਦੀ ਵਧੀਆ ਦਿੱਖ ਬਣਾਈ ਗਈ ਸੀ ਇਸ ਪਿੱਛੋਂ ਅਗਸਤ ਵਿਚ ਰਾਵੀ ਦਰਿਆ ਅੰਦਰ ਆਏ ਹੜ੍ਹ ਨਾਲ ਇਹ ਸੜਕ ਕਈ ਦਿਨਾਂ ਤੱਕ ਪਾਣੀ ਵਿਚ ਡੁੱਬੀ ਰਹੀ ਜਿਸ ਕਰਕੇ ਸੜਕ ਕਮਜ਼ੋਰ ਹੋ ਗਈ | ਉਸ ਪਿੱਛੋਂ ਰੇਲਵੇ ਵਿਭਾਗ ਵਲੋਂ ਰੇਲਵੇ ਲਾਇਨਾਂ ਬਣਾਉਣ ਲਈ ਰਮਦਾਸ ਰੇਲਵੇ ਸਟੇਸ਼ਨ 'ਤੇ ਡੈਂਪ ਬਣਾ ਦਿੱਤਾ ਗਿਆ | ਇਸ ਡੈਂਪ ਵਿਚ ਰੇਲਾਂ, ਸਲੀਪਰ ਤੇ ਵਰਤੋਂ ਵਿਚ ਆਉਂਦਾ ਹੋਰ ਸਾਮਾਨ ਭਾਰੀ ਟਰੱਕਾਂ ਵਿਚ ਭਰ ਕੇ ਲਿਆਂਦਾ ਜਾਣ ਲੱਗਾ ਜਿਨ੍ਹਾਂ 'ਤੇ 100 ਟਨ ਤੋਂ ਵੀ ਜ਼ਿਆਦਾ ਭਾਰ ਲੱਦਿਆ ਹੁੰਦਾ ਹੈ | ਟਰੱਕਾਂ ਦੇ ਇਸ ਭਾਰ ਨੂੰ ਨਾ ਝੱਲਣ ਕਾਰਨ ਸੜਕ ਬੁਰੀ ਤਰ੍ਹਾਂ ਟੁੱਟਣ ਲੱਗੀ ਤੇ ਇਹ ਸੜਕ ਕਿਸੇ ਕੱਚੇ ਰਸਤੇ ਨਾਲੋਂ ਵੀ ਮਾੜੀ ਦਿਸਣ ਲੱਗੀ | ਇਸ ਸੜਕ ਤੋਂ ਗੁਜਰਦੇ ਟਰੱਕ ਅਕਸਰ ਸੜਕ ਵਿਚ ਧੱਸ ਜਾਂਦੇ ਹਨ ਜਿਨ੍ਹਾਂ ਨੂੰ ਪੋਕ ਲਾਇਨ ਮਸ਼ੀਨਾਂ ਤੇ ਹੋਰ ਬਾਰੀ ਮਸ਼ੀਨਾਂ ਨਾਲ ਕੱਢਣਾ ਪੈਂਦਾ ਹੈ | ਕਈ ਵਾਰੀ ਇਹ ਟਰੱਕ ਦੋ ਤੋਂ ਚਾਰ ਦਿਨ ਤੱਕ ਇਥੇ ਹੀ ਫਸੇ ਰਹਿੰਦੇ ਹਨ ਜਿਸ ਕਰਕੇ ਇਸ ਇਲਾਕੇ ਦੇ ਲੋਕਾਂ ਨੂੰ ਰੋਜ਼ਾਨਾ ਤੇ ਐਮਰਜੈਂਸੀ ਵੇਲੇ ਸੜਕ ਤੋਂ ਲੰਘਣਾ ਔਖਾ ਹੋ ਜਾਂਦਾ ਹੈ | ਇਸ ਸੜਕ 'ਤੇ ਦੋ ਪਹੀਆ ਵਾਹਨ ਚਲਾਉਣ ਵਾਲਿਆਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਇਲਾਕੇ ਦੇ ਲੋਕਾਂ ਜਿਨ੍ਹਾਂ ਵਿਚ ਸਾਬਕਾ ਸਰਪੰਚ ਰਾਜਬੀਰ ਸਿੰਘ, ਸਾਬਕਾ ਸਰਪੰਚ ਇਕਬਾਲ ਸਿੰਘ, ਫੌਜੀ ਕਸ਼ਮੀਰ ਸਿੰਘ, ਅਜੀਤ ਸਿੰਘ ਜਗਦਈਆ, ਲਖਬੀਰ ਸਿੰਘ, ਮਹਾਂਬੀਰ ਸਿੰਘ, ਹਰਪਾਲ ਸਿੰਘ, ਅਮਰੀਕ ਸਿੰਘ, ਬਲਦੇਵ ਸਿੰਘ, ਕੁਲਵੰਤ ਸਿੰਘ, ਅਨੋਖ ਸਿੰਘ ਆਦਿ ਨੇ ਕਿਹਾ ਕਿ ਉਨ੍ਹਾਂ ਨੂੰ ਹਮੇਸ਼ਾਂ ਡਰ ਰਹਿੰਦਾ ਹੈ ਕਿ ਛੋਟੇ-ਛੋਟੇ ਬੱਚਿਆਂ ਨੂੰ ਸਕੂਲ ਲੈ ਕੇ ਜਾਂਦੇ ਵਾਹਨਾਂ ਨੂੰ ਕੋਈ ਹਾਦਸਾ ਪੇਸ਼ ਨਾ ਆ ਜਾਵੇ | ਉਕਤ ਲੋਕਾਂ ਨੇ ਰੇਲਵੇ ਵਿਭਾਗ ਤੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਇਸ ਸੜਕ ਦੀ ਤੁਰੰਤ ਸਾਰ ਲਈ ਜਾਵੇ ਕਿਤੇ ਇਹ ਨਾ ਹੋਵੇ ਕੋਈ ਵੱਡਾ ਹਾਦਸਾ ਵਾਪਰਨ ਪਿੱਛੋਂ ਸੱਪ ਦੀ ਲੀਕ ਨੂੰ ਪਿੱਟਣ ਵਾਲੀ ਗੱਲ ਨਾ ਹੋਵੇ |

Ad Position 22
No active advertisement
ਪਿਛਲੀ ਖ਼ਬਰ ਅਮਰਜੀਤ ਸਿੰਘ ਗਿੱਲ ਐੱਮ. ਪੀ. ਬਰੈਂਪਟਨ ਵੈਸਟ ਕੈਨੇਡਾ ਗੁ: ਪਾਤਸ਼ਾਹੀ ਨੌਵੀਂ ਵਿਖੇ ਹੋਏ ਨਤਮਸਤਕ <br/> ਅਗਲੀ ਖ਼ਬਰ ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ 17ਵਾਂ ਗੰਨੇ ਦੇ ਰਸ ਦਾ ਲੰਗਰ ਲਗਾਉਣ ਲਈ ਸੇਵਾਦਾਰਾਂ ਦਾ ਜਥਾ ਰਵਾਨਾ...
Ad Position 24