18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ 17ਵਾਂ ਗੰਨੇ ਦੇ ਰਸ ਦਾ ਲੰਗਰ ਲਗਾਉਣ ਲਈ ਸੇਵਾਦਾਰਾਂ ਦਾ ਜਥਾ ਰਵਾਨਾ ਸ੍ਰੀ ਅਨੰਦਪੁਰ ਸਾਹਿਬ ਦੇ ਬੱਸ ਸਟੈਂਡ ਨਜ਼ਦੀਕ ਲਗਾਇਆ ਜਾਵੇਗਾ ਲੰਗਰ-ਸ਼ਾਹ, ਸੰਧੂ, ਰਿਆੜ <br/>

Ad Position 21
No active advertisement
ਅਜੀਤ ਡੈਸਕ 01-03-2026
ਅਜਨਾਲਾ, 28 ਫਰਵਰੀ ( ਗੁਰਪ੍ਰੀਤ ਸਿੰਘ ਢਿੱਲੋਂ)-ਖਾਲਸਾ ਪੰਥ ਦੀ ਜਨਮਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਮੌਕੇ ਦੇਸ਼ ਵਿਦੇਸ਼ ਤੋਂ ਪਹੁੰਚਣ ਵਾਲੀਆਂ ਸੰਗਤਾਂ ਲਈ ਗੰਨੇ ਦੇ ਰਸ ਦਾ ਲੰਗਰ ਲਗਾਉਣ ਲਈ ਅੱਜ ਸੇਵਾਦਾਰਾਂ ਦਾ ਜਥਾ ਗੰਨੇ ਦੇ ਟਰੱਕਾਂ ਸਮੇਤ ਰਵਾਨਾ ਹੋਇਆ | ਇਸ ਤੋਂ ਪਹਿਲਾਂ ਸਮੂਹ ਸੇਵਾਦਾਰਾਂ ਨੇ ਗੁਰਦੁਆਰਾ ਸਾਹਿਬ ਪਿੰਡ ਸਰਾਏ ਵਿਖੇ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ | ਇਸ ਦੌਰਾਨ ਜਾਣਕਾਰੀ ਸਾਂਝੀ ਕਰਦਿਆਂ ਆੜਤੀ ਅਜਨਾਲਾ ਦੇ ਪ੍ਰਧਾਨ ਹਰਵਿੰਦਰ ਸਿੰਘ ਸ਼ਾਹ, ਤਰਸੇਮ ਸਿੰਘ ਸੰਧੂ ਫੁੱਲੇ ਚੱਕ ਅਤੇ ਜਸਬੀਰ ਸਿੰਘ ਸੰਧੂ ਰਿਆੜ ਨੇ ਦੱਸਿਆ ਕਿ ਸਾਲ ਦੀ ਤਰ੍ਹਾਂ ਇਸ ਵਾਰ ਵੀ ਪਿੰਡ ਸਰਾਏ, ਫੁੱਲੇਚੱਕ, ਰਿਆੜ ਅਤੇ ਇਲਾਕੇ ਭਰ ਦੀਆਂ ਸੰਗਤਾਂ ਤੋਂ ਇਲਾਵਾ ਐੱਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਸ੍ਰੀ ਅਨੰਦਪੁਰ ਸਾਹਿਬ ਦੇ ਬੱਸ ਸਟੈਂਡ ਨਜ਼ਦੀਕ ਗੰਨੇ ਦੇ ਰਸ ਦਾ ਲੰਗਰ ਲਗਾਇਆ ਜਾਵੇਗਾ ਜੋ ਹੋਲੇ ਮਹੱਲੇ ਤੱਕ ਨਿਰੰਤਰ ਜਾਰੀ ਰਹੇਗਾ | ਇਸ ਮੌਕੇ ਲਖਬੀਰ ਸਿੰਘ ਢਿੱਲੋਂ ਫੁੱਲੇਚੱਕ, ਸ਼ਮਸ਼ੇਰ ਸਿੰਘ ਸ਼ਾਹ, ਹਰਪਾਲ ਸਿੰਘ ਸ਼ਾਹ, ਦਵਿੰਦਰ ਸਿੰਘ ਸ਼ਾਹ, ਪ੍ਰਧਾਨ ਰਾਜਵਿੰਦਰ ਸਿੰਘ ਰਾਜੂ ਸਾਹੋਵਾਲ, ਹਰਪ੍ਰੀਤ ਸਿੰਘ ਘੋਨਾ ਸਰਾਏ, ਸਤਿੰਦਰ ਸਿੰਘ ਜਗਦੇਵ ਖੁਰਦ, ਸਾਹਿਬ ਸਿੰਘ ਫੁੱਲੇਚੱਕ, ਸਾਬਕਾ ਸਰਪੰਚ ਸੁੱਖਾ ਸਿੰਘ ਫੁੱਲੇਚੱਕ, ਨੰਬਰਦਾਰ ਕਸ਼ਮੀਰ ਸਿੰਘ ਫੁੱਲੇਚੱਕ, ਪਲਵਿੰਦਰ ਸਿੰਘ ਰਿਆੜ, ਏਕਮ ਸੰਧੂ, ਅਰਮਾਨਦੀਪ ਸਿੰਘ ਢਿੱਲੋਂ, ਮੇਜਰ ਸਿੰਘ ਸੰਧੂ, ਮੁਖਤਾਰ ਸਿੰਘ ਪੱਪੂ, ਸੋਨੂੰ ਪਟਵਾਰੀ, ਤਰੁਣ ਸਰਾਏ, ਰਾਣਾ ਰਿਆੜ, ਲਵਪ੍ਰੀਤ ਸਿੰਘ ਬਾਠ, ਕਾਕਾ ਸਰਾਏ, ਮਨਬੀਰ ਸਿੰਘ, ਸੁਰਜੀਤ ਸਿੰਘ ਕਾਲਾ, ਹਰਮਨ ਸਰਾਏ, ਗੁਰਲਾਲ ਸਿੰਘ, ਫੁੰਮਣ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਭਾਰੀ ਭਰਕਮ ਟਰੱਕਾਂ ਨੇ ਰੇਲਵੇ ਸਟੇਸ਼ਨ ਵਾਲੀ ਸੜਕ ਕੀਤੀ ਮਲੀਆਮੇਟ <br/> ਅਗਲੀ ਖ਼ਬਰ 3 ਅਤੇ 4 ਮਾਰਚ ਨੂੰ ਅਜਨਾਲਾ ਦੇ ਬਾਜ਼ਾਰ ਰਹਿਣਗੇ ਬੰਦ <br/>
Ad Position 24