29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਲੋਕਾਂ ਨੂੰ ਦੇਸ਼ ਦਾ ਪਹਿਲਾ ਹੈਵੀ ਵਾਟਰ ਪਲਾਂਟ ਤੋੜਨ ਵਾਲੇ ਭੁੱਲੇ ਨਹੀਂ-ਐਡਵੋਕੇਟ ਪਰਮਜੀਤ ਐਨ . ਐਫ . ਐਲ . ਵਿਸਥਾਰ ਪ੍ਰਾਜੈਕਟ ਕਾਰਨ ਇਲਾਕੇ ਦੇ ਲੋਕ ਬਾਗੋ ਬਾਗ਼

ਨੰਗਲ, 29 ਨਵੰਬਰ (ਗੁਰਪ੍ਰੀਤ ਸਿੰਘ ਗਰੇਵਾਲ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਮੰਤਰੀ ਜੇ. ਪੀ.

Ad Position 21
No active advertisement
ਅਜੀਤ ਡੈਸਕ 30-11-2026
ਨੰਗਲ, 29 ਨਵੰਬਰ (ਗੁਰਪ੍ਰੀਤ ਸਿੰਘ ਗਰੇਵਾਲ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਮੰਤਰੀ ਜੇ. ਪੀ. ਨੱਢਾ ਵਲੋਂ ਐਲਾਨੀ ਐਨ. ਐਫ. ਐਲ. ਵਿਸਥਾਰ ਯੋਜਨਾ ਕਾਰਨ ਇਲਾਕੇ ਦੇ ਲੋਕ ਬਾਗੋ ਬਾਗ਼ ਹਨ। ਤਕਰੀਬਨ 10 ਹਜ਼ਾਰ ਕਰੋੜ ਦੇ ਨਿਵੇਸ਼ ਨਾਲ ਨਾ ਸਿਰਫ਼ ਨੰਗਲ ਖਾਦ ਕਾਰਖ਼ਾਨੇ ਦਾ ਵਿਸਥਾਰ ਹੋਵੇਗਾ ਸਗੋਂ 2500 ਲੋਕਾਂ ਨੂੰ ਰੁਜ਼ਗਾਰ ਵੀ ਮਿਲੇਗਾ। ਬੇਸ਼ੱਕ ਇਸ ਅਹਿਮ ਪ੍ਰਾਜੈਕਟ ਲਈ ਸਮੇਂ ਸਮੇਂ ’ਤੇ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਨੇ ਬੜੇ ਠੋਸ ਯਤਨ ਕੀਤੇ ਪਰ ਹੁਣ ਤਾਂ ਦਾ ਪ੍ਰਾਜੈਕਟ ਦਾ ਸਿਹਰਾ ਲੈਣ ਵਾਲਿਆਂ ਦੀ ਕਤਾਰ ਹੀ ਲੱਗ ਗਈ ਹੈ। ਸੀਨੀਅਰ ਭਾਜਪਾ ਆਗੂ ਅਤੇ ਰਾਜ ਸਭਾ ਮੈਂਬਰ ਤਰੁਨ ਚੁੱਘ ਨੇ ਇਕ ਵਿਸ਼ੇਸ਼ ਵੀਡੀਓ ਸੁਨੇਹੇ ਰਾਹੀਂ ਇਸ ਪ੍ਰਾਜੈਕਟ ਦਾ ਸਿਹਰਾ ਡਾ. ਸੁਭਾਸ਼ ਸ਼ਰਮਾ ਨੂੰ ਦਿੱਤਾ ਹੈ। ਭਾਜਪਾ ਦੇ ਇਕ ਦਰਜਨ ਤੋਂ ਵੱਧ ਆਗੂ ਸੋਸ਼ਲ ਮੀਡੀਆ ’ਤੇ ਇਹ ਸਿੱਧ ਕਰਨ ’ਚ ਲੱਗੇ ਹੋਏ ਹਨ ਕਿ ਪ੍ਰਾਜੈਕਟ ਉਹ ਹੀ ਲਿਆਏ ਹਨ। ਇਹ ਵੀ ਸੰਭਵ ਹੈ ਕਿ ਲੀਡਰਾਂ ਵਲੋਂ ਫਲੈਕਸ ਬੋਰਡ ਵੀ ਲਵਾਏ ਜਾਣ ਕਿਉਂਕਿ ਚੋਣਾਂ ਸਿਰ ’ਤੇ ਹਨ। ਹੋਰ ਤਾਂ ਹੋਰ ਹਿਮਾਚਲ ਪ੍ਰਦੇਸ਼ ਦੇ ਕਈ ਆਗੂ ਵੀ ਕ੍ਰੈਡਿਟ ਵਾਰ ’ਚ ਕੁੱਦ ਪਏ ਹਨ। ਹਿਮਾਚਲ ਭਾਜਪਾ ਦੇ ਦੋ ਸੀਨੀਅਰ ਆਗੂ ਜਿਹੜੇ ਖ਼ੁਦ ਨੂੰ ਹਿਮਾਚਲ ਦਾ ਸੰਭਾਵੀ ਮੁੱਖ ਮੰਤਰੀ ਵੀ ਦੱਸ ਰਹੇ ਹਨ, ਵੀ ਇਲਾਕੇ ’ਚ ਸਰਗਰਮ ਹਨ। ਇਸੇ ਦੌਰਾਨ ਸਾਬਕਾ ਕੌਂਸਲਰ ਐਡਵੋਕੇਟ ਪਰਮਜੀਤ ਸਿੰਘ ਪੰਮਾ ਨੇ ਕਿਹਾ ਕਿ ਇਲਾਕੇ ਦੇ ਲੋਕ ਅਜੇ ਭੁੱਲੇ ਨਹੀਂ ਕਿ ਐਨ. ਡੀ. ਏ. ਸਰਕਾਰ ਨੇ ਨੰਗਲ ਦਾ ਹੈਵੀਵਾਟਰ ਪਲਾਂਟ ਤੁੜਵਾਇਆ ਸੀ। ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਨੇ ਦੇਸ਼ ਦਾ ਪਹਿਲਾ ਹੈਵੀ ਵਾਟਰ ਪਲਾਂਟ ਨੰਗਲ ’ਚ ਲਗਵਾਇਆ ਸੀ। ਐਨ. ਡੀ. ਏ. ਸਰਕਾਰ ਦੇ ਸਾਬਕਾ ਵਿਨਿਵੇਸ਼ ਮੰਤਰੀ ਅਰੁਨ ਸ਼ੋਰੀ ਨੇ ਇਹ ਤਰਕ ਦੇ ਹੈਵੀ ਵਾਟਰ ਪਲਾਂਟ ਤੁੜਵਾਇਆ ਸੀ ਕਿ ਨਿੱਜੀ ਖੇਤਰ ਨੂੰ ਨੰਗਲ ਦਾ ਖਾਦ ਕਾਰਖ਼ਾਨਾ ਵੇਚਣ ਸਮੇਂ ਸਰਕਾਰ ਹੈਵੀ ਵਾਟਰ ਪਲਾਂਟ ਨਹੀਂ ਵੇਚ ਸਕਦੀ। ਸਰਕਾਰੀ ਹਨੇਰਾ ਦੇਖੋ, ਮਗਰੋਂ ਐਨ. ਐਫ. ਐਲ. ਵੇਚਣ ਦਾ ਮਾਮਲਾ ਠੰਢੇ ਬਸਤੇ ’ਚ ਪੈ ਗਿਆ ਕਿਉਂਕਿ ਯੂ. ਪੀ. ਏ. ਸਰਕਾਰ ਆਉਂਦਿਆਂ ਹੀ ਡਾ. ਮਨਮੋਹਨ ਸਿੰਘ ਨੇ ਐਨ. ਐਫ. ਐਲ. ਵੇਚਣ ਦਾ ਫ਼ੈਸਲਾ ਰੱਦ ਕਰ ਦਿੱਤਾ ਪਰ ਉਸ ਸਮੇਂ ਤੱਕ ਪੰਡਤ ਨਹਿਰੂ ਦਾ ਤੋਹਫ਼ਾ “ਹੈਵੀ ਵਾਟਰ ਪਲਾਂਟ” ਟੁੱਟ ਚੁੱਕਾ ਸੀ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਚਮਕੌਰ ਸਾਹਿਬ ਵਿਖੇ ਭਾਜਪਾ ਆਗੂ ਮੇਜਰ ਅੰਜੂ ਬਾਲਾ ਸਿੰਘ ਦੀ ਅਗਵਾਈ ਹੇਠ ਸੁਣਿਆ ‘ਮਨ ਕੀ ਬਾਤ’ ਪ੍ਰੋਗਰਾਮ ਅਗਲੀ ਖ਼ਬਰ ਸ੍ਰੀ ਚਮਕੌਰ ਸਾਹਿਬ ਵਿਖੇ ਤੇਜ਼ ਰਫ਼ਤਾਰ ਕਾਰ ਵਲੋਂ ਮਾਰੀ ਫੇਟ ਨਾਲ ਸਕੂਟਰੀ ਚਾਲਕ ਦੀ ਮੌਤ
Ad Position 24