29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਸ੍ਰੀ ਅਨੰਦਪੁਰ ਸਾਹਿਬ ਵਿਖੇ ਰੋਟਰੀ ਕਲੱਬ ਨੇ ਕਰਵਾਈ ਹਾਫ਼ ਮੈਰਾਥਨ

ਸ੍ਰੀ ਅਨੰਦਪੁਰ ਸਾਹਿਬ, 29 ਨਵੰਬਰ (ਕਰਨੈਲ ਸਿੰਘ)-ਰੋਟਰੀ ਕਲੱਬ ਵਲੋਂ ਯੂਨਾਈਟਿਡ ਸਿੱਖਜ ਦੇ ਸਹਿਯੋਗ ਨਾਲ ‘ਨਸ਼ਾ ਮੁਕਤ ਪੰਜਾਬ’ ਦੇ ਉਦੇਸ਼ ਨਾਲ ਹਾਫ਼ ਮੈਰਾਥਨ ਕਰਵਾਈ ਗਈ। ਇਹ ਮੈਰਾਥਨ ਪੰਜ ਪਿਆਰਾ ਪਾਰਕ ਤੋਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿਤਾ ਸੋਹਣ ਸਿੰਘ ਬੈਂਸ ਵਲੋਂ ਝੰਡੀ ਦੇ ਕੇ ਰਵਾਨਾ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 30-11-2026
ਸ੍ਰੀ ਅਨੰਦਪੁਰ ਸਾਹਿਬ, 29 ਨਵੰਬਰ (ਕਰਨੈਲ ਸਿੰਘ)-ਰੋਟਰੀ ਕਲੱਬ ਵਲੋਂ ਯੂਨਾਈਟਿਡ ਸਿੱਖਜ ਦੇ ਸਹਿਯੋਗ ਨਾਲ ‘ਨਸ਼ਾ ਮੁਕਤ ਪੰਜਾਬ’ ਦੇ ਉਦੇਸ਼ ਨਾਲ ਹਾਫ਼ ਮੈਰਾਥਨ ਕਰਵਾਈ ਗਈ। ਇਹ ਮੈਰਾਥਨ ਪੰਜ ਪਿਆਰਾ ਪਾਰਕ ਤੋਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿਤਾ ਸੋਹਣ ਸਿੰਘ ਬੈਂਸ ਵਲੋਂ ਝੰਡੀ ਦੇ ਕੇ ਰਵਾਨਾ ਕੀਤੀ ਗਈ। ਹਾਫ਼ ਮੈਰਾਥਨ ਵਿਚ ਇਕ ਹਜ਼ਾਰ ਤੋਂ ਵੱਧ ਦੌੜਾਕਾਂ ਨੇ ਭਾਗ ਲਿਆ ਜਦਕਿ ਸਮਾਗਮ ਦੀ ਸ਼ੁਰੂਆਤ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਦੇ ਮੁੱਖ ਪ੍ਰਬੰਧਕ ਬਾਬਾ ਸਤਨਾਮ ਸਿੰਘ ਅਤੇ ਬਾਬਾ ਗੁਰਦੇਵ ਸਿੰਘ ਸ਼ਹੀਦੀ ਬਾਗ਼ ਵਲੋਂ ਅਰਦਾਸ ਕਰਨ ਉਪਰੰਤ ਕੀਤੀ ਗਈ। ਸਮਾਗਮ ਸੰਬੰਧੀ ਕਲੱਬ ਦੇ ਪ੍ਰਧਾਨ ਗੁਰਜਿੰਦਰ ਸਿੰਘ ਸੀਏ ਨੇ ਦੱਸਿਆ ਕਿ ਮੈਰਾਥਨ ’ਚ 3 ਕਿੱਲੋਮੀਟਰ, 5 ਕਿੱਲੋਮੀਟਰ, 10 ਕਿੱਲੋਮੀਟਰ ਤੇ 21.1 ਕਿੱਲੋਮੀਟਰ ਦੀ ਦੌੜ ਹੋਈ, ਜਿਸ ’ਚ ਵੱਖ ਵੱਖ ਉਮਰ ਵਰਗਾਂ ਵਿਚ ਔਰਤ, ਮਰਦ ਅਤੇ ਬੱਚਿਆਂ ਨੇ ਭਾਗ ਲਿਆ। ਉਨ੍ਹਾਂ ਦੱਸਿਆ ਕਿ ਰੋਟਰੀ ਕਲੱਬ ਵਲੋਂ ਨਸ਼ਿਆਂ ਵਿਰੁੱਧ ਇਸ ਦੌੜ ਨੂੰ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਰੋਟਰੀ ਕਲੱਬ ਵਲੋਂ ਸਮਾਜ ਭਲਾਈ ਦੀਆਂ ਯੋਜਨਾਵਾਂ ’ਤੇ ਪਹਿਲਾਂ ਵੀ ਅਮਲ ਕੀਤਾ ਜਾਂਦਾ ਰਿਹਾ ਹੈ ਤੇ ਭਵਿੱਖ ਵਿਚ ਵੀ ਚੱਲਦਾ ਰਹੇਗਾ। ਇਸ ਤੋਂ ਪਹਿਲਾਂ ਰੋਟਰੀ ਕਲੱਬ ਦੀ 3080 ਦੀ ਜ਼ਿਲ੍ਹਾ ਗਵਰਨਰ ਡਾ. ਰੀਟਾ ਕਾਲਰਾ, ਸਹਾਇਕ ਗਵਰਨਰ ਡਾ. ਨਿਮਰਤਾ ਪਰਮਾਰ, ਰਟੇਰੀਅਨ ਡਾ. ਭਾਨੂੰ ਪ੍ਰਤਾਪ ਸਿੰਘ ਪਰਮਾਰ ਨੇ ਸ੍ਰੀ ਅਨੰਦਪੁਰ ਸਾਹਿਬ ਕਲੱਬ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਸਮਾਗਮ ਦੌਰਾਨ ਸਲੈਪ ਮਾਸਟਰ ਜੁਝਾਰ ਸਿੰਘ ਟਾਈਗਰ, ਪੁੱਸ਼-ਅੱਪ ਮੈਨ ਆਫ਼ ਪੰਜਾਬ ਕੁੰਵਰਅਮ੍ਰਿਤਵੀਰ ਸਿੰਘ, ਬਲਵਿੰਦਰ ਸਿੰਘ ਮੁੰਡੀ, ਫ਼ਤਿਹ ਸਿੰਘ ਗਿੱਲ ਵਲੋਂ ਦੌੜ ’ਚ ਭਾਗ ਲੈਣ ਆਏ ਦੌੜਾਕਾਂ ਨੂੰ ਨਿਰੋਗ ਰਹਿਣ ਦੇ ਢੰਗਾਂ ਸੰਬੰਧੀ ਜਾਣਕਾਰੀ ਦਿੱਤੀ ­ਗਈ। ਮੰਚ ਸੰਚਾਲਨ ਦੀ ਸੇਵਾ ਜੁੰਬਾ ਕੋਚ ਅਨੁਪ੍ਰੀਆ ਤੇ ਰੰਗ ਕਰਮੀ ਰਾਜ ਘਈ ਵਲੋਂ ਨਿਭਾਈ ਗਈ। ਅੰਤ ’ਚ ਜੇਤੂ ਦੌੜਾਕਾਂ ਨੂੰ ਇਨਾਮਾਂ ਦੀ ਵੰਡ ਵੀ ਕੀਤੀ ਗਈ। ਇਸ ਮੌਕੇ ਡਾ. ਪਰਵਿੰਦਰਜੀਤ ਸਿੰਘ ਕੰਗ, ਬੱਬਲੂ ਰਾਣਾ ਅਗੰਮ ਪੁਰ, ਡਾ. ਰਣਬੀਰ ਸਿੰਘ ਬੈਂਸ, ਸੁਖਵਿੰਦਰਪਾਲ ਸਿੰਘ ਸੁੱਖੂ, ਅਭੀਜੀਤ ਸਿੰਘ ਅਲੈਕਸੀ, ਨਵਜੀਤ ਸਿੰਘ ਕਥੂਰੀਆ, ਮਹਿੰਦਰ ਸਿੰਘ ਪਾਰਕ ਪਲਾਜ਼ਾ, ਗੁਰਚਰਨ ਸਿੰਘ ਘੱਟੀਵਾਲ, ਗੁਰਪ੍ਰੀਤ ਸਿੰਘ ਗੋਲਡੀ, ਅਜੇ ਰਸ਼ਪਾਨਾ, ਜਸਪ੍ਰੀਤ ਸਿੰਘ ਰਿੰਕੂ, ਜਤਿੰਨ ਕੌਸ਼ਲ, ਕੈਮੀ ਅਰੋੜਾ, ਸੁਖਦੀਪ ਸਿੰਘ ਗੋਲਡੀ ਤੋਂ ਇਲਾਵਾ ਡਾ. ਭਰਤ ਜਸਵਾਲ, ਨਗਰ ਕੌਸ਼ਲ ਦੇ ਪ੍ਰਧਾਨ ਹਰਜੀਤ ਸਿੰਘ ਜੀਤਾ, ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਸਿੰਘ ਅਰੋੜਾ, ਕੌਂਸਲਰ ਅਰਸ਼ ਵਰਿੰਦਰ ਕੌਰ, ਡਾ. ਟੀ. ਬੀ. ਸਿੰਘ, ਅੰਮ੍ਰਿਤਪਾਲ ਸਿੰਘ, ਕਾਨੂੰਨੀ ਸਲਾਹਕਾਰ ਗੁਰਮੋਹਨ ਸਿੰਘ, ਭੁਪਿੰਦਰ ਸਿੰਘ, ਬਲਵਿੰਦਰ ਸਿੰਘ, ਅੰਤਰਰਾਸ਼ਟਰੀ ਵੇਟ ਲਿਫਟਰ ਹਰਪ੍ਰੀਤ ਸਿੰਘ ਲੱਕੀ, ਕਸ਼ਮੀਰ ਸਿੰਘ, ਪ੍ਰਦੀਪ ਸੋਨੀ, ਪ੍ਰਵੇਸ਼ ਸੋਨੀ, ਬਲਜਿੰਦਰ ਸਿੰਘ, ਸਾਰੀਕਾ ਜਸਵਾਲ, ਮਾਨਵਿੰਦਰ ਸਿੰਘ ਭੈਣੀ, ਟਿੱਕਾ ਜਸਵੀਰ ਚੰਦ, ਐਡ. ਵਿਸ਼ਾਲ ਸੈਣੀ, ਅਵਤਾਰ ਸਿੰਘ ਭੱਲੜੀ, ਜਗਜੀਤ ਸਿੰਘ, ਜੀਵਨ ਸਿੰਘ ਤਾਮਿਲ, ਐਨ. ਸੀ. ਸੀ. ਅਫ਼ਸਰ, ਰਣਜੀਤ ਸਿੰਘ, ਡਾ. ਜਸਵੀਰ ਸਿੰਘ, ਅਵਨੀਤ ਚੱਢਾ, ਹਰਦੀਪ ਸਿੰਘ, ਅਜੇ ਕੁਮਾਰ, ਕੁਲਦੀਪ ਪਰਮਾਰ, ਪ੍ਰਦੀਪ ਸਿੰਘ ਮਾਨ, ਅੰਮ੍ਰਿਤ ਕੌਰ, ਨਰਿੰਦਰ ਸਿੰਘ, ਸੁਖਵਿੰਦਰ ਸਿੰਘ ਕੈਨੇਡਾ ਸਮੇਤ ਵੱਡੀ ਗਿਣਤੀ ਵਿਚ ਦੌੜਾਕ ਅਤੇ ਇਲਾਕਾ ਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਰਾਣਾ ਕੇ. ਪੀ. ਨੇ 2027 ਦੀ ਚੋਣ ਮੁਹਿੰਮ ਦਾ ਵਜਾਇਆ ਬਿਗੁਲ, ਵਕੀਲ ਭਾਈਚਾਰੇ ਤੋਂ ਮੰਗਿਆ ਸਹਿਯੋਗ ਅਗਲੀ ਖ਼ਬਰ ਟੀ. ਬੀ. ਦੀ ਮੁੱਢਲੀ ਪਛਾਣ ਲਈ ਅੱਜ ਲੱਗੇਗਾ ਮੁਫ਼ਤ ਐਕਸ-ਰੇ ਕੈਂਪ
Ad Position 24