ਮੀਆਂਪੁਰ ਦੇ ਸਰਕਾਰੀ ਸਕੂਲ ਨੇੜੇ ਲੱਗੇ ਗੰਦਗੀ ਦੇ ਢੇਰਾਂ ਨੇ ਸਕੂਲ ਦੇ ਸਮਾਰਟ ਪੁਣੇ ਨੂੰ ਲਾਇਆ ਗ੍ਰਹਿਣ
ਸਕੂਲਾਂ ਦਾ ਸਟਾਫ਼ ਤੇ ਵਿਦਿਆਰਥੀ ਇਨ੍ਹਾਂ ਢੇਰਾਂ ਤੋਂ ਹੋਏ ਪ੍ਰੇਸ਼ਾਨ
ਪੁਰਖਾਲੀ, 29 ਨਵੰਬਰ (ਅੰਮ੍ਰਿਤਪਾਲ ਸਿੰਘ ਬੰਟੀ)-ਘਾੜ ਇਲਾਕੇ ਦੇ ਪੇਂਡੂ ਖੇਤਰ ’ਚ ਵਿੱਦਿਆ ਦੀ ਮਹਿਕ ਵੰਡਣ ਵਾਲੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮੀਆਂਪੁਰ ਤੇ ਸਰਕਾਰੀ ਪ੍ਰਾਇਮਰੀ ਸਕੂਲ ਮੀਆਂਪੁਰ ਦੇ ਆਲ਼ੇ-ਦੁਆਲੇ ਗੰਦਗੀ ਦੇ ਵੱਡੇ-ਵੱਡੇ ਢੇਰ ਲੱਗਣ ਕਾਰਨ ਇਹ ਦੋਵੇਂ ਸਕੂਲ ਖ਼ੁਦ ਗੰਦਗੀ ਦੀ ਬਦਬੂ ਦੇ ਸਤਾਏ ਹੋਏ ਹਨ। ਵਿੱਦਿਆ ਤੇ ਖੇਡਾਂ ਦੇ ਖੇਤਰ ’ਚ ਆਪਣਾ ਅਹਿਮ ਯੋਗਦਾਨ ਪਾਉਣ ਵਾਲੇ ਇਲਾਕੇ ਦੇ ਇਨ੍ਹਾਂ ਸਿਰਮੌਰ ਸਕੂਲ ਵਿਚਾਰੇ ਇਨ੍ਹਾਂ ਗੰਦਗੀ ਦੇ ਢੇਰਾਂ ਅੱਗੇ ਬੇਵੱਸ ਹੋਏ ਪਏ ਹਨ, ਇਨ੍ਹਾਂ ਸਕੂਲਾਂ ਦੇ ਦੋਵੇਂ ਪਾਸੇ ਲੋਕਾਂ ਗੰਦਗੀ ਦੇ ਵੱਡੇ-ਵੱਡੇ ਢੇਰ ਲਗਾਏ ਹੋਏ ਹਨ ਇਨ੍ਹਾਂ ਦੋਵੇਂ ਸਕੂਲਾਂ ਨੂੰ ਦੁਵੱਲੇ ਤੋਂ ਗੰਦਗੀ ਦੇ ਢੇਰਾਂ ਨੇ ਘੇਰਿਆ ਹੋਇਆ ਹੈ।
ਸ
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮੀਆਂਪੁਰ ਨੇੜੇ ਲਗਾਏ ਗੰਦਗੀ ਦੇ ਢੇਰਾਂ ਨੂੰ ਅੱਗ ਲਗਾ ਕੇ ਸਕੂਲ ਅਤੇ ਸੜਕ ’ਤੇ ਫੈਲਾਏ ਜਾ ਰਹੇ ਪ੍ਰਦੂਸ਼ਣ ਦੀਆਂ ਤਸਵੀਰ। ਤਸਵੀਰ-ਬੰਟੀ
30-11-2026
ਪੁਰਖਾਲੀ, 29 ਨਵੰਬਰ (ਅੰਮ੍ਰਿਤਪਾਲ ਸਿੰਘ ਬੰਟੀ)-ਘਾੜ ਇਲਾਕੇ ਦੇ ਪੇਂਡੂ ਖੇਤਰ ’ਚ ਵਿੱਦਿਆ ਦੀ ਮਹਿਕ ਵੰਡਣ ਵਾਲੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮੀਆਂਪੁਰ ਤੇ ਸਰਕਾਰੀ ਪ੍ਰਾਇਮਰੀ ਸਕੂਲ ਮੀਆਂਪੁਰ ਦੇ ਆਲ਼ੇ-ਦੁਆਲੇ ਗੰਦਗੀ ਦੇ ਵੱਡੇ-ਵੱਡੇ ਢੇਰ ਲੱਗਣ ਕਾਰਨ ਇਹ ਦੋਵੇਂ ਸਕੂਲ ਖ਼ੁਦ ਗੰਦਗੀ ਦੀ ਬਦਬੂ ਦੇ ਸਤਾਏ ਹੋਏ ਹਨ। ਵਿੱਦਿਆ ਤੇ ਖੇਡਾਂ ਦੇ ਖੇਤਰ ’ਚ ਆਪਣਾ ਅਹਿਮ ਯੋਗਦਾਨ ਪਾਉਣ ਵਾਲੇ ਇਲਾਕੇ ਦੇ ਇਨ੍ਹਾਂ ਸਿਰਮੌਰ ਸਕੂਲ ਵਿਚਾਰੇ ਇਨ੍ਹਾਂ ਗੰਦਗੀ ਦੇ ਢੇਰਾਂ ਅੱਗੇ ਬੇਵੱਸ ਹੋਏ ਪਏ ਹਨ, ਇਨ੍ਹਾਂ ਸਕੂਲਾਂ ਦੇ ਦੋਵੇਂ ਪਾਸੇ ਲੋਕਾਂ ਗੰਦਗੀ ਦੇ ਵੱਡੇ-ਵੱਡੇ ਢੇਰ ਲਗਾਏ ਹੋਏ ਹਨ ਇਨ੍ਹਾਂ ਦੋਵੇਂ ਸਕੂਲਾਂ ਨੂੰ ਦੁਵੱਲੇ ਤੋਂ ਗੰਦਗੀ ਦੇ ਢੇਰਾਂ ਨੇ ਘੇਰਿਆ ਹੋਇਆ ਹੈ। ਇਨ੍ਹਾਂ ਢੇਰਾਂ ਤੋਂ ਦੋਵੇਂ ਸਕੂਲਾਂ ਦੇ ਸਟਾਫ਼ ਤੇ ਵਿਦਿਆਰਥੀ ਖ਼ੂਬ ਪ੍ਰੇਸ਼ਾਨ ਹਨ, ਪਰ ਸਭ ਤੋਂ ਵੱਧ ਪ੍ਰੇਸ਼ਾਨੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਆ ਰਹੀ ਹੈ ਕਿਉਂਕਿ ਸਕੂਲਾਂ ਦਾ ਸਟਾਫ਼ ਤਾਂ ਆਪਣੇ-ਆਪਣੇ ਵਾਹਨਾਂ ’ਤੇ ਸਵਾਰ ਹੋ ਕੇ ਲੰਘ ਜਾਂਦਾ ਹੈ ਪਰ ਵਿਦਿਆਰਥੀ ਵਿਚਾਰੇ ਇਨ੍ਹਾਂ ਢੇਰਾਂ ਦੇ ਅੱਗਿਓ ਪੈਦਲ ਲੰਘਦੇ ਹਨ, ਇਨ੍ਹਾਂ ਢੇਰਾਂ ’ਤੇ ਲਾਵਾਰਸ ਕੁੱਤੇ ਤੇ ਹੋਰ ਜਾਨਵਰ ਵੀ ਮੂੰਹ ਮਾਰਦੇ ਰਹਿੰਦੇ ਹਨ ਤੇ ਸਕੂਲੀ ਬੱਚਿਆਂ ਨੂੰ ਵੱਢਣ ਤੇ ਮਾਰਨ ਵੀ ਪੈ ਜਾਂਦੇ ਹਨ। ਮੀਆਂਪੁਰ ਸਕੂਲ ਦੇ ਖੇਡ ਮੈਦਾਨ ਦੀ ਦੀਵਾਰ ਨਾਲ ਕੂੜੇ ਦਾ ਵੱਡਾ ਢੇਰ ਲੱਗਣ ਕਾਰਨ ਸਕੂਲ ਦੇ ਮੈਦਾਨ ਚ ਖੇਡਣ ਵਾਲੇ ਵਿਦਿਆਰਥੀ ਤੇ ਖੇਡ ਮੈਦਾਨ ’ਚ ਸਵੇਰੇ-ਸ਼ਾਮ ਖੇਡਣ ਲਈ ਆਉਣ ਵਾਲੇ ਪਿੰਡ ਅਤੇ ਇਲਾਕੇ ਦੇ ਨੌਜਵਾਨ ਵੀ ਪ੍ਰੇਸ਼ਾਨ ਹੋ ਰਹੇ ਹਨ। ਇਸ ਸੰਬੰਧੀ ਵਿਦਿਆਰਥੀਆਂ ਦੇ ਮਾਪਿਆਂ ਤੇ ਇਲਾਕਾ ਵਾਸੀਆਂ ਨੇ ਦੱਸਿਆ ਲੋਕ ਆਪਣੇ ਘਰਾਂ ਦਾ ਕੂੜਾ ਲਿਆ ਕੇ ਦੋਵੇਂ ਸਕੂਲਾਂ ਦੇ ਨਾਲ ਸੁੱਟ ਰਹੇ ਤੇ ਸਕੂਲਾਂ ਅਤੇ ਸੜਕ ਦੇ ਨਾਲ ਗੰਦਗੀ ਫੈਲਾ ਰਹੇ ਹਨ ਤੇ ਬਾਅਦ ’ਚ ਕੂੜੇ ਦੇ ਢੇਰਾਂ ਨੂੰ ਅੱਗ ਲੱਗਾ ਦਿੱਤੀ ਜਾਂਦੀ ਹੈ। ਇਸ ਤੋਂ ਪੁਰਖਾਲੀ -ਰੰਗੀਲਪੁਰ ਸੜਕ ’ਤੇ ਜਾਣ ਵਾਲੇ ਰਾਹਗੀਰ ਵੀ ਧੂੰਏਂ ਦੇ ਪ੍ਰਦੂਸ਼ਣ ਨਾਲ ਪ੍ਰੇਸ਼ਾਨ ਹੁੰਦੇ ਹਨ। ਉਨ੍ਹਾਂ ਕਿਹਾ ਕਿ ਭਾਵੇਂ ਕਿ ਸਫ਼ਾਈ ਨੂੰ ਲੈ ਕੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵਲੋਂ ਵੱਖ-ਵੱਖ ਸਫ਼ਾਈ ਮੁਹਿੰਮਾਂ ਦੀ ਸ਼ੁਰੂਆਤ ਵੀ ਕੀਤੀ ਹੋਈ ਹੈ। ਪਰ ਇਥੇ ਇਨ੍ਹਾਂ ਸਰਕਾਰਾਂ ਦੀਆਂ ਸਾਰੀਆਂ ਸਫ਼ਾਈ ਮੁਹਿੰਮਾਂ ਫੇਲ੍ਹ ਹੋ ਜਾਂਦੀਆਂ ਹਨ। ਭਾਵੇਂ ਕਿ ਇਸ ਸੰਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਸਕੂਲ ਦਾ ਦੌਰਾ ਕਰਨ ਦੀ ਗੱਲ ਵੀ ਆਖੀ ਸੀ ਪਰ ਉਨ੍ਹਾਂ ਦਾ ਵਿਦਿਆਰਥੀਆਂ ਦੀ ਸਿਹਤ ਤੇ ਅਜੇ ਤੱਕ ਕੋਈ ਤਰਸ ਨਹੀਂ ਆ ਸਕਿਆ। ਇਸ ਸੰਬੰਧੀ ਇਲਾਕਾ ਵਾਸੀਆਂ ਨੇ ਡਿਪਟੀ ਕਮਿਸ਼ਨਰ ਰੂਪਨਗਰ, ਜ਼ਿਲ੍ਹਾ ਸਿੱਖਿਆ ਅਫ਼ਸਰ ਰੂਪਨਗਰ ਅਤੇ ਡੀ. ਡੀ. ਪੀ. ਓ. ਰੂਪਨਗਰ ਤੋਂ ਮੰਗ ਕੀਤੀ ਕਿ ਮੀਆਂਪੁਰ ਸਕੂਲਾਂ ਦੇ ਵਿਦਿਆਰਥੀਆਂ, ਮੀਆਂਪੁਰ ਵਾਸੀਆਂ ਤੇ ਇਲਾਕਾ ਵਾਸੀਆਂ ਦਾ ਇਨ੍ਹਾਂ ਗੰਦਗੀ ਦੇ ਢੇਰਾਂ ਤੋਂ ਖਹਿੜਾ ਛੁਡਵਾਇਆ ਜਾਵੇ।