ਐਨ.ਆਰ.ਆਈ. ਸੇਵਾ ਸੁਸਾਇਟੀ ਮੋਠਾਪੁਰ ਵਲੋਂ ਪਿੰਡ ਵਾਸੀਆਂ ਲਈ ਕੀਤੀ ਮਰੂਤੀ ਬੈਨ ਭੇਟ
ਨੂਰਪੁਰ ਬੇਦੀ , 25 ਨਵੰਬਰ (ਹਰਦੀਪ ਸਿੰਘ ਢੀਂਡਸਾ)-ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਿੰਡ ਮੋਠਾਪੁਰ ਦੀ ਐਨ. ਆਰ.
ਨੂਰਪੁਰ ਬੇਦੀ , 25 ਨਵੰਬਰ (ਹਰਦੀਪ ਸਿੰਘ ਢੀਂਡਸਾ)-ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਿੰਡ ਮੋਠਾਪੁਰ ਦੀ ਐਨ.ਆਰ.ਆਈ. ਸੇਵਾ ਸੋਸਾਇਟੀ ਦੇ ਨੌਜਵਾਨਾਂ ਵਲੋਂ ਪਿੰਡ ਦੀ ਭਲਾਈ ਲਈ ਇੱਕ ਮਰੂਤੀ ਬੈਨ ਭੇਟ ਕੀਤੀ ਹੈ ਇਸ ਮੌਕੇ ਤੇ ਕਰਮਵੀਰ ਸਿੰਘ ਗਿੱਲ ਨੇ ਰੀਬਨ ਕੱਟ ਕੇ ਇਹ ਮਰੂਤੀਬੈਨ ਪਿੰਡ ਵਾਸੀਆਂ ਦੇ ਸਪੁਰਦ ਕੀਤੀ ਹੈ ਜ਼ਿਕਰਯੋਗ ਹੈ ਕਿ ਐਨ.ਆਰ.ਆਈ. ਸੇਵਕ ਸੋਸਾਇਟੀ ਵਲੋਂ ਪਹਿਲਾਂ ਵੀ ਪਿੰਡ ਦੀ ਸਾਫ਼ ਸਫ਼ਾਈ ਲਈ ਘਰ ਘਰ ਡਸਟਬੀਨ ਦਿੱਤੇ ਹਨ ਅਤੇ ਕੂੜਾ ਚੁੱਕਣ ਲਈ ਯੋਗ ਪ੍ਰਬੰਧ ਕੀਤਾ ਹਨ, ਸਰਕਾਰੀ ਪ੍ਰਾਇਮਰੀ ਸਕੂਲ ਦੇ ਲਈ ਵਾਟਰ ਕੂਲਰ, ਇਨਵਾਟਰ ਭੇਟ ਕੀਤਾ ਹੈ। ਇਹਨਾਂ ਵਲੋਂ ਪਿੰਡ ਵਿਚ ਲੜਕੀ ਦੇ ਵਿਆਹ ਲਈ ਸ਼ਗਨ ਵਜੋਂ 21000/-, ਰੁਪਏ ਨਵ ਜੰਮੀ ਬੇਟੀ ਲਈ ਸ਼ਗਨ ਵਜੋਂ 21000/- ਰੁਪਏ ਦਿੱਤਾ ਜਾਂਦਾ ਹੈ। ਸਮੇਂ ਸਮੇਂ ਸਿਰ ਪਿੰਡ ਦੇ ਖਿਡਾਰੀਆਂ ਲਈ ਵਰਦੀਆਂ ਬੱਚਿਆਂ ਦੀ ਪੜ੍ਹਾਈ ਦਾ ਪ੍ਰਬੰਧ ਅਤੇ ਹੋਰ ਪਿੰਡ ਵਿਚ ਭਲਾਈ ਦੇ ਕੰਮਾਂ ਲਈ ਲਗਾਤਾਰ ਯੋਗਦਾਨ ਪਾ ਰਹੇ ਹਨ, ਇਸ ਮੌਕੇ ਤੇ ਕੈਪਟਨ ਬਲਵੀਰ ਸਿੰਘ ਨੇ ਦੱਸਿਆ ਕਿ ਮਰੂਤੀ ਬੈਨ ਉੱਤੇ ਪਿੰਡ ਦਾ ਹੀ ਨੌਜਵਾਨ ਡਰਾਈਵਰ ਰੱਖ ਦਿੱਤਾ ਹੈ ਜਿਸ ਕਿਸੇ ਨੂੰ ਵੀ ਕਿਸੇ ਕਿਸਮ ਦੀ ਜ਼ਰੂਰਤ ਹੋਵੇ ਜਿਵੇਂ ਪਿੰਡ ਵਿਚ ਕੋਈ ਬਿਮਾਰ ਹੋਵੇ ਜਾਂ ਕਿਸੇ ਨੂੰ ਸਾਧਨ ਦੀ ਲੋੜ ਹੋਵੇ ਤਾਂ ਉਹ ਡਰਾਈਵਰ ਨੂੰ ਫ਼ੋਨ ਕਰਕੇ ਲਿਜਾ ਸਕਦਾ ਹੈ ਉਨ੍ਹਾਂ ਨੇ ਪਿੰਡ ਵਾਲਿਆਂ ਤੋਂ ਸਹਿਯੋਗ ਅਤੇ ਅਸ਼ੀਰਵਾਦ ਦੀ ਮੰਗ ਕੀਤੀ ਹੈ ਉਨ੍ਹਾਂ ਨੇ ਕਿਹਾ ਕਿ ਪਿੰਡ ਵਾਲਿਆਂ ਦੇ ਪਿਆਰ ਅਤੇ ਸਹਿਯੋਗ ਦੇ ਨਾਲ ਐਨ.ਆਰ.ਆਈ. ਸਭਾ ਪਿੰਡ ਦੀ ਭਲਾਈ ਲਈ ਹਮੇਸ਼ਾ ਕੰਮ ਕਰਦੀ ਰਹੇਗੀ। ਇਸ ਮੌਕੇ ਪਿੰਡ ਵਾਸੀਆਂ ਵਲੋਂ ਐਨ.ਆਰ.ਆਈ. ਭਰਾਵਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਤਾਂ ਜੋ ਇਸੇ ਤਰ੍ਹਾਂ ਸਮਾਜ ਸੇਵਾ ਦੇ ਕੰਮ ਕਰਦੇ ਰਹਿਣ। ਇਸ ਮੌਕੇ ’ਤੇ ਤਰਨਵੀਰ ਸਿੰਘ, ਸੱਜਣ ਸਿੰਘ, ਬਿਕਰਮ ਭਾਰਦਵਾਜ, ਪ੍ਰਗਟ ਸਿੰਘ, ਅਮਨਦੀਪ ਸਿੰਘ ਗਿੱਲ, ਸਤਨਾਮ ਸਿੰਘ, ਮਾਸਟਰ ਬਲਵੀਰ ਸਿੰਘ, ਮਹਿੰਦਰ ਸਿੰਘ, ਡਾਕਟਰ ਹਰਭਜਨ ਸਿੰਘ, ਹਰਿੰਦਰਜੀਤ ਸਿੰਘ, ਅਜੀਤ ਸਿੰਘ, ਜਸਪਾਲ ਸਿੰਘ, ਬਲਦੇਵ ਸਿੰਘ, ਗੁਰਮੀਤ ਸਿੰਘ, ਭਜਨ ਸਿੰਘ, ਕਰਨੈਲ ਸਿੰਘ, ਰਜਿੰਦਰ ਸਿੰਘ, ਸੁੱਚਾ ਸਿੰਘ, ਦੀਨਾ ਸਿੰਘ, ਕਸ਼ਮੀਰ ਸਿੰਘ, ਜਸਵੀਰ ਸਿੰਘ, ਛੋਟੂ ਰਾਮ, ਗੁਰਨਾਮ ਸਿੰਘ, ਮਾਸਟਰ ਸੰਜੀਵ ਕੁਮਾਰ ਹਾਜ਼ਰ ਸਨ।