21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਘੁੰਮ ਰਿਹਾ ਤੇਂਦੂਆ ਤੇਂਦੂਏ ਦੀ ਦਹਿਸ਼ਤ ਕਾਰਨ ਨੰਗਲ ਦੇ ਲੋਕਾਂ ’ਚ ਸਹਿਮ

ਨੰਗਲ, 20 ਨਵੰਬਰ (ਗੁਰਪ੍ਰੀਤ ਸਿੰਘ ਗਰੇਵਾਲ)-ਤੇਦੂਏ ਦੀ ਦਹਿਸ਼ਤ ਕਾਰਨ ਨੰਗਲ ਦੇ ਲੋਕਾਂ ’ਚ ਸਹਿਮ ਹੈ । ਤੇਂਦੂਆ ਨਿਰੰਤਰ ਵਾਰਡ ਨੰਬਰ ਇਕ ਦੇ ਕੇਸ਼ਵ ਨਗਰ ’ਚ ਆ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 21-11-2026
ਨੰਗਲ, 20 ਨਵੰਬਰ (ਗੁਰਪ੍ਰੀਤ ਸਿੰਘ ਗਰੇਵਾਲ)-ਤੇਦੂਏ ਦੀ ਦਹਿਸ਼ਤ ਕਾਰਨ ਨੰਗਲ ਦੇ ਲੋਕਾਂ ’ਚ ਸਹਿਮ ਹੈ । ਤੇਂਦੂਆ ਨਿਰੰਤਰ ਵਾਰਡ ਨੰਬਰ ਇਕ ਦੇ ਕੇਸ਼ਵ ਨਗਰ ’ਚ ਆ ਰਿਹਾ ਹੈ। ਕੇਸ਼ਵ ਨਗਰ ਦੀ ਨਿਵਾਸੀ ਮੈਡਮ ਹਜਿੰਦਰ ਕੌਰ ਪਰਮਾਰ ਨੇ ਦੱਸਿਆ ਕਿ ਲੋਕਾਂ ਨੇ ਡਰ ਕਾਰਨ ਸਵੇਰ ਦੀ ਸੈਰ ਹੀ ਛੱਡ ਦਿੱਤੀ ਹੈ। ਅਸਿਸਟੈਂਟ ਡਾਇਰੈਕਟਰ ਲਲਿਤ ਮੋਹਨ ਚੌਧਰੀ ਦੇ ਬੰਗਲੇ ’ਚ ਲੱਗੇ ਕੈਮਰਿਆਂ ’ਚ ਤੇਂਦੂਆ ਕਈ ਵਾਰੀ ਕੈਦ ਹੋਇਆ ਹੈ। ਵਪਾਰੀ ਅੰਕਿਤ ਅਰੋੜਾ ਦੀ ਕੋਠੀ ਲਾਗਿਓਂ ਲੰਘਦਾ ਤੇਂਦੂਆ ਵੀ ਕੈਮਰੇ ’ਚ ਕੈਦ ਹੋਇਆ ਹੈ। ਆਰ. ਟੀ. ਆਈ. ਕਾਰਕੁੰਨ ਯੋਗੇਸ਼ ਸੱਚਦੇਵਾ ਨੇ ਦੱਸਿਆ ਕਿ ਮਹਿਕਮੇ ਨੇ ਡੇਢ ਵਰ੍ਹੇ ਤੋਂ ਪਿੰਜਰਾ ਲਗਾਇਆ ਹੋਇਆ ਹੈ ਪਰ ਤੇਂਦੂਆ ਨਹੀਂ ਕਾਬੂ ਆਇਆ। ਪਿੰਜਰੇ ’ਚ ਸ਼ਿਕਾਰ ਦੇ ਤੌਰ ’ਤੇ ਕੁੱਤਾ ਲਗਾਉਣਾ ਹੁੰਦਾ ਹੈ ਪਰ ਵਿਭਾਗ ਨੇ ਪਿੰਜਰਾ ਰੱਖ ਕੇ ਜ਼ਿੰਮੇਵਾਰੀ ਤੋਂ ਪੱਲਾ ਝਾੜ ਦਿੱਤਾ ਹੈ। ਪੰਜਾਬ ਜੰਗਲੀ ਜੀਵ ਸਲਾਹਕਾਰ ਬੋਰਡ ਦੇ ਸਾਬਾਕ ਮੈਂਬਰ ਡਾ. ਗੁਲਜੀਤ ਸਿੰਘ ਚੱਠਾ ਨੇ ਦੱਸਿਆ ਕਿ ਤੇਂਦੂਏ ਦੀ ਆਮਦ ਰੋਕੀ ਨਹੀਂ ਜਾ ਸਕਦੀ ਕਿਉਂਕਿ ਇਸ ਖ਼ਿੱਤੇ ’ਚ ਕੁੱਤਿਆਂ ਦੀ ਬਹੁਤਾਤ ਹੈ। ਕੁੱਤਾ ਤੇਂਦੂਏ ਦਾ ਮਨ ਪਸੰਦ ਭੋਜਨ ਹੈ। ਉਨ੍ਹਾਂ ਕਿਹਾ ਕਿ ਹਿਮਾਚਲ ਸਰਕਾਰ ਨੇ ਗੋਲਥਾਈ ’ਚ ਜੰਗਲ ਕੱਟ ਕੇ ਉਦਯੋਗ ਲਗਾ ਦਿੱਤੇ ਹਨ। ਇਹ ਖੇਤਰ ਪਹਿਲਾ ਵਾਈਲਡ ਲਾਈਫ਼ ਸੈਂਚਰੀ ਸੀ। ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਸੂਤਰਾਂ ਨੇ ਦੱਸਿਆ ਕਿ ਅਸੀਂ ਯਤਨ ਕਰ ਰਹੇ ਹਾਂ ਤੇ ਤੇਂਦੂਆ ਛੇਤੀ ਕਾਬੂ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਅਬਿਆਣਾ ਕਲਾਂ ਦੀ ਦੁੱਧ ਉਤਪਾਦਕ ਸਹਿਕਾਰੀ ਸਭਾ ਨੇ ਦੁੱਧ ਉਤਪਾਦਕਾਂ ਨੂੰ ਪਸ਼ੂਆਂ ਦੇ ਬੈਠਣ ਲਈ ਮੈਟ ਵੰਡੇ ਅਗਲੀ ਖ਼ਬਰ ਸ਼ਹੀਦੀ ਜੋੜ ਮੇਲ ਦੇ ਮੱਦੇਨਜ਼ਰ ਗੁਰਦੁਆਰਾ ਭੱਠਾ ਸਾਹਿਬ ਵਿਖੇ ਸੜਕ ਨਿਰਮਾਣ ਦਾ ਕੰਮ ਸ਼ੁਰੂ
Ad Position 24