ਤੁਲਸੀ ਵਿਵਾਹ ਮੌਕੇ ਮੰਦਰਾਂ ਤੇ ਘਰਾਂ ਵਿਚ ਹੋਇਆ ਤੁਲਸੀ ਪੂਜਣ
ਨੂਰਪੁਰ ਬੇਦੀ, 20 ਨਵੰਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਤੁਲਸੀ ਵਿਵਾਹ ਦੇ ਪਵਿੱਤਰ ਮੌਕੇ ਇਲਾਕੇ ਭਰ ਦੇ ਮੰਦਰਾਂ ਅਤੇ ਘਰਾਂ ਵਿਚ ਮਹਿਲਾਵਾਂ ਵਲੋਂ ਪੂਰੀ ਸ਼ਰਧਾ, ਭਗਤੀ ਤੇ ਉਤਸ਼ਾਹ ਨਾਲ ਤੁਲਸੀ ਪੂਜਨ ਕੀਤਾ। ਇਸ ਮੌਕੇ ਮਹਿਲਾਵਾਂ ਨੇ ਸਵੇਰੇ ਇਸ਼ਨਾਨ ਕਰਨ ਉਪਰੰਤ ਸ਼ਰਧਾ ਭਾਵਨਾ ਨਾਲ ਤੁਲਸੀ ਮਾਤਾ ਦੀ ਪੂਜਾ-ਅਰਚਨਾ ਕੀਤੀ ਅਤੇ ਉਨ੍ਹਾਂ ਨੂੰ ਲਾਲ ਚੁੰਨਰੀ, ਸੁਹਾਗਣ ਦੇ ਸ਼ਿੰਗਾਰ ਦਾ ਸਾਮਾਨ, ਫੁੱਲ, ਫਲ ਤੇ ਹੋਰ ਪੂਜਾ ਸਮਗਰੀ ਭੇਟ ਕੀਤੀ।
ਨ
ਨੂਰਪੁਰ ਬੇਦੀ ਵਿਖੇ ਤੁਲਸੀ ਪੂਜਨ ਕਰਦੀਆਂ ਹੋਈਆਂ ਔਰਤਾਂ। ਤਸਵੀਰ : ਰਾਜੇਸ਼ ਚੌਧਰੀ
21-11-2026
ਨੂਰਪੁਰ ਬੇਦੀ, 20 ਨਵੰਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਤੁਲਸੀ ਵਿਵਾਹ ਦੇ ਪਵਿੱਤਰ ਮੌਕੇ ਇਲਾਕੇ ਭਰ ਦੇ ਮੰਦਰਾਂ ਅਤੇ ਘਰਾਂ ਵਿਚ ਮਹਿਲਾਵਾਂ ਵਲੋਂ ਪੂਰੀ ਸ਼ਰਧਾ, ਭਗਤੀ ਤੇ ਉਤਸ਼ਾਹ ਨਾਲ ਤੁਲਸੀ ਪੂਜਨ ਕੀਤਾ। ਇਸ ਮੌਕੇ ਮਹਿਲਾਵਾਂ ਨੇ ਸਵੇਰੇ ਇਸ਼ਨਾਨ ਕਰਨ ਉਪਰੰਤ ਸ਼ਰਧਾ ਭਾਵਨਾ ਨਾਲ ਤੁਲਸੀ ਮਾਤਾ ਦੀ ਪੂਜਾ-ਅਰਚਨਾ ਕੀਤੀ ਅਤੇ ਉਨ੍ਹਾਂ ਨੂੰ ਲਾਲ ਚੁੰਨਰੀ, ਸੁਹਾਗਣ ਦੇ ਸ਼ਿੰਗਾਰ ਦਾ ਸਾਮਾਨ, ਫੁੱਲ, ਫਲ ਤੇ ਹੋਰ ਪੂਜਾ ਸਮਗਰੀ ਭੇਟ ਕੀਤੀ। ਇਸ ਦੇ ਨਾਲ ਹੀ ਮਹਿਲਾਵਾਂ ਨੇ ਇਕੱਠੀਆਂ ਹੋ ਕੇ ਤੁਲਸੀ ਵਿਵਾਹ ਦੀ ਪਵਿੱਤਰ ਕਥਾ ਸੁਣੀ ਅਤੇ ਪਰਿਵਾਰ ਦੀ ਸੁੱਖ-ਸ਼ਾਂਤੀ, ਖ਼ੁਸ਼ਹਾਲੀ ਤੇ ਚੰਗੀ ਸਿਹਤ ਲਈ ਅਰਦਾਸ ਕੀਤੀ। ਧਾਰਮਿਕ ਮਾਨਤਾਵਾਂ ਅਨੁਸਾਰ ਤੁਲਸੀ ਵਿਵਾਹ ਦਾ ਦਿਨ ਬੇਹੱਦ ਪਵਿੱਤਰ ਅਤੇ ਸ਼ੁੱਭ ਮੰਨਿਆ ਜਾਂਦਾ ਹੈ। ਇਹ ਦਿਨ ਮਾਤਾ ਤੁਲਸੀ ਤੇ ਭਗਵਾਨ ਵਿਸ਼ਨੂੰ ਦੇ ਸ਼ਾਲੀਗ੍ਰਾਮ ਸਰੂਪ ਦੇ ਵਿਆਹ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਹਿੰਦੂ ਧਰਮ ਵਿਚ ਤੁਲਸੀ ਦੇ ਪੌਦੇ ਨੂੰ ਮਾਤਾ ਲਕਸ਼ਮੀ ਦਾ ਸਰੂਪ ਅਤੇ ਭਗਵਾਨ ਵਿਸ਼ਨੂੰ ਨੂੰ ਅਤਿਅੰਤ ਪਿਆਰਾ ਮੰਨਿਆ ਗਿਆ ਹੈ। ਮਾਨਤਾ ਹੈ ਕਿ ਇਸ ਦਿਨ ਵਿਧੀ-ਵਿਧਾਨ ਨਾਲ ਤੁਲਸੀ ਵਿਵਾਹ ਕਰਵਾਉਣ ਤੇ ਪੂਜਾ ਕਰਨ ਨਾਲ ਘਰ ਵਿਚ ਸੁੱਖ-ਸਮ੍ਰਿੱਧੀ, ਖ਼ੁਸ਼ਹਾਲੀ ਅਤੇ ਸਕਾਰਾਤਮਿਕ ਊਰਜਾ ਦਾ ਵਾਸ ਹੁੰਦਾ ਹੈ। ਇਸ ਪਵਿੱਤਰ ਦਿਹਾੜੇ ਦਾ ਧਾਰਮਿਕ ਮਹੱਤਵ ਇਹ ਵੀ ਹੈ ਕਿ ਤੁਲਸੀ ਵਿਵਾਹ ਨਾਲ ਦੇਵੋਤਥਾਨ ਇਕਾਦਸ਼ੀ ਤੋਂ ਬਾਅਦ ਹਿੰਦੂ ਧਰਮ ਵਿਚ ਵਿਆਹ-ਸ਼ਾਦੀਆਂ ਅਤੇ ਹੋਰ ਸ਼ੁੱਭ ਕਾਰਜਾਂ ਦੀ ਸ਼ੁਰੂਆਤ ਮੰਨੀ ਜਾਂਦੀ ਹੈ। ਮਹਿਲਾਵਾਂ ਨੇ ਤੁਲਸੀ ਮਾਤਾ ਅੱਗੇ ਦੀਵੇ ਜਗਾ ਕੇ ਪਰਿਕਰਮਾ ਕੀਤੀ। ਇਸ ਦੌਰਾਨ ਮੰਦਰਾਂ ਵਿਚ ਭਗਤੀਮਈ ਮਾਹੌਲ ਬਣਿਆ ਰਿਹਾ ਅਤੇ ਭਜਨ-ਕੀਰਤਨ ਤੇ ਧਾਰਮਿਕ ਕਥਾਵਾਂ ਰਾਹੀਂ ਸੰਗਤ ਨੇ ਪ੍ਰਭੂ ਭਗਤੀ ਦਾ ਆਨੰਦ ਮਾਣਿਆ। ਤੁਲਸੀ ਵਿਵਾਹ ਦਾ ਇਹ ਤਿਉਹਾਰ ਜਿੱਥੇ ਧਾਰਮਿਕ ਆਸਥਾ ਦਾ ਪ੍ਰਤੀਕ ਹੈ, ਉੱਥੇ ਹੀ ਇਹ ਸਾਨੂੰ ਕੁਦਰਤ ਅਤੇ ਪੌਦਿਆਂ ਦੀ ਸੰਭਾਲ ਕਰਨ ਦਾ ਸੰਦੇਸ਼ ਵੀ ਦਿੰਦਾ ਹੈ।