ਲੀਡਰਾਂ ਦੀ ਸੋਸ਼ਲ ਮੀਡੀਆ ’ਤੇ ਤਲਖੀ
ਨੰਗਲ, 20 ਨਵੰਬਰ (ਗੁਰਪ੍ਰੀਤ ਸਿੰਘ ਗਰੇਵਾਲ)-ਜਿਵੇਂ ਜਿਵੇਂ ਪੰਜਾਬ ਵਿਧਾਨ ਸਭਾ ਚੋਣਾਂ ਲਾਗੇ ਆ ਰਹੀਆਂ ਹਨ ਤਿਵੇਂ ਤਿਵੇਂ ਸੋਸ਼ਲ ਮੀਡੀਆ ’ਤੇ ਰਾਜਸੀ ਤਲਖੀ ਮਰਿਆਦਾ ਦੀਆਂ ਧੱਜੀਆਂ ਉਡਾਅ ਰਹੀ ਹੈ। ਸ਼ਾਂਤ ਤੇ ਸਭਿਅਕ ਸ਼ਹਿਰ ਨੰਗਲ ਦੇ ਸਿੱਖਿਅਤ ਲੋਕ ਹੈਰਾਨ ਹਨ ਕਿ ਹਰ ਸਮੇਂ ਸੰਤਾਂ ਤੇ ਸ਼ਾਲੀਨਤਾ / ਸੰਸਕ੍ਰਿਤੀ ਦੀ ਖੱਪ ਪਾਉਣ ਵਾਲੀ ਇਕ ਵੱਡੀ ਰਾਜਸੀ ਪਾਰਟੀ ਦੇ ਆਗੂ ਇਕ ਦੂਜੇ ’ਤੇ ਕਿਵੇਂ ਚਿੱਕੜ ਸੁੱਟ ਰਹੇ ਹਨ ?
ਨੰਗਲ, 20 ਨਵੰਬਰ (ਗੁਰਪ੍ਰੀਤ ਸਿੰਘ ਗਰੇਵਾਲ)-ਜਿਵੇਂ ਜਿਵੇਂ ਪੰਜਾਬ ਵਿਧਾਨ ਸਭਾ ਚੋਣਾਂ ਲਾਗੇ ਆ ਰਹੀਆਂ ਹਨ ਤਿਵੇਂ ਤਿਵੇਂ ਸੋਸ਼ਲ ਮੀਡੀਆ ’ਤੇ ਰਾਜਸੀ ਤਲਖੀ ਮਰਿਆਦਾ ਦੀਆਂ ਧੱਜੀਆਂ ਉਡਾਅ ਰਹੀ ਹੈ। ਸ਼ਾਂਤ ਤੇ ਸਭਿਅਕ ਸ਼ਹਿਰ ਨੰਗਲ ਦੇ ਸਿੱਖਿਅਤ ਲੋਕ ਹੈਰਾਨ ਹਨ ਕਿ ਹਰ ਸਮੇਂ ਸੰਤਾਂ ਤੇ ਸ਼ਾਲੀਨਤਾ / ਸੰਸਕ੍ਰਿਤੀ ਦੀ ਖੱਪ ਪਾਉਣ ਵਾਲੀ ਇਕ ਵੱਡੀ ਰਾਜਸੀ ਪਾਰਟੀ ਦੇ ਆਗੂ ਇਕ ਦੂਜੇ ’ਤੇ ਕਿਵੇਂ ਚਿੱਕੜ ਸੁੱਟ ਰਹੇ ਹਨ ? ਪਹਿਲਾਂ ਪੰਜ ਲੀਡਰਾਂ ਨੇ ਇਕ ਧਾਰਮਿਕ ਸਥਾਨ ’ਤੇ ਜਾ ਕੇ ਇਕ ਸੀਨੀਅਰ ਲੀਡਰ ਨੂੰ ਵੰਗਾਰਿਆ ਜਿਹੜਾ ਸ੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਪਾਰਟੀ ਟਿਕਟ ਦਾ ਮਜ਼ਬੂਤ ਦਾਅਵੇਦਾਰ ਹੈ । ਲੰਘੇ ਦਿਨੀਂ ਲੀਡਰ ਨੇ ਜਵਾਬੀ ਹਮਲਾ ਕਰਦਿਆਂ ਇਹ ਪੋਸਟ ਪਾ ਦਿੱਤੀ “ਗਿੱਦੜਾਂ ਦਾ ਗਰੁੱਪ ਕਹਿੰਦਾ ਸ਼ੇਰ ਮਾਰਨਾ । ‘ਹਿਮਾਚਲ ਪ੍ਰਦੇਸ਼ ਦੇ ਇੱਕ ਸਾਬਕਾ ਮੁੱਖ ਮੰਤਰੀ ਦੀ ਨੰਗਲ ਫੇਰੀ ਦੌਰਾਨ ਵੀ ਸਥਾਨਕ ਤੇ ਬਾਹਰੀ ਉਮੀਦਵਾਰ ਦੇ ਮੁੱਦੇ ’ਤੇ ਲੀਡਰ ਭਿੜੇ ਸਨ। ਇਕ ਹੋਰ ਰਾਜਸੀ ਪਾਰਟੀ ’ਚ ਵੀ ਧੜੇਬੰਦੀ ਸਿਖਰ ‘ਤੇ ਹੈ । ਇਸ ਪਾਰਟੀ ਦੇ ਦੋ ਆਗੂ ਵੀ ਧੜਾਧੜ ਪੋਸਟਾਂ ਪਾ ਰਹੇ ਹਨ। ਸੋਸ਼ਲ ਮੀਡੀਆ ’ਤੇ ਕੁੱਝ ਮੀਡੀਆ ਕਰਮਚਾਰੀ ਵੀ ਬਹੁਤ ਹੀ ਤਿੱਖਾ ਲਿਖ ਰਹੇ ਹਨ । ਹਰ ਰਾਜਸੀ ਪਾਰਟੀ ਨਿੱਤ ਹੀ ਨਵੇਂ ਅਹੁਦੇਦਾਰ ਨਿਯੁਕਤ ਕਰਕੇ ਰਾਜਸੀ ਹਲਚਲ ਤੇਜ਼ ਕਰ ਰਹੀ ਹੈ।