13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਕਲਸਟਰ ਧਮਾਣਾ ਵਿਖੇ ਵਿੱਦਿਅਕ ਤੇ ਸਹਿ-ਵਿੱਦਿਅਕ ਮੁਕਾਬਲੇ ਕਰਵਾਏ

ਨੂਰਪੁਰ ਬੇਦੀ, 13 ਨਵੰਬਰ (ਹਰਦੀਪ ਸਿੰਘ ਢੀਂਡਸਾ)-ਸਿੱਖਿਆ ਵਿਭਾਗ ਦੀਆਂ ਹਦਾਇਤਾਂ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਮਸ਼ੇਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਲਸਟਰ ਧਮਾਣਾ ਵਿਖੇ ਕਲਸਟਰ ਪੱਧਰੀ ਵਿੱਦਿਅਕ ਅਤੇ ਸਹਿ-ਵਿੱਦਿਅਕ ਮੁਕਾਬਲੇ ਕਲਸਟਰ ਇੰਚਾਰਜ ਸੰਜੀਵ ਕੁਮਾਰ ਤੇ ਬੀ. ਆਰ.

Ad Position 21
No active advertisement
ਅਜੀਤ ਡੈਸਕ 14-11-2026
ਨੂਰਪੁਰ ਬੇਦੀ, 13 ਨਵੰਬਰ (ਹਰਦੀਪ ਸਿੰਘ ਢੀਂਡਸਾ)-ਸਿੱਖਿਆ ਵਿਭਾਗ ਦੀਆਂ ਹਦਾਇਤਾਂ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਮਸ਼ੇਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਲਸਟਰ ਧਮਾਣਾ ਵਿਖੇ ਕਲਸਟਰ ਪੱਧਰੀ ਵਿੱਦਿਅਕ ਅਤੇ ਸਹਿ-ਵਿੱਦਿਅਕ ਮੁਕਾਬਲੇ ਕਲਸਟਰ ਇੰਚਾਰਜ ਸੰਜੀਵ ਕੁਮਾਰ ਤੇ ਬੀ. ਆਰ. ਸੀ. ਅਜਮੇਰ ਸਿੰਘ ਖੇੜੀ ਦੀ ਅਗਵਾਈ ਹੇਠ ਕਰਵਾਏ ਗਏ। ਮੁਕਾਬਲਿਆਂ ਦਾ ਮੁੱਖ ਉਦੇਸ਼ ਬੱਚਿਆਂ ਵਿਚ ਪੜ੍ਹਨ-ਲਿਖਣ ਦੀ ਰੁਚੀ ਪੈਦਾ ਕਰਨ ਦੇ ਨਾਲ-ਨਾਲ ਉਨ੍ਹਾਂ ਦੀਆਂ ਸਿਰਜਣਾਤਮਕ ਤੇ ਕਲਾਤਮਕ ਯੋਗਤਾਵਾਂ ਨੂੰ ਨਿਖਾਰਨਾ ਸੀ। ਇਹ ਮੁਕਾਬਲੇ ਪ੍ਰੀ-ਪ੍ਰਾਇਮਰੀ ਤੋਂ ਪੰਜਵੀਂ ਜਮਾਤ ਤੱਕ ਕਰਵਾਏ ਗਏ। ਪਹਾੜਿਆਂ ਦੇ ਪਹਿਲੇ ਵਰਗ ਵਿਚ ਦਿਲਪ੍ਰੀਤ ਸਿੰਘ ਧਮਾਣਾ ਨੇ ਪਹਿਲਾ, ਧਰਮਪ੍ਰੀਤ ਨੇ ਦੂਜਾ ਅਤੇ ਦਮਨਪ੍ਰੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ, ਜਦਕਿ ਦੂਜੇ ਵਰਗ ਵਿਚ ਸੁਖਦੀਪ ਕੌਰ ਧਮਾਣਾ ਨੇ ਪਹਿਲਾ, ਮਨਪ੍ਰੀਤ ਕੌਰ ਧਮਾਣਾ ਨੇ ਦੂਜਾ ਤੇ ਲਖਵਿੰਦਰ ਸਿੰਘ ਜਟਵਾਹੜ ਨੇ ਤੀਜਾ ਸਥਾਨ ਹਾਸਿਲ ਕੀਤਾ। ਡਰਾਇੰਗ ਮੁਕਾਬਲੇ ਵਿਚ ਮਨਜੋਤ ਸਿੰਘ ਧਮਾਣਾ ਨੇ ਪਹਿਲਾ, ਕਾਜਲ ਨੌਧੇਮਾਜਰਾ ਨੇ ਦੂਜਾ ਤੇ ਧੀਰਜ ਕੁਮਾਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਚਿੱਤਰ ਵਰਨਣ ਮੁਕਾਬਲੇ ਵਿਚ ਕੁਵਰਬੀਰ ਸਿੰਘ ਟਿੱਬਾ ਨੰਗਲ ਨੇ ਪਹਿਲਾ, ਅਵਨੀਤ ਕੌਰ ਖੱਡਰਾਜਗਿਰੀ ਨੇ ਦੂਜਾ ਅਤੇ ਮਨਜੋਤ ਕੌਰ ਖੱਡਰਾਜਗਿਰੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸੁੰਦਰ ਲਿਖਾਈ ਦੇ ਪਹਿਲੇ ਵਰਗ ਵਿਚ ਹਰਕੀਰਤ ਕੌਰ ਟਿੱਬਾ ਨੰਗਲ ਨੇ ਪਹਿਲਾ, ਜਸਪ੍ਰੀਤ ਨੋਧੇਮਾਜਰੇ ਨੇ ਦੂਜਾ ਤੇ ਅਵਨੀਤ ਕੌਰ ਟਿੱਬਾ ਨੰਗਲ ਨੇ ਤੀਜਾ ਸਥਾਨ ਹਾਸਿਲ ਕੀਤਾ। ਦੂਜੇ ਵਰਗ ਵਿਚ ਮਨਪ੍ਰੀਤ ਕੌਰ ਧਮਾਣਾ ਨੇ ਪਹਿਲਾ, ਦਿਲਪ੍ਰੀਤ ਕੌਰ ਜਟਵਾਹੜ ਨੇ ਦੂਜਾ ਤੇ ਸਤਵਿੰਦਰ ਕੌਰ ਮਾਜਰਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਬੋਲ ਲਿਖਤ ਮੁਕਾਬਲੇ ਵਿਚ ਦਿਲਨੂਰ ਕੌਰ ਟਿੱਬਾ ਨੰਗਲ ਨੇ ਪਹਿਲਾ, ਭੁਪਿੰਦਰ ਕੌਰ ਧਮਾਣਾ ਨੇ ਦੂਜਾ ਤੇ ਗੋਰੀ ਭਾਟੀਆ ਧਮਾਣਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ, ਜਦਕਿ ਬੈਸਟ ਮਟੀਰੀਅਲ ਮੁਕਾਬਲੇ ਵਿਚ ਵੰਸ਼ਿਕਾ ਚੌਧਰੀ ਨੇ ਪਹਿਲਾ ਸਥਾਨ ਹਾਸਿਲ ਕੀਤਾ। ਇਸ ਮੌਕੇ ਵੱਖ-ਵੱਖ ਸਕੂਲਾਂ ਤੋਂ ਪੰਡਿਤ ਨੀਰਜ ਚੰਦਨ, ਜੋਤੀ ਬਾਲਾ, ਸਨੀ ਸਿੰਘ, ਬਲਵਿੰਦਰ ਸਿੰਘ ਨੰਗਲ, ਪਰਮਿੰਦਰ ਕੌਰ ਮਾਜਰਾ, ਰਣਜੀਤ ਸਿੰਘ ਟਿੱਬਾ ਨੰਗਲ, ਪਰਮਜੀਤ ਕੌਰ ਤੇ ਪੂਨਮ ਰਾਣੀ ਸਮੇਤ ਹੋਰ ਅਧਿਆਪਕ ਹਾਜ਼ਰ ਸਨ। ਇਨ੍ਹਾਂ ਮੁਕਾਬਲਿਆਂ ਰਾਹੀਂ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲਿਆ।
Ad Position 22
No active advertisement
ਪਿਛਲੀ ਖ਼ਬਰ ਆਸ਼ਾ ਵਰਕਰਾਂ, ਆਸ਼ਾ ਫੈਸਿਲੀਟੇਟਰਾਂ ਤੇ ਏ. ਐਨ. ਐਮਜ਼ ਲਈ ਨਵੀਆਂ ਸਿਹਤ ਸੇਵਾਵਾਂ ਸੰਬੰਧੀ ਵਿਸ਼ੇਸ਼ ਸਿਖਲਾਈ ਕੈਪਸੂਲ ਕੋਰਸ ਆਯੋ... ਅਗਲੀ ਖ਼ਬਰ ਜੈਨ ਤੇ ਕਪਿਲਾ ਪਰਿਵਾਰਾਂ ਵਲੋਂ ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ ਤੇ ਕੇਵਲ ਸਿੰਘ ਢਿੱਲੋਂ ਦੇ ਸਨਮਾਨ ਵਿਚ ਸਨੇਹ ਭੋਜ
Ad Position 24