13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਵਿਦਿਆਰਥੀਆਂ ਦੀ ਗੈਰ ਰਸਮੀ ਸਿੱਖਿਆ ’ਚ ਸਕਾਊਟਿੰਗ ਲਹਿਰ ਦੀ ਭੂਮਿਕਾ ਅਹਿਮ-ਸਟੇਟ ਆਰਗੇਨਾਈਜਿੰਗ ਕਮਿਸ਼ਨਰ

ਰੂਪਨਗਰ, 13 ਨਵੰਬਰ (ਯਸ਼ਵੰਤ ਬੱਸੀ)-ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਵਿਖੇ ਭਾਰਤ ਸਕਾਊਟ ਤੇ ਗਾਈਡ ਪੰਜਾਬ ਵਲੋਂ ਤ੍ਰਿਤਿਆ ਸੋਪਾਨ ਟੈਸਟਿੰਗ ਕੈਂਪ ਲਗਾਇਆ। ਕੈਂਪ ਦੇ ਸਮਾਪਤੀ ਦੌਰਾਨ ਉਂਕਾਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕਿਹਾ ਕਿ ਸਕੂਲੀ ਪੜ੍ਹਾਈ ਦੇ ਨਾਲ ਨਾਲ ਵਿਦਿਆਰਥੀਆਂ ਦੀ ਗੈਰ ਰਸਮੀ ਸਿੱਖਿਆ ’ਚ ਸਕਾਊਟਿੰਗ ਲਹਿਰ ਦੀ ਭੂਮਿਕਾ ਅਹਿਮ ਹੈ।

Ad Position 21
No active advertisement
ਅਜੀਤ ਡੈਸਕ 14-11-2026
ਰੂਪਨਗਰ, 13 ਨਵੰਬਰ (ਯਸ਼ਵੰਤ ਬੱਸੀ)-ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਵਿਖੇ ਭਾਰਤ ਸਕਾਊਟ ਤੇ ਗਾਈਡ ਪੰਜਾਬ ਵਲੋਂ ਤ੍ਰਿਤਿਆ ਸੋਪਾਨ ਟੈਸਟਿੰਗ ਕੈਂਪ ਲਗਾਇਆ। ਕੈਂਪ ਦੇ ਸਮਾਪਤੀ ਦੌਰਾਨ ਉਂਕਾਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕਿਹਾ ਕਿ ਸਕੂਲੀ ਪੜ੍ਹਾਈ ਦੇ ਨਾਲ ਨਾਲ ਵਿਦਿਆਰਥੀਆਂ ਦੀ ਗੈਰ ਰਸਮੀ ਸਿੱਖਿਆ ’ਚ ਸਕਾਊਟਿੰਗ ਲਹਿਰ ਦੀ ਭੂਮਿਕਾ ਅਹਿਮ ਹੈ। ਇਸ ਚਾਰ ਰੋਜ਼ਾ ਕੈਂਪ ਵਿਚ 228 ਸਕਾਊਟ ਤੇ ਗਾਈਡ ਵਿਦਿਆਰਥੀਆਂ ਨੇ ਭਾਗ ਲਿਆ। ਕੈਂਪ ਦੌਰਾਨ ਵਿਦਿਆਰਥੀਆਂ ਨੂੰ ਝੰਡਾ ਵਿਧੀ, ਝੰਡਾ ਗੀਤ, ਸਕਾਊਟ ਮੋਟੋ, ਸਕਾਊਟ ਨਿਯਮ, ਰਾਸ਼ਟਰੀ ਗਾਣ, ਯੋਗਾ ਸੈਸ਼ਨ, ਮੁਢਲੀ ਸਹਾਇਤਾ ਸੰਬੰਧੀ ਜਾਣਕਾਰੀ, ਪੱਟੀਆਂ, ਬੈਂਡੇਜ ਅਤੇ ਇਸ ਤੋਂ ਇਲਾਵਾ ਕੰਪਾਸ, ਐਸਟੀਮੇਸ਼ਨ, ਮੈਪਿੰਗ, ਬੀ. ਪੀ. 6 ਐਕਸਰਸਾਈਜ਼ਾਂ ਅਤੇ ਵਿਦਿਆਰਥੀਆਂ ਦੀਆਂ ਬਾਹਰਲੀਆਂ ਗਤੀਵਿਧੀਆਂ ਵਿਚ ਟੈਂਟ ਤੇ ਖਾਣਾ ਬਣਾਉਣਾ ਅਤੇ ਗਾਈਡ ਵਲੋਂ ਵਿਦਿਆਰਥੀਆਂ ਵਿਚ ਅਨੁਸ਼ਾਸਨ, ਸੇਵਾ ਭਾਵਨਾ, ਆਤਮ-ਵਿਸ਼ਵਾਸ, ਸਹਿਯੋਗ ਤੇ ਅਗਵਾਈ ਕਰਨ ਵਰਗੇ ਗੁਣ ਸਿਖਾਏ ਗਏ। ਕੈਂਪ ਵਿਚ ਜ਼ਿਲ੍ਹੇ ਦੀ ਟ੍ਰੇਨਿੰਗ ਟੀਮ ਸੁਰਿੰਦਰ ਸਿੰਘ ਡੀ. ਓ. ਸੀ. ਸਕਾਊਟ, ਪਰਮਿੰਦਰ ਕੌਰ ਪੰਦੋਹਲ ਡੀ. ਓ. ਸੀ. ਗਾਈਡ, ਮਨਰੀਤ ਕੌਰ, ਸਕਾਊਟ ਮਾਸਟਰ ਚਰਨਜੀਤ ਸਿੰਘ ਚੰਨੀ, ਉਂਕਾਰ ਸਿੰਘ ਥਲੀ, ਰਬਿੰਦਰ ਸਿੰਘ ਰੱਬੀ, ਦੀਪਾਂਕਰ ਕੌਸ਼ਲ ਨੇ ਵਿਦਿਆਰਥੀਆਂ ਨੂੰ ਕੈਂਪ ਦੌਰਾਨ ਟ੍ਰੇਨਿੰਗ ਦਿੱਤੀ। ਹਰਬੰਸ ਸਿੰਘ ਕੰਧੋਲਾ ਮੈਨੇਜਰ ਅੰਬਾਲਾ ਬੋਰਡ ਆਫ ਐਜੂਕੇਸ਼ਨ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਸਕਾਊਟ ਤੇ ਗਾਈਡ ਸਿਰਫ਼ ਇਕ ਗਤੀਵਿਧੀ ਨਹੀਂ, ਸਗੋਂ ਜੀਵਨ ਜਿਊਣ ਦੀ ਇਕ ਉੱਤਮ ਕਲਾ ਹੈ, ਜੋ ਵਿਦਿਆਰਥੀਆਂ ਨੂੰ ਇਕ ਜ਼ਿੰਮੇਵਾਰ ਤੇ ਚੰਗਾ ਨਾਗਰਿਕ ਬਣਨ ਲਈ ਪ੍ਰੇਰਿਤ ਕਰਦੀ ਹੈ। ਪ੍ਰਿੰਸੀਪਲ ਕੁਲਵਿੰਦਰ ਸਿੰਘ ਮਾਹਲ ਨੇ ਵਿਦਿਆਰਥੀਆਂ ਨੂੰ ਸੰਦੇਸ਼ ਦਿੱਤਾ ਕਿ ਉਹ ਹਮੇਸ਼ਾ ਸੇਵਾ, ਸਮਰਪਣ ਤੇ ਇਮਾਨਦਾਰੀ ਦੇ ਰਸਤੇ ’ਤੇ ਚੱਲਣ ਅਤੇ ਸਮਾਜ ਤੇ ਦੇਸ਼ ਦੀ ਭਲਾਈ ਲਈ ਆਪਣਾ ਯੋਗਦਾਨ ਪਾਉਣ।
Ad Position 22
No active advertisement
ਪਿਛਲੀ ਖ਼ਬਰ ਜੈਨ ਤੇ ਕਪਿਲਾ ਪਰਿਵਾਰਾਂ ਵਲੋਂ ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ ਤੇ ਕੇਵਲ ਸਿੰਘ ਢਿੱਲੋਂ ਦੇ ਸਨਮਾਨ ਵਿਚ ਸਨੇਹ ਭੋਜ ਅਗਲੀ ਖ਼ਬਰ ਰੋਟਰੀ ਕਲੱਬ ਰੂਪਨਗਰ ਤੇ ਮੈਕਸ ਹਸਪਤਾਲ ਵਲੋਂ ਮੁਫ਼ਤ ਮਲਟੀ - ਸਪੈਸ਼ਲਿਟੀ ਮੈਡੀਕਲ ਕੈਂਪ ਕੱਲ੍ਹ
Ad Position 24