ਸੈਂਟ ਮੈਰੀ ਸਕੂਲ ਦੇ ਬੱਚਿਆਂ ਨੇ ਨੂਰਪੁਰ ਬੇਦੀ ਤੇ ਬੈਂਸ ਵਿਖੇ ਰੈਲੀ ਕੱਢ ਕੇ ਗ੍ਰੀਨ ਦੀਵਾਲੀ ਮਨਾਉਣ ਦਾ ਸੱਦਾ ਦਿੱਤਾ
ਨੂਰਪੁਰ ਬੇਦੀ, 7 ਨਵੰਬਰ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਸੈਂਟ ਮੈਰੀ ਸੀਨੀਅਰ ਸੈਕੰਡਰੀ ਸਕੂਲ ਹਿਆਤਪੁਰ ਦੇ ਵਿਦਿਆਰਥੀਆਂ ਵਲੋਂ ਨੂਰਪੁਰ ਬੇਦੀ ਸ਼ਹਿਰ ਤੇ ਅੱਡਾ ਬੈਂਸ ਵਿਖੇ ਜਾਗਰੂਕਤਾ ਰੈਲੀਆਂ ਕੱਢ ਕੇ ਲੋਕਾਂ ਨੂੰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦਾ ਸੰਦੇਸ਼ ਦਿੱਤਾ। ਵਿਦਿਆਰਥੀਆਂ ਨੇ ਹੱਥਾਂ ਵਿਚ ਵੱਖ-ਵੱਖ ਸਲੋਗਨਾਂ ਵਾਲੇ ਪੋਸਟਰ ਚੁੱਕ ਕੇ ਪਟਾਕਿਆਂ ਦੀ ਵਰਤੋਂ ਤੋਂ ਗੁਰੇਜ਼ ਕਰਨ ਤੇ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਦੀ ਅਪੀਲ ਕੀਤੀ।
ਨੂਰਪੁਰ ਬੇਦੀ, 7 ਨਵੰਬਰ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਸੈਂਟ ਮੈਰੀ ਸੀਨੀਅਰ ਸੈਕੰਡਰੀ ਸਕੂਲ ਹਿਆਤਪੁਰ ਦੇ ਵਿਦਿਆਰਥੀਆਂ ਵਲੋਂ ਨੂਰਪੁਰ ਬੇਦੀ ਸ਼ਹਿਰ ਤੇ ਅੱਡਾ ਬੈਂਸ ਵਿਖੇ ਜਾਗਰੂਕਤਾ ਰੈਲੀਆਂ ਕੱਢ ਕੇ ਲੋਕਾਂ ਨੂੰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦਾ ਸੰਦੇਸ਼ ਦਿੱਤਾ। ਵਿਦਿਆਰਥੀਆਂ ਨੇ ਹੱਥਾਂ ਵਿਚ ਵੱਖ-ਵੱਖ ਸਲੋਗਨਾਂ ਵਾਲੇ ਪੋਸਟਰ ਚੁੱਕ ਕੇ ਪਟਾਕਿਆਂ ਦੀ ਵਰਤੋਂ ਤੋਂ ਗੁਰੇਜ਼ ਕਰਨ ਤੇ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਦੀ ਅਪੀਲ ਕੀਤੀ। ਸਕੂਲ ਦੇ ਐਮ. ਡੀ. ਕਿੰਗਜ਼ਲੇ ਜੈਸਨ ਦੀ ਅਗਵਾਈ ਤੇ ਐਨ. ਸੀ. ਸੀ. ਅਫ਼ਸਰ ਦੀ ਦੇਖ-ਰੇਖ ਹੇਠ ਕੱਢੀ ਰੈਲੀ ਵਿਚ ਐਨ. ਸੀ. ਸੀ. ਕੈਡਿਟਾਂ ਸਮੇਤ ਹੋਰਨਾਂ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਨੂਰਪੁਰ ਬੇਦੀ ਦੇ ਬੱਸ ਅੱਡੇ ਤੋਂ ਸ਼ੁਰੂ ਹੋਈ ਇਹ ਰੈਲੀ ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ ਅਤੇ ਬਾਜ਼ਾਰਾਂ ਵਿਚੋਂ ਹੁੰਦੀ ਹੋਈ ਮੁੜ ਬੱਸ ਅੱਡੇ ਵਿਖੇ ਸਮਾਪਤ ਹੋਈ। ਉਪਰੰਤ ਵਿਦਿਆਰਥੀਆਂ ਨੇ ਅੱਡਾ ਬੈਂਸ ਵਿਖੇ ਵੀ ਰੈਲੀ ਕੱਢ ਕੇ ਲੋਕਾਂ ਨੂੰ ਵਾਤਾਵਰਨ ਪੱਖੀ ਦੀਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ। ਸਕੂਲ ਦੇ ਐਮ. ਡੀ. ਕਿੰਗਜ਼ਲੇ ਜੈਸਨ ਨੇ ਕਿਹਾ ਕਿ ਪਟਾਕਿਆਂ ਨਾਲ ਹੋਣ ਵਾਲਾ ਧੂੰਆਂ ਅਤੇ ਸ਼ੋਰ ਮਨੁੱਖਾਂ, ਬਜ਼ੁਰਗਾਂ, ਬੱਚਿਆਂ ਤੇ ਪਸ਼ੂ-ਪੰਛੀਆਂ ਲਈ ਨੁਕਸਾਨਦੇਹ ਹੈ। ਰੈਲੀ ਵਿਚ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ ਨਗਰ ਪੰਚਾਇਤ ਨੂਰਪੁਰ ਬੇਦੀ ਦੇ ਸਾਬਕਾ ਪ੍ਰਧਾਨ ਮਾ. ਜਗਨਾਥ ਭੰਡਾਰੀ ਨੇ ਕਿਹਾ ਕਿ ਪ੍ਰਦੂਸ਼ਣ ਦੀ ਸਮੱਸਿਆ ਨੂੰ ਘਟਾਉਣ ਲਈ ਹਰ ਨਾਗਰਿਕ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ। ਇਸ ਮੌਕੇ ਪੁਲਵਾਮਾ ਸ਼ਹੀਦ ਕੁਲਵਿੰਦਰ ਸਿੰਘ ਰੌਲੀ ਦੇ ਪਿਤਾ ਦਰਸ਼ਨ ਸਿੰਘ ਨੇ ਕਿਹਾ ਕਿ ਤਿਉਹਾਰਾਂ ਦੀ ਅਸਲ ਖੁਸ਼ੀ ਦੂਜਿਆਂ ਦੀ ਖੁਸ਼ੀ ਅਤੇ ਸੁਰੱਖਿਆ ਦਾ ਖਿਆਲ ਰੱਖਣ ਵਿਚ ਹੈ। ਇਸ ਮੌਕੇ ਮੱਖਣ ਸੰਧੂ, ਤਰਲੋਚਨ ਸਿੰਘ, ਜੋਗਿੰਦਰ ਕੁਮਾਰ, ਕਮਲਜੀਤ ਸੈਣੀ , ਸਾਬਕਾ ਪੰਚ ਗੁਰਨੈਬ ਸਿੰਘ ਨੂਰਪੁਰ ਬੇਦੀ ਸਮੇਤ ਹੋਰ ਪਤਵੰਤੇ ਹਾਜ਼ਰ ਸਨ।