08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਨੂਰਪੁਰ ਬੇਦੀ ਦੀ ਦੁੱਧ ਉਤਪਾਦਕ ਸਹਿਕਾਰੀ ਸਭਾ ਨੇ ਦੁੱਧ ਉਤਪਾਦਕਾਂ ਨੂੰ ਮੁਨਾਫ਼ਾ ਵੰਡਣ ਲਈ ਸਮਾਗਮ ਕਰਵਾਇਆ

ਨੂਰਪੁਰ ਬੇਦੀ, 7 ਨਵੰਬਰ (ਵਿੰਦਰ ਪਾਲ ਝਾਂਡੀਆਂ)-ਦੀ ਦੁੱਧ ਉਤਪਾਦਕ ਸਹਿਕਾਰੀ ਸਭਾ ਨੂਰਪੁਰ ਬੇਦੀ ਵਲੋਂ ਦੀਵਾਲੀ ਦੇ ਤਿਉਹਾਰ ਮੌਕੇ ਪ੍ਰਧਾਨ ਰਾਮ ਪ੍ਰਕਾਸ਼, ਮੀਤ ਪ੍ਰਧਾਨ ਜਸਵੰਤ ਸਿੰਘ ਤੇ ਸਕੱਤਰ ਸਤਨਾਮ ਸਿੰਘ ਦੀ ਅਗਵਾਈ ਹੇਠ ਦੁੱਧ ਉਤਪਾਦਕਾਂ ਨੂੰ ਮੁਨਾਫਾ ਵੰਡਣ ਲਈ ਸਮਾਗਮ ਕਰਵਾਇਆ। ਇਸ ਮੌਕੇ ਸਕੱਤਰ ਸਤਨਾਮ ਸਿੰਘ ਨੇ ਸਭਾ ਦੇ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਨੂੰ ਨਾਲ ਲੈ ਕੇ ਸਭਾ ਦਾ ਕੁੱਲ 4 ਲੱਖ 35 ਹਜ਼ਾਰ ਰੁਪਏ ਦਾ ਮੁਨਾਫ਼ਾ ਦੁੱਧ ਉਤਪਾਦਕਾਂ ਨੂੰ ਤਕਸੀਮ ਕੀਤਾ।

Ad Position 21
No active advertisement
ਅਜੀਤ ਡੈਸਕ 08-11-2026
ਨੂਰਪੁਰ ਬੇਦੀ, 7 ਨਵੰਬਰ (ਵਿੰਦਰ ਪਾਲ ਝਾਂਡੀਆਂ)-ਦੀ ਦੁੱਧ ਉਤਪਾਦਕ ਸਹਿਕਾਰੀ ਸਭਾ ਨੂਰਪੁਰ ਬੇਦੀ ਵਲੋਂ ਦੀਵਾਲੀ ਦੇ ਤਿਉਹਾਰ ਮੌਕੇ ਪ੍ਰਧਾਨ ਰਾਮ ਪ੍ਰਕਾਸ਼, ਮੀਤ ਪ੍ਰਧਾਨ ਜਸਵੰਤ ਸਿੰਘ ਤੇ ਸਕੱਤਰ ਸਤਨਾਮ ਸਿੰਘ ਦੀ ਅਗਵਾਈ ਹੇਠ ਦੁੱਧ ਉਤਪਾਦਕਾਂ ਨੂੰ ਮੁਨਾਫਾ ਵੰਡਣ ਲਈ ਸਮਾਗਮ ਕਰਵਾਇਆ। ਇਸ ਮੌਕੇ ਸਕੱਤਰ ਸਤਨਾਮ ਸਿੰਘ ਨੇ ਸਭਾ ਦੇ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਨੂੰ ਨਾਲ ਲੈ ਕੇ ਸਭਾ ਦਾ ਕੁੱਲ 4 ਲੱਖ 35 ਹਜ਼ਾਰ ਰੁਪਏ ਦਾ ਮੁਨਾਫ਼ਾ ਦੁੱਧ ਉਤਪਾਦਕਾਂ ਨੂੰ ਤਕਸੀਮ ਕੀਤਾ। ਇਸ ਮੌਕੇ ਉਨ੍ਹਾਂ ਨੇ ਸਬੋਧਨ ਕਰਦਿਆ ਦੁੱਧ ਉਤਪਾਦਕਾਂ ਨੂੰ ਮਿਲਕ ਪਲਾਟ ਵਲੋਂ ਦਿੱਤੀ ਜਾ ਰਹੀਆਂ ਭਲਾਈ ਸਕੀਮਾਂ ਸੰਬੰਧੀ ਦੱਸਿਆ ਅਤੇ ਇਨ੍ਹਾਂ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਪ੍ਰੇਰਿਤ ਕੀਤਾ। ਸਕੱਤਰ ਸਤਨਾਮ ਸਿੰਘ ਨੇ ਦੱਸਿਆ ਕਿ ਸਭ ਤੋਂ ਵੱਧ ਦੁੱਧ ਪਾਉਣ ਵਾਲੇ ਮੈਂਬਰਾਂ ਵਿਚੋਂ ਭਜਨ ਲਾਲ ਕਾਂਗੜ 23,500 ਰੁਪਏ ਦਾ ਮੁਨਾਫਾ ਪ੍ਰਾਪਤ ਕਰਕੇ ਪਹਿਲੇ, ਦੀਦਾਰ ਸਿੰਘ 20,800 ਰੁਪਏ ਨਾਲ ਦੂਜੇ ਤੇ ਸੋਹਣ ਲਾਲ ਨੰਬਰਦਾਰ 17,000 ਰੁਪਏ ਨਾਲ ਤੀਜੇ ਸਥਾਨ ’ ਤੇ ਰਹੇ। ਇਸੇ ਤਰ੍ਹਾਂ ਹਰਜਿੰਦਰ ਸਿੰਘ ਨੇ 14,800 ਤੇ ਧਰਮਿੰਦਰ ਸਿੰਘ ਨੇ 14,600 ਰੁਪਏ ਦਾ ਬੋਨਸ ਪ੍ਰਾਪਤ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਗੌਰਵ ਰਾਣਾ ਤੇ ਸਾਬਕਾ ਪੰਚ ਮਹਿੰਦਰ ਸ਼ਾਹ ਨੇ ਕਿਹਾ ਕਿ ਨੂਰਪੁਰ ਬੇਦੀ ਬਲਾਕ ਨੂੰ ਵੇਰਕਾ ਮਿਲਕ ਪਲਾਂਟ ਮੋਹਾਲੀ ਵਿਖੇ ਸਭ ਤੋਂ ਉੱਤਮ ਅਤੇ ਮਿਆਰੀ ਦੁੱਧ ਪਹੁੰਚਾਉਣ ਦਾ ਮਾਣ ਪ੍ਰਾਪਤ ਹੈ। ਉਨ੍ਹਾਂ ਕਿਹਾ ਕਿ ਸਹਿਕਾਰੀ ਸਭਾਵਾਂ ਦੇ ਮੈਂਬਰ ਇਮਾਨਦਾਰੀ ਤੇ ਮਿਹਨਤ ਨਾਲ ਸ਼ੁੱਧ ਦੁੱਧ ਦੀ ਸਪਲਾਈ ਕਰਕੇ ਲੋਕਾਂ ਨੂੰ ਮਿਆਰੀ ਦੁੱਧ ਮੁਹੱਈਆ ਕਰਵਾਉਣ ਵਿਚ ਅਹਿਮ ਯੋਗਦਾਨ ਪਾ ਰਹੇ ਹਨ। ਸਕੱਤਰ ਸਤਨਾਮ ਸਿੰਘ ਤੇ ਪ੍ਰਧਾਨ ਰਾਮ ਪ੍ਰਕਾਸ਼ ਨੇ ਸਾਰਿਆ ਦਾ ਧੰਨਵਾਦ ਕੀਤਾ। ਇਸ ਮੌਕੇ ਸੋਹਣ ਸਿੰਘ ਗੋਪਾਲਪੁਰ, ਬਿਮਲ ਸਿੰਘ, ਗੁਰਨੈਬ ਸਿੰਘ, ਗੁਰਮੇਲ ਸਿੰਘ, ਭਜਨ ਸਿੰਘ ਪਟਵਾਰੀ, ਹਰਬੰਸ ਸਿੰਘ, ਬਾਬਾ ਦਰਸ਼ਨ ਸਿੰਘ, ਗੋਗੀ, ਗੁਰਮੀਤ ਸਿੰਘ ਧਾਂਦਲੀ, ਮਾਸਟਰ ਬਲਵੀਰ ਸਿੰਘ, ਡਾ. ਧਰਮਵੀਰ ਸਿੰਘ, ਜਰਨੈਲ ਸਿੰਘ, ਗੁਰਚੇਤ ਸਿੰਘ, ਗੁਰਵਿੰਦਰ ਸਿੰਘ, ਤਾਰਾ ਚੰਦ ਸਮੇਤ ਸਭਾ ਦੇ ਮੈਂਬਰ ਤੇ ਹੋਰ ਦੁੱਧ ਉਤਪਾਦਕ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਲਿਆਣ ਵਿਖੇ ਮੈਰਿਟ ਤੇ ਖੇਡਾਂ ਵਿਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਨਕਦ ਰਾਸ਼ੀ ਤੇ ਟਰਾਫੀਆਂ ਦੇ ਕੇ ਕੀਤਾ ਸਨਮਾਨਿਤ ਅਗਲੀ ਖ਼ਬਰ ਪਿੰਡ ਝਾਂਡੀਆਂ ਕਲਾਂ ਦੀ ਦੁੱਧ ਉਤਪਾਦਕ ਸਹਿਕਾਰੀ ਸਭਾ ਨੇ ਦੁੱਧ ਉਤਪਾਦਕ ਨੂੰ ਮੁਨਾਫ਼ਾ ਵੰਡਿਆ
Ad Position 24