04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਪਰਵੇਸ਼ ਸੋਨੀ ਬਣੇ ਰੋਟਰੀ ਇੰਟਰਨੈਸ਼ਨਲ ਜ਼ਿਲ੍ਹਾ 3080 ਦਾ ਅਸਿਸਟੈਂਟ ਗਵਰਨਰ ’ਚ

ਨੰਗਲ, 3 ਨਵੰਬਰ (ਪ੍ਰੀਤਮ ਸਿੰਘ ਬਰਾਰੀ)-ਸਮਾਜ ਸੇਵਾ ਦੇ ਖੇਤਰ ਵਿਚ ਲਗਾਤਾਰ ਸਰਗਰਮ ਭੂਮਿਕਾ ਨਿਭਾਉਣ ਵਾਲੇ ਨੰਗਲ ਦੇ ਪਰਵੇਸ਼ ਸੋਨੀ ਨੂੰ ਰੋਟਰੀ ਇੰਟਰਨੈਸ਼ਨਲ ਦੇ ਜ਼ਿਲ੍ਹਾ 3080 ਲਈ ਸਾਲ 2027-28 ਵਾਸਤੇ ਅਸਿਸਟੈਂਟ ਗਵਰਨਰ ਚੁਣਿਆ ਗਿਆ ਹੈ। ਪਰਵੇਸ਼ ਸੋਨੀ ਲੰਬੇ ਸਮੇਂ ਤੋਂ ਸਮਾਜ ਸੇਵਾ ਦੇ ਕਾਰਜਾਂ ਅਤੇ ਰੋਟਰੀ ਦੀਆਂ ਗਤੀਵਿਧੀਆਂ ਵਿਚ ਸਰਗਰਮੀ ਨਾਲ ਯੋਗਦਾਨ ਪਾਉਂਦੇ ਆ ਰਹੇ ਹਨ।

Ad Position 21
No active advertisement
ਅਜੀਤ ਡੈਸਕ 04-11-2026
ਨੰਗਲ, 3 ਨਵੰਬਰ (ਪ੍ਰੀਤਮ ਸਿੰਘ ਬਰਾਰੀ)-ਸਮਾਜ ਸੇਵਾ ਦੇ ਖੇਤਰ ਵਿਚ ਲਗਾਤਾਰ ਸਰਗਰਮ ਭੂਮਿਕਾ ਨਿਭਾਉਣ ਵਾਲੇ ਨੰਗਲ ਦੇ ਪਰਵੇਸ਼ ਸੋਨੀ ਨੂੰ ਰੋਟਰੀ ਇੰਟਰਨੈਸ਼ਨਲ ਦੇ ਜ਼ਿਲ੍ਹਾ 3080 ਲਈ ਸਾਲ 2027-28 ਵਾਸਤੇ ਅਸਿਸਟੈਂਟ ਗਵਰਨਰ ਚੁਣਿਆ ਗਿਆ ਹੈ। ਪਰਵੇਸ਼ ਸੋਨੀ ਲੰਬੇ ਸਮੇਂ ਤੋਂ ਸਮਾਜ ਸੇਵਾ ਦੇ ਕਾਰਜਾਂ ਅਤੇ ਰੋਟਰੀ ਦੀਆਂ ਗਤੀਵਿਧੀਆਂ ਵਿਚ ਸਰਗਰਮੀ ਨਾਲ ਯੋਗਦਾਨ ਪਾਉਂਦੇ ਆ ਰਹੇ ਹਨ। ਉਨ੍ਹਾਂ ਨੇ ਸਿੱਖਿਆ, ਸਿਹਤ, ਵਾਤਾਵਰਨ ਸੰਭਾਲ ਤੇ ਲੋੜਵੰਦ ਲੋਕਾਂ ਦੀ ਸਹਾਇਤਾ ਵਰਗੇ ਸਮਾਜ ਭਲਾਈ ਦੇ ਕਾਰਜਾਂ ਨੂੰ ਹਮੇਸ਼ਾ ਪਹਿਲ ਦਿੱਤੀ ਹੈ। ਰੋਟਰੀ ਕਲੱਬ ਭਾਖੜਾ ਨੰਗਲ ਨਾਲ ਜੁੜ ਕੇ ਉਨ੍ਹਾਂ ਨੇ ਰੋਟਰੀ ਦੇ ਸੇਵਾ ਕਾਰਜਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਸਮਾਜ ਸੇਵਾ ਨਾਲ ਜੋੜਨ ਲਈ ਵਿਸ਼ੇਸ਼ ਯਤਨ ਕੀਤੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਸਮਾਜ ਦੀ ਅਸਲ ਤਰੱਕੀ ਸਿਰਫ਼ ਨਿੱਜੀ ਸਫਲਤਾ ਨਾਲ ਨਹੀਂ, ਸਗੋਂ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਕੀਤੇ ਗਏ ਸਾਂਝੇ ਯਤਨਾਂ ਨਾਲ ਸੰਭਵ ਹੈ। ਪਰਵੇਸ਼ ਸੋਨੀ ਦੀ ਇਹ ਚੋਣ ਉਨ੍ਹਾਂ ਦੀ ਮਿਹਨਤ , ਲਗਨ, ਸੇਵਾ ਭਾਵਨਾ ਤੇ ਸੰਗ ਠਨਾਤਮਕ ਸਮਰੱਥਾ ਦਾ ਸਨਮਾਨ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਉਹ ਆਪਣੀ ਨਵੀਂ ਜ਼ਿੰਮੇਵਾਰੀ ਦੌਰਾਨ ਰੋਟਰੀ ਦੇ ਸੇਵਾ ਕਾਰਜਾਂ ਨੂੰ ਨਵੀਆਂ ਉਚਾਈਆਂ ਤੱਕ ਲੈ ਕੇ ਜਾਣਗੇ ਅਤੇ ਹੋਰ ਲੋਕਾਂ ਨੂੰ ਵੀ ਸਮਾਜ ਭਲਾਈ ਦੇ ਕਾਰਜਾਂ ਨਾਲ ਜੁੜਨ ਲਈ ਪ੍ਰੇਰਿਤ ਕਰਨਗੇ।
Ad Position 22
No active advertisement
ਪਿਛਲੀ ਖ਼ਬਰ ਕੀਰਤਪੁਰ ਸਾਹਿਬ ਪੁਲਿਸ ਵਲੋਂ ਲੜਾਈ-ਝਗੜਾ ਕਰਨ ਵਾਲਿਆਂ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਚੰਡੀਗੜ੍ਹ ਯੂਨੀਵਰਸਿਟੀ ਕਿਊ. ਐਸ. ਏਸ਼ੀਆ ਰੈਂਕਿੰਗਜ਼ 2027 ’ਚ ਲਗਾਤਾਰ ਚੌਥੇ ਸਾਲ ਭਾਰਤ ਦੀ ਨੰਬਰ-1 ਨਿੱਜੀ ਯੂਨੀਵਰਸਿਟੀ ਬ...
Ad Position 24