03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਅੱਜ ਬਿਜਲੀ ਬੰਦ ਰਹੇਗੀ

ਰੂਪਨਗਰ, 2 ਨਵੰਬਰ (ਸੱਤੀ)-ਸੂਚਿਤ ਕੀਤਾ ਜਾਂਦਾ ਹੈ ਕਿ 132 ਕੇ. ਵੀ.

Ad Position 21
No active advertisement
ਅਜੀਤ ਡੈਸਕ 03-11-2026
ਰੂਪਨਗਰ, 2 ਨਵੰਬਰ (ਸੱਤੀ)-ਸੂਚਿਤ ਕੀਤਾ ਜਾਂਦਾ ਹੈ ਕਿ 132 ਕੇ. ਵੀ. ਰੋਪੜ ਸਬ ਸਟੇਸ਼ਨ ਤੋਂ ਚਲਦੇ 11 ਕੇ. ਵੀ. ਕੋਲਡ ਸਟੋਰ ਫੀਡਰ ਜ਼ਰੂਰੀ ਮੁਰੰਮਤ/ਟ੍ਰੀ ਕਟਿੰਗ ਕਾਰਨ ਮਿਤੀ 3 ਨਵੰਬਰ 2026 ਨੂੰ ਸਵੇਰੇ 9.30 ਵਜੇ ਤੋਂ ਦੁਪਹਿਰ 1.30 ਵਜੇ ਤੱਕ ਕੋਲਡ ਸਟੋਰ ਫੀਡਰ ਦੀ ਸਪਲਾਈ ਬੰਦ ਰਹੇਗੀ। ਇਸ ਨਾਲ ਗਿਲਕੋ ਵੈਲੀ, ਸੁਖਰਾਮਪੁਰ ਟੱਪਰੀਆ, ਗਊਸ਼ਾਲਾ ਰੋਡ, ਰੈਲੋ ਰੋਡ, ਗਰੰਥੀ ਬਾਗ, ਚੋਅਰ ਮੁਹਲਾ, ਪਬਲਿਕ ਕਲੋਨੀ, ਗਾਂਧੀ ਨਗਰ, ਆਦਰਸ਼ ਨਗਰ, ਪੱਕਾ ਬਾਗ, ਹੋਸਪੀਟਲ ਰੋਡ, ਪਰਤਾਪ ਬਾਜ਼ਾਰ, ਮੇਨ ਬਾਜ਼ਾਰ, ਸਬਜੀ ਮੰਡੀ ਆਦਿ ਦੀ ਸਪਲਾਈ ਬੰਦ ਰਹੇਗੀ। ਇਸ ਸਮਾਂ ਘੱਟ ਵੱਧ ਵੀ ਹੋ ਸਕਦਾ ਹੈ। ਇਸ ਸੂਚਨਾ ਸਹਾਇਕ ਕਾਰਜਕਾਰੀ ਇੰਜੀਨੀਅਰ ਪਾਵਰਕਾਮ ਰੂਪਨਗਰ ਵਲੋਂ ਦਿੱਤੀ ਗਈ। ਨੂਰਪੁਰ ਬੇਦੀ, 2 ਨਵੰਬਰ (ਵਿੰਦਰਪਾਲ ਝਾਂਡੀਆਂ)-3 ਨਵੰਬਰ ਨੂੰ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ ਨੂੰ 2 ਵਜੇ ਤੱਕ 11 ਕੇ. ਵੀ. ਭੈਣੀ ਯੂ. ਪੀ. ਐਸ. ਫੀਡਰ ਤੇ ਲਾਈਨ ਦੀ ਜ਼ਰੂਰੀ ਮੈਂਟੀਨੈਂਸ ਕਰਨ ਵਾਸਤੇ ਲਾਈਨ ਤੇ ਪਰਮਿਟ ਰਹੇਗਾ। ਪਰਮਿਟ ਦੌਰਾਨ ਸਿੰਘਪੁਰ, ਗੋਪਾਲਪੁਰ, ਬਿੱਲਪੁਰ, ਲਸਾੜੀ, ਮਵਾ, ਮੁਕਾਰੀ, ਗੋਬਿੰਦਪੁਰ ਬੇਲਾ, ਅਮਰਪੁਰ ਬੇਲਾ, ਭੈਣੀ, ਮੋਠਾਪੁਰ, ਮਾਣਕੂ ਮਾਜਰਾ, ਫੂਕਾਪੁਰ ਬਾੜੀਆਂ, ਥਾਣਾ, ਸੰਗਤਪੁਰਾ ਸਮੀਰੋਵਾਲ, ਗੱਦੀਵਾਲ ਆਦਿ ਪਿੰਡਾਂ ਦੀ ਸਪਲਾਈ ਬੰਦ ਰਹੇਗੀ। ਇਸ ਲਈ ਆਪਣੇ ਜ਼ਰੂਰੀ ਕੰਮਾਂ ਲਈ ਸਪਲਾਈ ਦੇ ਬਦਲਵੇਂ ਪ੍ਰਬੰਧ ਕਰ ਲੈਣ ਕੰਮ ਦੌਰਾਨ ਪਰਮਟ ਦਾ ਸਮਾਂ ਘੱਟ ਜਾਂ ਵੱਧ ਵੀ ਹੋ ਸਕਦਾ ਹੈ। ਇਹ ਜਾਣਕਾਰੀ ਐਸ. ਡੀ. ਓ. ਪੀ. ਐਸ. ਪੀ. ਸੀ. ਐਲ. ਨੂਰਪੁਰ ਬੇਦੀ ਵਲੋਂ ਦਿੱਤੀ ਗਈ। ਨੂਰਪੁਰ ਬੇਦੀ- 66 ਕੇ. ਵੀ. ਸਬ ਸਟੇਸ਼ਨ ਬਜਰੂੜ ਅਧੀਨ ਪੈਂਦੇ ਅਬਿਆਣਾ ਫੀਡਰ ਦੀ ਬਿਜਲੀ ਸਪਲਾਈ ਜ਼ਰੂਰੀ ਮੁਰੰਮਤ ਕਰਨ ਲਈ 3 ਨਵੰਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ। ਵਧੀਕ ਸਹਾਇਕ ਇੰਜਨੀਅਰ ਉੱਪ ਦਫ਼ਤਰ ਤਖਤਗੜ੍ਹ ਇੰਜੀ. ਨਰਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਪਲਾਈ ਚਾਲੂ ਕਰਨ ਦਾ ਸਮਾਂ ਘੱਟ ਵੱਧ ਵੀ ਹੋ ਸਕਦਾ ਹੈ। ਪਰਮਿਟ ਅਧੀਨ ਅਬਿਆਣਾ ਫੀਡਰ ਦੇ ਪਿੰਡ ਅਬਿਆਣਾ, ਨੰਗਲ, ਮਾਧੋਪੁਰ, ਦਹੀਰਪੁਰ, ਬਟਾਰਲਾ, ਹਰੀਪੁਰ ਫੂਲੜੇ, ਟਿੱਬਾ ਟੱਪਰੀਆਂ ਖੀਣ ਮਾਜਰਾ, ਖੱਡ ਰਾਜਗਿਰੀ, ਖੱਡ ਬਠਲੌਰ ਆਦਿ ਪਿੰਡਾਂ ਦੀ ਘਰਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ।
Ad Position 22
No active advertisement
ਪਿਛਲੀ ਖ਼ਬਰ ਖੇਡਾ ਜ਼ਿੰਦਗੀ ਦਾ ਅਹਿਮ ਹਿੱਸਾ ਖੇਡਾਂ ਨਾਲ ਹੀ ਨਰੋਏ ਸਮਾਜ ਦੀ ਸਿਰਜਣਾ ਸੰਭਵ-ਵਿਧਾਇਕ ਚੱਢਾ ਅਗਲੀ ਖ਼ਬਰ ਅਮ੍ਰਿਤ ਦਿਓਲ ਫਾਊਂਡੇਸ਼ਨ ਸੁਸਾਇਟੀ ਨੇ ਵਿਦਿਆਰਥੀਆਂ ਨੂੰ ਵੰਡੇ ਬੂਟ
Ad Position 24